
ਮੀਂਹ ਅਤੇ ਖ਼ਰਾਬ ਮੌਸਮ ਦੇ ਚੱਲਦੇ ਸੋਮਵਾਰ ਨੂੰ ਮੈਨਹਾਟਨ ਸ਼ਹਿਰ 'ਚ ਬਹੁਮੰਜ਼ਿਲਾ ਇਮਾਰਤ ਨਾਲ ਹੈਲੀਕਾਪਟਰ ਟਕਰਾਅ ਗਿਆ
ਵਾਸ਼ਿੰਗਟਨ : ਮੀਂਹ ਅਤੇ ਖ਼ਰਾਬ ਮੌਸਮ ਦੇ ਚੱਲਦੇ ਸੋਮਵਾਰ ਨੂੰ ਮੈਨਹਾਟਨ ਸ਼ਹਿਰ 'ਚ ਬਹੁਮੰਜ਼ਿਲਾ ਇਮਾਰਤ ਨਾਲ ਹੈਲੀਕਾਪਟਰ ਟਕਰਾਅ ਗਿਆ, ਜਿਸ ਕਾਰਨ ਪਾਇਲਟ ਦੀ ਮੌਤ ਹੋ ਗਈ। ਮੈਨਹਾਟਨ ਸ਼ਹਿਰ 'ਚ ਜਦ ਇਮਾਰਤ ਨਾਲ ਹੈਲੀਕਾਪਟਰ ਟਕਰਾਇਆ ਤਾਂ ਲੋਕਾਂ ਨੂੰ ਲੱਗਾ ਕਿ ਅੱਤਵਾਦੀ ਹਮਲਾ ਹੋਇਆ ਹੈ ਪਰ ਜਲਦੀ ਹੀ ਪੁਲਿਸ ਵਲੋਂ ਲੋਕਾਂ ਨੂੰ ਦੱਸਿਆ ਗਿਆ ਕਿ ਅਜਿਹਾ ਨਹੀਂ ਹੈ। ਜਾਣਕਾਰੀ ਮੁਤਾਬਕ ਕਿਸੇ ਖਰਾਬੀ ਕਾਰਨ ਪਾਇਲਟ ਨੂੰ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ ਅਤੇ ਉਹ 54 ਮੰਜ਼ਿਲਾ ਇਮਾਰਤ ਵੱਲ ਵਧਿਆ ਪਰ ਹਾਦਸੇ ਦਾ ਸ਼ਿਕਾਰ ਹੋ ਗਿਆ।
america helicopter crash lands on newyork
ਇਸ ਕਾਰਨ ਇਮਾਰਤ ਦੀ ਛੱਤ 'ਤੇ ਅੱਗ ਲੱਗ ਗਈ ਤੇ ਪਾਇਲਟ ਦੀ ਮੌਤ ਹੋ ਗਈ। ਅੱਗ 'ਤੇ ਕਾਬੂ ਪਾਉਣ ਲਈ ਇਮਾਰਤ ਨੂੰ ਜਲਦੀ ਖਾਲੀ ਕਰਵਾਇਆ ਗਿਆ। ਅਧਿਕਾਰੀਆਂ ਨੇ ਇਸ ਖੇਤਰ ਦੀਆਂ ਸੜਕਾਂ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਤੇ ਲੋਕਾਂ ਨੂੰ ਇਸ ਖੇਤਰ 'ਚ ਜਾਨ ਬਚਾਉਣ ਲਈ ਬਾਹਰ ਨਿਕਲਣ ਦੀ ਅਪੀਲ ਕੀਤੀ। ਓਧਰ ਮੌਕੇ ’ਤੇ ਪਹੁੰਚੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਦੱਸਿਆ ਕਿ ਹੈਲੀਕਾਪਟਰ ਨੂੰ ਹੰਗਾਮੀ ਸਥਿਤੀ ਵਿਚ ਇਮਾਰਤ ’ਤੇ ਉਤਾਰਿਆ ਗਿਆ ਸੀ। ਇਸ ਹਾਦਸੇ ’ਚ ਇਮਾਰਤ ਵਿਚ ਮੌਜੂਦ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ।
america helicopter crash lands on newyork
ਨਿਊਯਾਰਕ ਫਾਇਰ ਫਾਈਟਰਜ਼ ਵਿਭਾਗ ਦੇ ਮੁਖੀ ਥਾਮਸ ਰਿਚਰਡਸਨ ਨੇ ਕਿਹਾ 'ਉੱਚੀਆਂ ਇਮਾਰਤਾਂ 'ਚ ਲੱਗੀ ਅੱਗ 'ਤੇ ਕਾਬੂ ਪਾਉਣਾ ਮੁਸ਼ਕਲ ਹੈ ਕਿਉਂਕਿ ਇਨ੍ਹਾਂ ਦੀ ਉਚਾਈ ਤਕ ਪਾਣੀ ਦਾ ਪ੍ਰੈਸ਼ਰ ਨਹੀਂ ਪੁੱਜਦਾ ਪਰ ਸਾਡੇ ਕੋਲ ਸਥਿਤੀ ਨਾਲ ਨਜਿੱਠਣ ਲਈ ਪੂਰੀ ਵਿਵਸਥਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੂੰ ਦੁਰਘਟਨਾ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।