ਕੈਲੀਫੋਰਨੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ ਹੋਰ ਭੜਕੀ, ਖ਼ਤਰੇ 'ਚ ਰਿਹਾਇਸ਼ੀ ਇਲਾਕੇ
Published : Aug 11, 2018, 3:43 pm IST
Updated : Aug 11, 2018, 3:43 pm IST
SHARE ARTICLE
California blazes threaten populated areas
California blazes threaten populated areas

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ ਦੁਆਲੇ ਦੇ ਇਲਾਕਿਆਂ ਦੇ ਵੱਲ ਵੱਧ ਰਹੀ ਹੈ ਨਾਲ ਹੀ ਅੱਗ ਬੁਝਾ ਰਹੇ ਅਧਿਕਾਰੀਆਂ ਨੇ ਖੇਤਰ ਨੂੰ...

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਆਲੇ ਦੁਆਲੇ ਦੇ ਇਲਾਕਿਆਂ ਦੇ ਵੱਲ ਵੱਧ ਰਹੀ ਹੈ ਨਾਲ ਹੀ ਅੱਗ ਬੁਝਾ ਰਹੇ ਅਧਿਕਾਰੀਆਂ ਨੇ ਖੇਤਰ ਨੂੰ ਖਾਲੀ ਕਰਨ ਦੇ ਆਦੇਸ਼ ਦਿਤੇ ਹਨ। ਅਧਿਕਾਰੀ ਲੱਗਭੱਗ ਇਕ ਮਹੀਨੇ ਪਹਿਲਾਂ ਲੱਗੀ ਇਸ ਭਿਆਨਕ ਅੱਗ ਨੂੰ ਬੁਝਾਉਣ ਲਈ ਲਗਾਤਾਰ ਜੂਝ ਰਹੇ ਹਨ।

California blazes threaten populated areasCalifornia blazes threaten populated areas

ਇਸ ਅੱਗ ਤੋਂ ਨਿਕਲਣ ਵਾਲੇ ਧੁਏਂ ਨਾਲ ਉਥੇ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਚੁੱਕੀ ਹੈ, ਇਸ ਵਜ੍ਹਾ ਨਾਲ ਖ਼ਤਰੇ ਨੂੰ ਦੇਖਦੇ ਹੋਏ ਉਨ੍ਹਾਂ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਆਦੇਸ਼ ਦਿਤੇ ਗਏ ਹਨ ਅਤੇ ਸਿਹਤ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਜੰਗਲ ਵਿਚ ਅੱਗ ਲੱਗਣ ਦੇ ਕਰੀਬ ਇਕ ਮਹੀਨੇ ਬਾਅਦ ਨੈਸ਼ਨਲ ਵੈਦਰ ਸਰਵਿਸ ਨੇ ਸੈਟੇਲਾਈਟ ਨਾਲ ਲਈ ਗਈ ਅੱਗ ਦੀ ‘ਵਿਸ਼ਾਲ ਧੁਏਂ’ ਦੀ ਤਸਵੀਰ ਜਾਰੀ ਕਰਦੇ ਹੋਏ ਲੋਕਾਂ ਨੂੰ ਸੁਚੇਤ ਕੀਤਾ ਹੈ,

California blazes threaten populated areasCalifornia blazes threaten populated areas

ਜਿਸ ਵਿਚ ਦਿਖ ਰਿਹਾ ਹੈ ਕਿ ਇਹ ਅਮਰੀਕਾ ਦੇ ਉਤਰੀ ਮੈਦਾਨੀ ਖੇਤਰ ਤੋਂ ਪਹਿਲਾਂ ਪੱਛਮ ਅਤੇ ਮੱਧ ਕੈਨੇਡਾ ਦੇ ਵੱਲ  ਵੱਧ ਰਹੀ ਹੈ। ਨੇੜੇ ਦੇ ਸੂਬੇ ਅਰੀਜੋਨਾ 'ਚ ਸਥਿਤ ‘ਕੈਬਾਬ ਨੈਸ਼ਨਲ ਫਾਰੇਸਟ’ ਨੇ ਚਿਤਾਵਨੀ ਜਾਰੀ ਕੀਤੀ ਕਿ ਇਸ ਜੰਗਲੀ ਅੱਗ ਤੋਂ ਪੂਰੇ ਪੱਛਮ ਖੇਤਰ ਵਿਚ ਧੁੰਧ ਛਾ ਗਈ ਹੈ। ਉਤਰੀ ਕੈਲੀਫੋਰਨੀਆ ਵਿਚ ਸਿਹਤ ਸਬੰਧੀ ਚਿਤਾਵਨੀ ਜਾਰੀ ਕੀਤੀ ਜਾ ਰਹੀ ਹੈ,

California blazes threaten populated areasCalifornia blazes threaten populated areas

ਜਿਥੇ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਚੁਕੀ ਹੈ, ਜੋ ਬੱਚਿਆਂ ਅਤੇ ਬਜ਼ੁਰਗ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ‘ਮੈਂਡੋਸਿਨੋ ਕੰਪਲੈਕਸ’ ਨੂੰ ਕੈਲੀਫੋਰਨੀਆ ਦੇ ਇਤਹਾਸ ਦੀ ਸੱਭ ਤੋਂ ਭਿਆਨਕ ਅੱਗ ਐਲਾਨ ਕੀਤਾ ਗਿਆ ਹੈ।  ਅੱਗ ਬੁਝਾਉਣ ਵਿਚ 14,000 ਤੋਂ ਜ਼ਿਆਦਾ ਦਮਕਲ ਕਰਮਚਾਰੀ ਲੱਗੇ ਹੋਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement