
ਆਸਟਰੇਲੀਆ 'ਚ ਰਾਸ਼ਟਰ ਮੰਡਲ ਖੇਡਾਂ ਹੋ ਰਹੀਆਂ ਹਨ ਜਿਸ 'ਚ ਕਈ ਦੇਸ਼ਾਂ ਨੇ ਹਿੱਸਾ ਲਿਆ ਹੈ।
ਕੈਨੇਡਾ: ਆਸਟਰੇਲੀਆ 'ਚ ਰਾਸ਼ਟਰ ਮੰਡਲ ਖੇਡਾਂ ਹੋ ਰਹੀਆਂ ਹਨ ਜਿਸ 'ਚ ਕਈ ਦੇਸ਼ਾਂ ਨੇ ਹਿੱਸਾ ਲਿਆ ਹੈ। ਕੈਨੇਡਾ ਤੋਂ ਨਿਸ਼ਾਨੇਬਾਜ਼ ਬੋਬ ਪਿਟਕੇਅਰਨ ਗੋਲਡ ਕੋਸਟ 'ਚ ਹੋ ਰਹੀਆਂ ਖੇਡਾਂ 'ਚ ਹਿੱਸਾ ਲੈਣ ਵਾਲੇ ਸੱਭ ਤੋਂ ਬਜ਼ੁਰਗ ਖਿਡਾਰੀ ਬਣ ਗਏ ਹਨ। 79 ਸਾਲਾ ਬੋਬ ਨੇ ਕਿਹਾ ਕਿ ਉਹ ਸ਼ੁਕਰ ਕਰਦੇ ਹਨ ਕਿ ਇਸ ਉਮਰ 'ਚ ਵੀ ਉਹ ਖੇਡ ਰਹੇ ਹਨ ਜਦਕਿ ਉਨ੍ਹਾਂ ਦੇ ਕਈ ਸਾਥੀ ਇਸ ਉਮਰ 'ਚ ਆਰਾਮ ਕਰਨ ਬਾਰੇ ਹੀ ਸੋਚਦੇ ਹਨ। ਸੋਮਵਾਰ ਨੂੰ ਜਦ ਅਧਿਕਾਰਤ ਰੂਪ 'ਚ ਉਨ੍ਹਾਂ ਨੇ ਨਿਸ਼ਾਨੇਬਾਜ਼ੀ ਲਈ ਗਰਾਊਂਡ 'ਚ ਐਂਟਰੀ ਕੀਤੀ ਤਾਂ ਲੋਕ ਉਨ੍ਹਾਂ ਦਾ ਹੌਂਸਲਾ ਵਧਾਉਣ ਲੱਗੇ। ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਬੋਬ ਦੀ ਸਰਾਹਣਾ ਕੀਤੀ ਹੈ।Meet Canada's 79-year-old Commonwealth Games rookie79 ਸਾਲਾ ਬੋਬ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਚਿਲਵੈਕ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ 2014 'ਚ ਇੰਗਲੈਂਡ 'ਚ ਗਲਾਸਗੋਅ ਖੇਡਾਂ 'ਚ ਹਿੱਸਾ ਲਿਆ ਸੀ ਅਤੇ ਵਧੀਆ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਕਿਹਾ, ''ਮੈਨੂੰ ਮਾਣ ਹੈ ਕਿ ਨਵੀਂ ਪੀੜੀ ਦੇ ਨੌਜਵਾਨ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਮੈਂ ਵੀ ਉਨ੍ਹਾਂ ਨਾਲ ਰਾਸ਼ਟਰ ਮੰਡਲ ਖੇਡਾਂ 'ਚ ਹਿੱਸਾ ਲੈਣ ਪੁੱਜਾ ਹਾਂ।'' ਇਹ ਪਹਿਲੀ ਵਾਰ ਨਹੀਂ ਹੈ ਕਿ ਉਹ ਖੇਡਣ ਲਈ ਬ੍ਰਿਸਬੇਨ ਪੁੱਜੇ ਹਨ, ਇਸ ਤੋਂ ਪਹਿਲਾਂ ਵੀ ਉਹ ਇਸ ਸਿਲਸਿਲੇ 'ਚ ਇਥੇ ਆ ਚੁਕੇ ਹਨ। 2015 'ਚ ਵਰਲਡ ਰੇਂਜ ਰਾਈਫਲ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਅਪਣੇ ਪੁੱਤਰ ਡੋਨਾਲਡ ਨਾਲ ਹਿੱਸਾ ਲਿਆ ਸੀ।
Meet Canada's 79-year-old Commonwealth Games rookieਦਸ ਦਈਏ ਕਿ ਬੋਬ ਕਮਰਸ਼ੀਅਲ ਪਾਇਲਟ ਰਹਿ ਚੁਕੇ ਹਨ। ਉਨ੍ਹਾਂ ਦਸਿਆ ਕਿ ਸਾਲ 1974 'ਚ ਉਹ 120 ਯਾਤਰੀਆਂ ਨਾਲ ਓਟਾਵਾ, ਟੋਰਾਂਟੋ, ਵਿਨੀਪੈੱਗ ਅਤੇ ਐਡਮਿੰਟਨ ਦੇ ਸਫ਼ਰ ਲਈ ਨਿਕਲੇ ਸਨ ਅਤੇ ਇਥੇ ਇਕ ਹਾਈਜੈਕਰ ਨੇ ਚਾਕੂ ਦਿਖਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਬੋਬ ਦੀ ਚੁਸਤੀ ਸਦਕਾ ਉਹ ਸਾਰਿਆਂ ਨੂੰ ਬਚਾਉਣ 'ਚ ਸਫ਼ਲ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ ਅਤੇ ਹੁਣ ਵੀ ਉਨ੍ਹਾਂ ਅੰਦਰ ਹੌਂਸਲਾ ਭਰਿਆ ਹੋਇਆ ਹੈ।