
ਹਿਲਾਂ ਜਦੋਂ ਉਸ ਦਾ ਟੈਸਟ ਕੀਤਾ ਗਿਆ ਸੀ ਤਾਂ ਉਸ ਵਿਚ ਕੋਰੋਨਾ ਵਾਇਰਸ...
ਬੀਜਿੰਗ: ਚੀਨ ਵਿਚ ਕੋਰੋਨਾ ਵਾਇਰਸ ਨਾਲ 108 ਹੋਰ ਲੋਕਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਧ ਕੇ 1016 ਹੋ ਗਈ ਹੈ ਜਦਕਿ 42638 ਵਿਅਕਤੀਆਂ ਨੂੰ ਇਹ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਦਰਅਸਲ ਦਸੰਬਰ 2019 ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਤਕ ਇਹ 25 ਤੋਂ ਵਧ ਦੇਸ਼ਾਂ ਵਿਚ ਇਹ ਫੈਲ ਚੁੱਕਿਆ ਹੈ।
Corona Virus
WHO ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵਿਸ਼ਵਵਿਆਪੀ ਸਿਹਤ ਐਮਰਜੈਂਸੀ ਦਾ ਐਲਾਨ ਵੀ ਕੀਤਾ ਹੈ। ਵਿਗਿਆਨੀ ਦਿਨ-ਰਾਤ ਇਸ ਬੀਮਾਰੀ ਦਾ ਇਲਾਜ ਲੱਭਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਪਰ ਕੋਸ਼ਿਸ਼ਾਂ ਨਾਕਾਮ ਹੀ ਸਾਬਿਤ ਹੋ ਰਹੀਆਂ ਹਨ। ਪਰ ਭਾਰਤ ਵਿਚ ਇਸ ਵਾਇਰਸ ਨਾਲ ਲੜਨ ਦੀ ਇਕ ਉਮੀਦ ਜਾਗੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂ ਕਿ ਕੇਰਲ ਦੇ ਤ੍ਰਿਸ਼ੂਰ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਇਕ ਵਿਅਕਤੀ ਹੁਣ ਤੇਜ਼ੀ ਨਾਲ ਰਿਕਵਰ ਕਰ ਰਿਹਾ ਹੈ।
Corona Virus
ਪਹਿਲਾਂ ਜਦੋਂ ਉਸ ਦਾ ਟੈਸਟ ਕੀਤਾ ਗਿਆ ਸੀ ਤਾਂ ਉਸ ਵਿਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਸੀ ਪਰ ਜਦੋਂ ਇਲਾਜ ਦੇ ਕੁੱਝ ਦਿਨਾਂ ਬਾਅਦ ਫਿਰ ਉਸ ਦੀ ਜਾਂਚ ਕੀਤੀ ਗਈ ਤਾਂ ਉਸ ਦਾ ਰਿਜ਼ਲਟ ਨੈਗੇਟਿਵ ਆਇਆ। ਇਸ ਦਾ ਮਤਲਬ ਸੀ ਕਿ ਉਸ ਤੇ ਇਲਾਜ ਅਤੇ ਦਵਾਈਆਂ ਕੰਮ ਕਰ ਗਈਆਂ ਸਨ। ਇਸ ਬਿਮਾਰ ਵਿਅਕਤੀ ਦਾ ਸੈਂਪਲ ਕੇਰਲ ਵਿਚ ਰਾਸ਼ਟਰੀ ਵਾਇਰੋਲਾਜੀ ਸੰਸਥਾ ਦੀ ਯੂਨਿਟ ਵੱਲੋਂ ਲਿਆ ਗਿਆ ਸੀ।
Corona Virus
ਹੁਣ ਇਸ ਵਿਅਕਤੀ ਦੇ ਇਲਾਜ ਨੂੰ ਲੈ ਕੇ ਸਿਹਤ ਵਿਭਾਗ ਯੂਆਈਵੀ ਦੀ ਆਖਰੀ ਰਿਪੋਰਟ ਦਾ ਇੰਤਜ਼ਾਰ ਕਰ ਰਿਹਾ ਹੈ। ਦਸ ਦਈਏ ਕਿ ਉਸ ਨੂੰ 30 ਜਨਵਰੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਹੋਈ ਹੈ। ਹਜ਼ਾਰਾਂ ਅਜਿਹੇ ਲੋਕਾਂ ਨੂੰ ਡਾਕਟਰਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ ਜੋ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਚੀਨ ਜਾਂ ਦੂਜੇ ਦੇਸ਼ਾਂ ਤੋਂ ਵਾਪਸ ਆਏ ਹਨ। ਦਸ ਦਈਏ ਕਿ ਇਸ ਜਾਨਲੇਵਾ ਬਿਮਾਰੀ ਕਾਰਨ ਚੀਨ ਵਿਚ ਹੁਣ ਤਕ 908 ਲੋਕਾਂ ਦੀ ਮੌਤ ਹੋ ਚੁੱਕੀ ਹੈ।
Corona Virus
ਚੀਨ ਦੇ ਸੋਮਵਾਰ ਨੂੰ ਦਿੱਤੇ ਗਏ ਅਧਿਕਾਰਿਕ ਬਿਆਨ ਮੁਤਾਬਕ 40 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਪੀੜਤ ਹਨ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਅਨੁਸਾਰ, 10 ਫਰਵਰੀ ਨੂੰ ਅੱਧੀ ਰਾਤ ਤੱਕ ਇਸ ਨੂੰ 31 ਸੂਬਿਆਂ ਤੋਂ ਜਾਣਕਾਰੀ ਮਿਲੀ ਸੀ, ਜਿਸ ਅਨੁਸਾਰ ਕੋਰੋਨਾ ਵਾਇਰਸ ਦੇ 42638 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 7333 ਵਿਅਕਤੀ ਗੰਭੀਰ ਹਾਲਤ ਵਿੱਚ ਹਨ।
ਹੁਣ ਤੱਕ 1016 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ 3996 ਲੋਕਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਗਈ ਹੈ। ਹਾਂਗਕਾਂਗ ਵਿਚ ਲਾਗ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ। ਇਥੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮਕਾਓ ਵਿਚ 10 ਅਤੇ ਤਾਈਵਾਨ ਵਿਚ 18 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
Corona Virus
ਮਕਾਓ ਅਤੇ ਤਾਈਵਾਨ ਵਿਚ ਇਕ-ਇਕ ਮਰੀਜ਼ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਅਮਰੀਕਾ, ਜਾਪਾਨ ਅਤੇ ਸਿੰਗਾਪੁਰ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੀਆਂ ਸਰਕਾਰਾਂ ਨੇ ਹਾਲ ਹੀ ਵਿਚ ਉਨ੍ਹਾਂ ਦੇ ਦੇਸ਼ ਵਿੱਚ ਚੀਨ ਆਉਣ ਵਾਲੇ ਲੋਕਾਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।