ਔਰਤ ਨੇ ਆਨਲਾਈਨ ਭੀਖ ਮੰਗ ਕੇ ਜੋੜੇ 35 ਲੱਖ ਰੁਪਏ, ਪਹਿਲੇ ਪਤੀ ਨੇ ਕਰਵਾਈ ਗ੍ਰਿਫ਼ਤਾਰ
Published : Jun 11, 2019, 6:46 pm IST
Updated : Jun 11, 2019, 6:47 pm IST
SHARE ARTICLE
Begging
Begging

ਪੁਲਿਸ ਨੇ ਇੱਕ ਯੂਰੋਪੀਅਨ ਮਹਿਲਾ ਨੂੰ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ...

ਦੁਬਈ: ਪੁਲਿਸ ਨੇ ਇੱਕ ਯੂਰੋਪੀਅਨ ਮਹਿਲਾ ਨੂੰ ਧੋਖਾਧੜੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਕੋਲੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ ਵਿਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ। ਸੋਸ਼ਲ ਮੀਡੀਆ ਦੇ ਅਲੱਗ ਅਲੱਗ ਪਲੇਟਫਾਰਮਾਂ 'ਤੇ ਉਸ ਨੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਹੋਈਆਂ ਸਨ। ਉਹ ਲੋਕਾਂ ਨੂੰ ਕਹਿੰਦੀ ਸੀ ਕਿ ਪਤੀ ਨੇ  ਉਸ ਨੂੰ ਛੱਡ ਦਿੱਤਾ ਹੈ ਅਤੇ ਉਸ ਦੇ ਸਿਰ 'ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਆ ਗਈ ਹੈ।

BeggingBegging

ਪੁਲਿਸ ਮੁਤਾਬਕ ਸਾਬਕਾ ਪਤੀ ਨੇ ਹੀ ਔਰਤ ਦੀ ਅਸਲੀਅਤ ਬਾਰੇ ਦੱਸਿਆ। ਦੁਬਈ ਪੁਲਿਸ ਦੇ ਜਾਂਚ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਫੇਸਬੁੱਕ, ਟਵਿਟਰ ਅਤੇ ਇੰਸਟਾਗਰਾਮ 'ਤੇ ਬੱਚਿਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ। ਉਸ ਨੇ ਅਪਣੇ ਨਾਂ 'ਤੇ ਕਈ ਆਨਲਾਈਨ ਖਾਤੇ ਬਣਾਏ ਹੋਏ ਸੀ। ਹਾਲਾਂਕਿ, ਉਨ੍ਹਾਂ ਨੇ ਮਹਿਲਾ ਦੀ ਪਛਾਣ ਉਜਾਗਰ ਨਹੀਂ ਕੀਤੀ। ਬੱਚਿਆਂ ਨੂੰ ਪਾਲਣ ਦਾ ਵਾਸਤਾ ਦੇ ਕੇ ਔਰਤ ਲੋਕਾਂ ਕੋਲੋਂ ਭੀਖ ਮੰਗ ਰਹੀ ਸੀ। ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦਾ ਤਲਾਕ ਹੋ ਚੁੱਕਾ ਹੈ ਅਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਉਸ 'ਤੇ ਹੈ।

Arrest Arrest

ਔਰਤ ਦੇ ਸਾਬਕਾ ਪਤੀ ਨੂੰ ਪਤਾ ਚਲਿਆ ਤਾਂ ਉਸ ਨੇ ਪੁਲਿਸ ਨੂੰ ਦੱਸਿਆ ਕਿ ਬੱਚੇ ਉਸ ਦੇ ਨਾਲ ਹੀ ਰਹਿ ਰਹੇ ਹਨ। ਜਾਂਚ ਅਧਿਕਾਰੀ ਜਾਲਫ ਦਾ ਕਹਿਣਾ ਹੈ ਕਿ ਯੂਏਈ ਵਿਚ ਆਨਲਾਈਨ ਭੀਖ ਮੰਗਣਾ ਅਪਰਾਧ ਦੀ ਸ਼੍ਰੇਣੀ ਵਿਚ ਆਉਂਦਾ ਹੈ। ਪੁਲਿਸ ਨੇ ਰਮਜ਼ਾਨ ਦੇ ਦੌਰਾਨ ਭੀਖੀ ਮੰਗਣ ਦੇ ਦੋਸ਼ ਵਿਚ 128 ਲੋਕਾਂ ਨੂੰ ਕਾਬੂ ਕੀਤਾ। ਜੇਕਰ ਕੋਈ ਵਿਅਕਤੀ ਜਾਂ ਮਹਿਲਾ ਆਨਲਾਈਨ ਭੀਖ ਮੰਗਦੇ ਦੇਖੀ ਜਾਂਦੀ ਹੈ ਤਾਂ ਉਸ 'ਤੇ ਕਾਨੂੰਨ ਮੁਤਾਬਕ 25 ਹਜ਼ਾਰ ਜਾਂ 50 ਹਜ਼ਾਰ ਦਿਰਹਮ ਦਾ ਜੁਰਮਾਨਾ ਲਗਾਇਆ ਜਾਂਦਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM

Ashok Parashar Pappi : 'ਰਾਜਾ ਵੜਿੰਗ ਪਹਿਲਾਂ ਦਰਜ਼ੀ ਦਾ 23 ਹਜ਼ਾਰ ਵਾਲਾ ਬਿੱਲ ਭਰ ਕੇ ਆਵੇ..

05 May 2024 9:05 AM
Advertisement