Pakistan First Lady News : ਪਾਕਿਸਤਾਨ ’ਚ ਰਾਸ਼ਟਰਪਤੀ ਦੀ ਧੀ ਆਸਿਫਾ ਭੁੱਟੋ ਦੇਸ਼ ਦੀ ਪਹਿਲੀ ਮਹਿਲਾ ਅਹੁਦੇ ’ਤੇ ਨਿਯੁਕਤ

By : BALJINDERK

Published : Mar 11, 2024, 4:39 pm IST
Updated : Mar 11, 2024, 4:39 pm IST
SHARE ARTICLE
Pakistan First Lady Asifa Bhutto
Pakistan First Lady Asifa Bhutto

Pakistan First Lady News : ਆਸਿਫਾ ਨੇ 30 ਨਵੰਬਰ, 2020 ’ਚ ਪੀਪੀਪੀ ਦੀ ਰੈਲੀ ’ਚ ਸ਼ਾਮਲ ਹੋ ਸਿਆਸੀ ਸਫ਼ਰ ਸ਼ੁਰੂ ਕੀਤਾ

Pakistan First Lady News : ਇਸਲਾਮਾਬਾਦ, 11 ਮਾਰਚ (ਭਾਸ਼ਾ) ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਜ਼ਰਦਾਰੀ ਨੇ ਇਕ ਇਤਿਹਾਸਕ ਫੈਸਲੇ ਵਿਚ ਆਪਣੀ 31 ਸਾਲਾ ਬੇਟੀ ਆਸਿਫਾ ਭੁੱਟੋ ਨੂੰ ਰਸਮੀ ਤੌਰ ’ਤੇ ਦੇਸ਼ ਦੀ ਪਹਿਲੀ ਮਹਿਲਾ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ।
ਪਹਿਲੀ ਮਹਿਲਾ ਦਾ ਦਰਜਾ ਆਮ ਤੌਰ ’ਤੇ ਰਾਸ਼ਟਰਪਤੀ ਦੀ ਪਤਨੀ ਨੂੰ ਜਾਂਦਾ ਹੈ, ਪਰ 2007 ਵਿੱਚ ਉਨ੍ਹਾਂ ਦੀ ਪਤਨੀ ਅਤੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਕਰ ਦਿੱਤੀ ਗਈ ਸੀ। ਭੁੱਟੋ ਦੀ ਮੌਤ ਤੋਂ ਬਾਅਦ ਜ਼ਰਦਾਰੀ ਨੇ ਦੁਬਾਰਾ ਵਿਆਹ ਨਹੀਂ ਕੀਤਾ ਅਤੇ ਜਦੋਂ ਉਹ ਪਹਿਲੀ ਵਾਰ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਪਹਿਲੇ ਕਾਰਜਕਾਲ (2008 ਤੋਂ 2013) ਦੌਰਾਨ ਵੀ ਦੇਸ਼ ਦੀ ਪਹਿਲੀ ਮਹਿਲਾ ਦਾ ਅਹੁਦਾ ਖ਼ਾਲੀ ਸੀ।

ਇਹ ਵੀ ਪੜੋ:Gold Price News: ਸੋਨੇ ਦੀ ਕੀਮਤ ਆਸਮਾਨ ’ਤੇ, 10 ਗ੍ਰਾਮ ਸੋਨਾ 65,500 ਤੋਂ ਹੋਇਆ ਪਾਰ

ਐਤਵਾਰ ਨੂੰ 68 ਸਾਲਾ ਜ਼ਰਦਾਰੀ ਨੇ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਇਸਲਾਮਾਬਾਦ ਦੇ ਰਾਸ਼ਟਰਪਤੀ ਭਵਨ ਵਿਚ ਸਹੁੰ ਚੁੱਕ ਸਮਾਗਮ ਦੌਰਾਨ ਜ਼ਰਦਾਰੀ ਨਾਲ ਉਨ੍ਹਾਂ ਦੀ ਸਭ ਤੋਂ ਛੋਟੀ ਧੀ ਆਸਿਫ਼ਾ ਵੀ ਮੌਜੂਦ ਸੀ।
ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਜ਼ਰਦਾਰੀ ਨੇ ਆਸਿਫਾ ਭੁੱਟੋ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਦਾ ਦਰਜਾ ਦੇਣ ਦਾ ਫੈਸਲਾ ਕੀਤਾ ਹੈ।

ਇਹ ਵੀ ਪੜੋ:Khanauri Border News: ਖਨੌਰੀ ਸਰਹੱਦ ’ਤੇ ਇੱਕ ਹੋਰ ਕਿਸਾਨ ਦੀ ਮੌਤ, ਅੰਦੋਲਨ ’ਚ ਹੁਣ ਤੱਕ 9 ਲੋਕਾਂ ਦੀ ਗਈ ਜਾਨ 

