
ਵ੍ਹਾਈਟ ਹਾਊਸ ਕੋਰੋਨਾ ਵਾਇਰਸ ਦੇ ਟਾਸਕ ਫੋਰਸ ਵਿਚ ਸ਼ਾਮਲ ਤਿੰਨ ਉੱਚ ਅਧਿਕਾਰੀ ਇਕਾਂਤਵਾਸ ਵਿਚ ਜਾਣਗੇ। ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਵਿਚ ਕੋਰੋਨਾ ਪਾਜ਼ੇਟਿਵ
ਵਾਸ਼ਿੰਗਟਨ, 10 ਮਈ : ਵ੍ਹਾਈਟ ਹਾਊਸ ਕੋਰੋਨਾ ਵਾਇਰਸ ਦੇ ਟਾਸਕ ਫੋਰਸ ਵਿਚ ਸ਼ਾਮਲ ਤਿੰਨ ਉੱਚ ਅਧਿਕਾਰੀ ਇਕਾਂਤਵਾਸ ਵਿਚ ਜਾਣਗੇ। ਇਨ੍ਹਾਂ ਅਧਿਕਾਰੀਆਂ ਨੇ ਮੀਡੀਆ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ ਵਿਚ ਆਉਣ ਦੀ ਰੀਪੋਰਟ ਦੇ ਬਾਅਦ ਖੁਦ ਨੂੰ ਇਕਾਂਤਵਾਸ ਵਿਚ ਰਖਣ ਦਾ ਫ਼ੈਸਲਾ ਲਿਆ ਹੈ। ਅਮਰੀਕਾ ਦੇ ਪੋਲਿਟਿਕੋ ਅਖਬਾਰ ਮੁਤਾਬਕ ਰਾਸ਼ਟਰੀ ਐਲਰਜੀ ਐਂਡ ਵਾਇਰਸ ਰੋਗ ਸੰਸਥਾ ਦੇ ਨਿਰਦੇਸ਼ਕ ਐਂਟੋਨੀ ਫੌਸੀ, ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਨਿਰਦੇਸ਼ ਰਾਬਰਟ ਰੈੱਡਫਿਲਮ ਅਤੇ ਫੂਡ ਐਂਡ ਡਰੱਗ ਪ੍ਰਸ਼ਾਸਨ ਦੇ ਪ੍ਰਧਾਨ ਸਟੇਫਨ ਹਨ ਅਗਲੇ ਦੋ ਹਫ਼ਤੇ ਤਕ ਘਰ ਤੋਂ ਕੰਮ ਕਰਨਗੇ। ਇਸ ਤੋਂ ਪਹਿਲਾਂ ਟਰੰਪ ਦੇ ਸੁਰੱਖਿਆ ਕਰਮਚਾਰੀ ਅਤੇ ਉਪ ਰਾਸ਼ਟਰਪਤੀ ਮਾਈਕ ਪੇਂਸ ਦੀ ਪ੍ਰੈੱਸ ਸਕੱਤਰ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। (ਪੀਟੀਆਈ)