ਐਲੋਨ ਮਸਕ ਨੇ ਗਰਭਵਤੀ ਨੂੰ ਟਵਿਟਰ ’ਚੋਂ ਕੱਢਿਆ, ਮਹਿਲਾ ਕਰਮਚਾਰੀ ਨੇ ਕਿਹਾ, “ਹੁਣ ਅਦਾਲਤ ਵਿਚ ਮਿਲਾਂਗੇ”
Published : Nov 10, 2022, 3:53 pm IST
Updated : Nov 10, 2022, 3:53 pm IST
SHARE ARTICLE
Twitter worker laid off while 6 months pregnant
Twitter worker laid off while 6 months pregnant

ਇਸ ਦੌਰਾਨ ਇਕ ਗਰਭਵਤੀ ਮਹਿਲਾ ਕਰਮਚਾਰੀ ਨੇ ਟਵੀਟ ਜ਼ਰੀਏ ਐਲੋਨ ਮਸਕ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।

 

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲੋਨ ਮਸਕ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੂੰ ਖਰੀਦਣ ਤੋਂ ਬਾਅਦ ਉਹਨਾਂ ਨੇ ਕੰਪਨੀ ਦੇ ਅੱਧੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ। ਭਾਰਤ ਵਿਚ 90 ਫੀਸਦੀ ਮੁਲਾਜ਼ਮਾਂ ਨੂੰ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਇਕ ਗਰਭਵਤੀ ਮਹਿਲਾ ਕਰਮਚਾਰੀ ਨੇ ਟਵੀਟ ਜ਼ਰੀਏ ਐਲੋਨ ਮਸਕ ਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦਿੱਤੀ ਹੈ।

ਹਾਲਾਂਕਿ ਟਵਿਟਰ ਨੇ ਉਸ ਦੇ ਟਵੀਟ ਨੂੰ ਹਟਾ ਦਿੱਤਾ ਹੈ। ਇਸ ਔਰਤ ਦਾ ਨਾਂ ਸ਼ੈਨਨ ਲੂ ਹੈ। ਉਹ ਟਵਿਟਰ 'ਤੇ ਡਾਟਾ ਸਾਇੰਸ ਮੈਨੇਜਰ ਦੇ ਅਹੁਦੇ 'ਤੇ ਸੀ। ਪਿਛਲੇ ਸ਼ੁੱਕਰਵਾਰ ਨੂੰ ਕੰਪਨੀ ਨੇ ਦੁਨੀਆ ਭਰ 'ਚ 3700 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਹਨਾਂ ਵਿਚ ਸ਼ੈਨੇਨ ਲੂ ਵੀ ਸ਼ਾਮਲ ਸੀ। ਇਕ ਰਿਪੋਰਟ ਮੁਤਾਬਕ ਸ਼ੈਨੇਨ ਲੂ ਇਸ ਸਾਲ ਜਨਵਰੀ 'ਚ ਟਵਿਟਰ 'ਤੇ ਆਈ ਸੀ।

ਸ਼ੈਨੇਨ ਲੂ ਨੇ ਲਿਖਿਆ, 'ਟਵਿਟਰ 'ਤੇ ਮੇਰਾ ਸਫ਼ਰ ਉਦੋਂ ਖਤਮ ਹੋ ਗਈ ਜਦੋਂ ਮੈਂ ਛੇ ਮਹੀਨੇ ਦੀ ਗਰਭਵਤੀ ਹਾਂ।' ਲੂ ਨੇ ਇਕ ਹੋਰ ਟਵੀਟ 'ਚ ਲਿਖਿਆ, 'ਇਹ ਭੇਦਭਾਵ ਹੈ। ਮੈਂ ਇਸ ਦੇ ਖਿਲਾਫ ਲੜਾਂਗੀ। ਪਿਛਲੀ ਤਿਮਾਹੀ 'ਚ ਮੇਰਾ ਪ੍ਰਦਰਸ਼ਨ ਚੰਗਾ ਰਿਹਾ ਹੈ। ਮੈਂ ਜਾਣਦੀ ਹਾਂ ਕਿ ਦੂਜੇ ਪ੍ਰਬੰਧਕਾਂ ਕੋਲ ਮੇਰੇ ਜਿੰਨੀ ਚੰਗੀ ਰੇਟਿੰਗ ਨਹੀਂ ਹੈ। ਹੁਣ ਅਦਾਲਤ ਵਿਚ ਮਿਲਦੇ ਹਾਂ।'

ਇਸ ਤੋਂ ਇਲਾਵਾ ਇਕ ਹੋਰ ਗਰਭਵਤੀ ਰਾਚੇਲ ਬੌਨ ਵੀ ਟਵਿਟਰ ਛਾਂਟੀ ਦਾ ਸ਼ਿਕਾਰ ਹੋਈ ਹੈ। ਉਹ ਅੱਠ ਮਹੀਨੇ ਦੀ ਗਰਭਵਤੀ ਹੈ। ਉਹ ਕੰਪਨੀ ਦੇ ਸੈਨ ਫਰਾਂਸਿਸਕੋ ਦਫਤਰ ਵਿਚ ਕੰਟੈਂਟ ਮਾਰਕੀਟਿੰਗ ਮੈਨੇਜਰ ਸੀ। ਨੌਕਰੀ ਜਾਣ ਮਗਰੋਂ ਉਸ ਨੇ ਆਪਣੇ ਬੱਚੇ ਨੂੰ ਹੱਥ ਵਿਚ ਲੈ ਕੇ ਇਕ ਫੋਟੋ ਪੋਸਟ ਕੀਤੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM

Baba Balwinder Singh Murder Case 'ਚ ਵੱਡੀ ਅਪਡੇਟ, Police ਨੂੰ ਕਾਤਲ ਬਾਰੇ ਮਿਲੀ ਅਹਿਮ ਸੂਹ..

02 May 2024 8:48 AM
Advertisement