
ਗੁਜਰਾਤ ਦੀਆਂ ਸਾਰੀਆਂ 26 ਲੋਕਸਭਾ ਸੀਟਾਂ ਉਤੇ ਤੀਜੇ ਪੜਾਅ ਦੇ ਤਹਿਤ 23 ਅਪ੍ਰੈਲ ਨੂੰ ਵੋਟਿੰਗ
ਪਾਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਵਿਚ ਫੜੇ ਗਏ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਲੈ ਕੇ ਵੱਡਾ ਬਿਆਨ ਦਿਤਾ ਹੈ। ਗੁਜਰਾਤ ਦੇ ਪਾਟਨ ਵਿਚ ਇਕ ਚੁਣਾਵੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ਅਮਰੀਕਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਵਿੰਗ ਕਮਾਂਡਰ ਅਭਿਨੰਦਨ ਨੂੰ ਵਾਪਸ ਨਹੀਂ ਕਰਦਾ ਤਾਂ ਉਹ ਕਤਲ ਦੀ ਰਾਤ ਹੁੰਦੀ।
PM Narendar Modi
ਪੀਐਮ ਮੋਦੀ ਦਾ ਇਹ ਬਿਆਨ ਉਸ ਘਟਨਾ ਉਤੇ ਆਧਾਰਿਤ ਹੈ, ਜਿਸ ਵਿਚ ਭਾਰਤ ਦੀ ਏਅਰਸਟਰਾਈਕ ਦਾ ਜਵਾਬ ਦੇਣ ਆਏ ਪਾਕਿਸਤਾਨੀ ਲੜਾਕੂ ਜਹਾਜ਼ਾਂ ਦਾ ਪਿੱਛਾ ਕਰਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਸਰਹੱਦ ਪਾਰ ਚਲੇ ਗਏ ਸਨ ਅਤੇ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਫੜ ਲਿਆ ਸੀ। ਇਸ ਘਟਨਾ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਵੀ ਬਕਾਇਦਾ ਪਾਇਲਟ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੀ ਚਿਤਾਵਨੀ ਦਿਤੀ ਸੀ।
ਹੁਣ ਪੀਐਮ ਮੋਦੀ ਨੇ ਚੁਣਾਵੀ ਰੈਲੀ ਵਿਚ ਇਸ ਮੁੱਦੇ ਨੂੰ ਫਿਰ ਤੋਂ ਚੁੱਕਿਆ ਹੈ। ਗੁਜਰਾਤ ਦੀਆਂ ਸਾਰੀਆਂ 26 ਲੋਕਸਭਾ ਸੀਟਾਂ ਉਤੇ ਤੀਜੇ ਪੜਾਅ ਦੇ ਤਹਿਤ 23 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ, ਜਿਸ ਦੇ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ। ਇਸ ਮੌਕੇ ਪੀਐਮ ਮੋਦੀ ਨੇ ਇੱਥੋਂ ਦੇ ਪਾਟਨ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਅਮਰੀਕਾ ਤੋਂ ਆਏ ਇਕ ਬਿਆਨ ਦਾ ਹਵਾਲਾ ਦਿਤਾ। ਪੀਐਮ ਮੋਦੀ ਨੇ ਕਿਹਾ, ਅਮਰੀਕਾ ਦੇ ਉੱਚ ਅਹੁਦੇ ’ਤੇ ਬੇਠੇ ਅਜਿਹੇ ਇਕ ਸ਼ਖ਼ਸ ਨੇ ਅਪਣਾ ਬਿਆਨ ਦਿਤਾ ਸੀ ਕਿ ਮੋਦੀ ਹੁਣ ਕੁਝ ਵੱਡਾ ਕਰ ਬੈਠਣਗੇ।
Narendra Modi
ਉਨ੍ਹਾਂ ਨੇ ਕਿਹਾ ਕਿ ਮੋਦੀ ਨੇ ਇਕੱਠੀਆਂ 12 ਮਿਜ਼ਾਇਲਾਂ ਲਗਾਈਆਂ ਸਨ। ਅਮਰੀਕਾ ਨੇ ਕਿਹਾ ਸੀ ਕਿ ਚੰਗਾ ਹੋਇਆ ਕਿ ਪਾਕਿਸਤਾਨ ਨੇ ਪਾਇਲਟ ਵਾਪਸ ਕਰ ਦਿਤਾ, ਨਹੀਂ ਤਾਂ ਉਹ ਰਾਤ ਕਤਲ ਦੀ ਰਾਤ ਹੁੰਦੀ। ਅਮਰੀਕਾ ਨੇ ਕਿਹਾ, ਇਹ ਪਾਇਲਟ ਇੰਜ ਹੀ ਵਾਪਸ ਨਹੀਂ ਆਇਆ ਹੈ, ਇਹ ਤਾਂ ਸਰਦਾਰ ਪਟੇਲ ਦੀ ਧਰਤੀ ਦਾ ਪੁੱਤਰ ਉੱਥੇ ਬੈਠਾ ਹੈ ਇਸ ਲਈ ਵਾਪਸ ਆਇਆ ਹੈ।