ਜ਼ਰਦਾਰੀ ਦੀ ਵੱਡੀ ਬੇਟੀ ਬਖਤਾਵਰ ਭੁੱਟੋ ਜ਼ਰਦਾਰੀ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਆਸਿਫਾ ਨੂੰ ਟੈਗ ਕੀਤਾ।
ਟਵੀਟ ’ਚ ਲਿਖਿਆ ਗਿਆ, ‘‘ਰਾਸ਼ਟਰਪਤੀ ਆਸਿਫ ਜ਼ਰਦਾਰੀ ਨੂੰ ਉਨ੍ਹਾਂ ਦੀਆਂ ਸਾਰੀਆਂ ਅਦਾਲਤੀ ਸੁਣਵਾਈਆਂ ’ਚ ਸਮਰਥਨ ਦੇਣ ਤੋਂ ਲੈ ਕੇ ਜੇਲ੍ਹ ਤੋਂ ਉਨ੍ਹਾਂ ਦੀ ਰਿਹਾਈ ਲਈ ਲੜਨ ਤੱਕ - ਹੁਣ ਪਾਕਿਸਤਾਨ ਦੀ ਪਹਿਲੀ ਮਹਿਲਾ ਦੇ ਰੂਪ ’ਚ ਉਨ੍ਹਾਂ ਦੇ ਨਾਲ ਖੜ੍ਹੀ ਹਾਂ।’’ ਬਖਤਾਵਰ ਨੇ ਪੋਸਟ ਦੇ ਅੰਤ ’ਚ ਆਸਿਫਾ ਦਾ ਧੰਨਵਾਦ ਕੀਤਾ।

ਇਹ ਵੀ ਪੜੋ:Chandigarh PGI News : ਚੰਡੀਗੜ੍ਹ ਪੀਜੀਆਈ ਵਿਚ HIV ਦਾ ਡਰ ਘਟਿਆ

ਭੁੱਟੋ ਪਰਿਵਾਰ ਦੀ ਅਗਵਾਈ ਵਾਲੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਵੀ ਜ਼ਰਦਾਰੀ ਦੇ ਫੈਸਲੇ ਦੀ ਪੁਸ਼ਟੀ ਕਰਦੀ ਨਜ਼ਰ ਆ ਰਹੀ ਹੈ।
ਏਆਰਵਾਈ ਨਿਊਜ਼ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਆਸਿਫਾ ਨੂੰ ਪਹਿਲੀ ਮਹਿਲਾ ਦੇ ਵੱਕਾਰੀ ਅਹੁਦੇ ’ਤੇ ਨਿਯੁਕਤ ਕਰਨ ਦਾ ਇਹ ਇਤਿਹਾਸਕ ਕਦਮ ਦੇਸ਼ ਦੇ ਸਿਆਸੀ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਏ ਹੈ।

ਇਹ ਵੀ ਪੜੋ:Lok Sabha Election 2024 : 68 ਦਿਨਾਂ ਵਿੱਚ 5800 ਨੇਤਾ ਭਾਜਪਾ ’ਚ ਹੋਏ ਸ਼ਾਮਲ, ਜਾਣੋ ਭਾਜਪਾ ਦੀ ਰਣਨੀਤੀ  

ਅਧਿਕਾਰਤ ਘੋਸ਼ਣਾ ਤੋਂ ਬਾਅਦ, ਆਸਿਫਾ ਨੂੰ ਪਹਿਲੀ ਮਹਿਲਾ ਦੇ ਤੌਰ ’ਤੇ ’ਪ੍ਰੋਟੋਕੋਲ’ ਅਤੇ ਵਿਸ਼ੇਸ਼ ਅਧਿਕਾਰ ਦਿੱਤੇ ਜਾਣਗੇ।
ਆਸਿਫਾ 8 ਫਰਵਰੀ ਦੀਆਂ ਚੋਣਾਂ ਲਈ ਪੀਪੀਪੀ ਦੀ ਮੁਹਿੰਮ ਵਿੱਚ ਸਰਗਰਮੀ ਨਾਲ ਸ਼ਾਮਲ ਸੀ ਅਤੇ ਉਸਨੇ ਆਪਣੇ ਭਰਾ ਬਿਲਾਵਲ ਭੁੱਟੋ ਜ਼ਰਦਾਰੀ ਦੇ ਸਮਰਥਨ ਵਿੱਚ ਕਈ ਜਨਤਕ ਮੀਟਿੰਗਾਂ ਵੀ ਕੀਤੀਆਂ ਸਨ। ਬਿਲਾਵਲ ਭੁੱਟੋ ਚੋਣਾਂ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਸਨ।
ਆਸਿਫਾ ਨੇ 30 ਨਵੰਬਰ, 2020 ਨੂੰ ਮੁਲਤਾਨ ਵਿੱਚ ਪੀਪੀਪੀ ਦੀ ਰੈਲੀ ਵਿੱਚ ਸ਼ਾਮਲ ਹੋ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ।
ਪਾਕਿਸਤਾਨ ਵਾਂਗ ਵਿਦੇਸ਼ਾਂ ਵਿੱਚ ਵੀ ਅਜਿਹੀਆਂ ਕਈ ਮਿਸਾਲਾਂ ਹਨ ਜਦੋਂ ਰਾਸ਼ਟਰਪਤੀਆਂ ਨੇ ਪਤਨੀ ਨਾ ਹੋਣ ਦੀ ਸੂਰਤ ਵਿੱਚ ਆਪਣੀਆਂ ਧੀਆਂ, ਭੈਣਾਂ ਅਤੇ ਭਤੀਜੀਆਂ ਨੂੰ ਵੀ ਪਹਿਲੀ ਔਰਤ ਦਾ ਦਰਜਾ ਦਿੱਤਾ ਹੈ। ਭਾਸ਼ਾ

ਇਹ ਵੀ ਪੜੋ:Punjab News : ਪੱਲੇਦਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਮੇਟੀ ਦਾ ਗਠਨ 

 (For more news apart from Pakistan First Lady Asifa Bhutto News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement