
ਬ੍ਰਿਟੇਨ 'ਚ ਫੈਲੇ ਡੈਲਟਾ ਵੈਰੀਐਂਟ ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ
ਲੰਡਨ-ਬ੍ਰਿਟੇਨ 'ਚ ਕੋਰੋਨਾ ਵਾਇਰਸ ਫਿਰ ਤੋਂ ਪੈਰ ਪਸਾਰ ਰਿਹਾ ਹੈ। ਕੁਝ ਮਹੀਨਿਆਂ ਤੋਂ ਚੱਲ ਰਹੀ ਰਾਹਤ ਤੋਂ ਬਾਅਦ ਹੁਣ ਫਿਰ ਤੋਂ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਬ੍ਰਿਟੇਨ 'ਚ ਬੀਤੀ ਦਿਨੀ ਪਿੱਛਲੇ 24 ਘੰਟਿਆਂ ਤੋਂ ਇਨਫੈਕਸ਼ਨ (Infection) ਦੇ 7540 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਬੱਸ ਦੁਰਘਟਨਾ 'ਚ 20 ਲੋਕਾਂ ਦੀ ਹੋਈ ਮੌਤ, 10 ਦੀ ਹਾਲਤ ਗੰਭੀਰ
Coronavirus
ਬ੍ਰਿਟੇਨ (Britain )'ਚ ਫੈਲੇ ਡੈਲਟਾ ਵੈਰੀਐਂਟ (Variant) ਨੇ ਲੋਕਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਜਿਨ੍ਹਾਂ ਇਲਾਕਿਆਂ 'ਚ ਇਹ ਵੈਰੀਐਂਟ ਫੈਲਿਆ ਹੈ ਉਥੇ ਵੱਡੇ ਪੱਧਰ 'ਤੇ ਜਾਂਚ ਲਈ ਫੌਜ ਤਾਇਨਾਤ ਕਰ ਦਿੱਤੀ ਗਈ ਹੈ। ਬਲੈਕਬਰਨ ਅਤੇ ਡਾਰਵੇਨ ਸ਼ਹਿਰ 'ਚ ਫੌਜ ਦੇ ਸੈਕੜਾਂ ਜਵਾਨ ਟੀਕਾਕਰਨ (Vaccination) ਲਈ ਸਿਹਤ ਮੁਲਾਜ਼ਮਾਂ ਦੀ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ-ਕੋਰੋਨਾ ਦੇ ਇਨ੍ਹਾਂ ਵੈਰੀਐਂਟਸ ਵਿਰੁੱਧ ਅਸਰਦਾਰ ਹੈ ਇਹ ਵੈਕਸੀਨ
Coronavirus
ਬਲੈਕਬਰਨ ਦੇ 55 ਕੇਂਦਰਾਂ 'ਚ ਕੋਰੋਨਾ ਦੀ ਜਾਂਚ ਅਤੇ ਟੀਕਾਕਰਨ ਕੀਤਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) (World Health Organization) ਨੇ ਡੈਲਟਾ ਵੈਰੀਐਂਟ ਨੂੰ ਲੈ ਕੇ ਗੰਭੀਰ ਚਿਤਾਵਨੀ ਜਾਰੀ ਕੀਤੀ ਹੈ। ਡਬਲਯੂ.ਐੱਚ.ਓ. ਦੇ ਯੂਰਪ (Europe) ਦੇ ਡਾਇਰੈਕਟਰ ਡਾ. ਹੇਂਸ ਕਲੂਜ ਨੇ ਕਿਹਾ ਕਿ ਇਸ ਵੈਰੀਐਂਟ ਦੀ ਲਪੇਟ 'ਚ ਯੂਰਪ ਦਾ ਜ਼ਿਆਦਾਤਰ ਖੇਤਰ ਹੈ ਅਤੇ ਜ਼ਰੂਰੀ ਨਹੀਂ ਹੈ ਕਿ ਇਸ ਵੈਰੀਐਂਟ 'ਤੇ ਸਾਰੀਆਂ ਵੈਕਸੀਨਜ਼ ਅਸਰਦਾਰ ਹੋਵੇ।
ਇਹ ਵੀ ਪੜ੍ਹੋ-ਰੂਸ ਨੇ ਫੇਸਬੁੱਕ ਤੇ ਟੈਲੀਗ੍ਰਾਮ 'ਤੇ ਇਸ ਕਾਰਨ ਫਿਰ ਲਾਇਆ ਭਾਰੀ ਜੁਰਮਾਨਾ
British Defense Secretary Ben Wallaceਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਸਮਾਜਿਕ ਪ੍ਰੋਗਰਾਮ, ਵੱਡੀ ਆਬਾਦੀ ਦੀ ਆਵਾਜਾਈ ਅਤੇ ਤਿਉਹਾਰਾਂ ਨੂੰ ਲੈ ਕੇ ਸਾਵਧਾਨ ਰਹਿਣਾ ਹੋਵੇਗਾ। ਇਸ ਦੇ ਨਾਲ ਹੀ ਬ੍ਰਿਟੇਨ ਦੇ ਰੱਖਿਆ ਸਕੱਤਰ ਬੇਨ ਵਾਲੇਸ ਨੇ ਕਿਹਾ ਕਿ 'ਹਥਿਆਰਬੰਦ ਬਲ ਸਿਹਤ ਕਰਮਚਾਰੀਆਂ ਦੀ ਪੂਰੀ ਮਦਦ ਕਰ ਰਹੇ ਹਨ। ਉਹ ਟੀਕੇ ਤੋਂ ਲੈ ਕੇ ਹੋਰ ਸਮੱਗਰੀ ਟੀਕਾਕਰਨ ਕੇਂਦਰਾਂ ਨੂੰ ਭੇਜ ਰਹੇ ਹਨ। ਟੀਕਾਕਰਨ ਲਈ ਸ਼ਾਂਤੀਪੂਰਨ ਵਿਵਸਥਾ ਵੀ ਬਣਾ ਰਹੇ ਹਨ। ਟੀਕਾਕਰਨ ਦੌਰਾਨ ਜਿਥੇ ਉਨ੍ਹਾਂ ਦੀ ਲੋੜ ਹੋਵੇਗੀ ਉਥੇ ਉਨ੍ਹਾਂ ਨੂੰ ਮਦਦ ਲਈ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ-20 ਸਾਲਾ 'ਚ ਪਹਿਲੀ ਵਾਰ ਗਲੋਬਲ ਪੱਧਰ 'ਤੇ ਵਧੀ ਬਾਲ ਮਜ਼ਦੂਰੀ,ਅਫਰੀਕਾ 'ਚ ਸਭ ਤੋਂ ਜ਼ਿਆਦਾ ਵਧੀ ਗਿਣਤੀ