
ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਂਟਾ ਐਨਾ ਵਿਚ ਇਕ ਛੋਟੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਆਈ ਹੈ, ਜਿਸ ਵਿਚ ਪੰਜ ਵਿਅਕਤੀਆਂ ਦੀ ...
ਸੈਂਟਾ ਐਨਾ (ਕੈਲੀਫ਼ੋਰਨੀਆ) : ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਂਟਾ ਐਨਾ ਵਿਚ ਇਕ ਛੋਟੇ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਆਈ ਹੈ, ਜਿਸ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਾਊਥ ਕੋਸਟ ਪਲਾਜ਼ਾ ਨੇੜੇ ਸਥਾਨਕ ਸਮੇਂ ਅਨੁਸਾਰ 12:28 ਵਜੇ ਬ੍ਰਿਸਟਲ ਸਟ੍ਰੀਟ ਦੇ ਬਲਾਕ ਨੰਬਰ 388 ਵਿਚ ਵਾਪਰਿਆ।
California Air Crashਜਿੱਥੇ ਇਹ ਜਹਾਜ਼ ਆ ਕੇ ਡਿਗਿਆ ਉਥੇ ਕੁੱਝ ਅਬਾਦੀ ਵੀ ਹੈ। ਭਾਵੇਂ ਕਿ ਜਹਾਜ਼ ਵਿਚ ਸਵਾਰ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਪਰ ਧਰਤੀ 'ਤੇ ਕਈ ਵਿਅਕਤੀ ਇਸ ਦੇ ਲਪੇਟ ਵਿਚ ਆਉਣ ਤੋਂ ਵਾਲ-ਵਾਲ ਬਚ ਗਏ। ਨਹੀਂ ਤਾਂ ਹੋਰ ਵੀ ਜ਼ਿਆਦਾ ਜਾਨੀ ਨੁਕਸਾਨ ਹੋ ਸਕਦਾ ਸੀ। ਇਹੀ ਨਹੀਂ, ਇਸੇ ਸ਼ਾਪਿੰਗ ਮਾਲ ਦੇ ਬਿਲਕੁਲ ਨਾਲ ਹੀ ਇਕ ਗੈਸ ਸਟੇਸ਼ਨ ਵੀ ਹੈ।
California Air Crashਜੇਕਰ ਇਹ ਜਹਾਜ਼ ਉਸ ਗੈਸ ਸਟੇਸ਼ਨ 'ਤੇ ਡਿਗ ਜਾਂਦਾ ਤਾਂ ਹਾਦਸਾ ਵੱਡਾ ਰੂਪ ਧਾਰਨ ਕਰ ਸਕਦਾ ਸੀ, ਜਿਸ ਨਾਲ ਹੋਰ ਲੋਕਾਂ ਦੀ ਵੀ ਮੌਤ ਹੋ ਸਕਦੀ ਸੀ।ਘਟਨਾ ਮੌਕੇ ਮੌਜੂਦ ਚਸ਼ਮਦੀਦ ਗਵਾਹਾਂ ਅਨੁਸਾਰ ਜਿਸ ਤਰੀਕੇ ਨਾਲ ਹਵਾ ਵਿਚ ਅਜੀਬ ਜਿਹੇ ਗੋਤੇ ਖਾਂਦਾ ਹੋਇਆ ਇਹ ਜਹਾਜ਼ ਧਰਤੀ 'ਤੇ ਹੇਠਾਂ ਡਿਗ ਰਿਹਾ ਸੀ, ਉਸ ਨੂੰ ਵੇਖ ਕੇ ਇੰਝ ਜਾਪਦਾ ਸੀ ਕਿ ਜਹਾਜ਼ ਦੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿਤਾ ਹੋਵੇਗਾ ਅਤੇ ਉਹ ਬੰਦ ਹੋ ਗਿਆ ਸੀ।
California Air Crashਉਚਾਈ 'ਤੇ ਹੋਣ ਕਰਕੇ ਜਦੋਂ ਇਹ ਜਹਾਜ਼ ਧਰਤੀ 'ਤੇ ਡਿਗਿਆ ਤਾਂ ਉਸ ਵਿਚ ਸਵਾਰ ਸਾਰੇ ਪੰਜ ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ। ਮਾਰੇ ਗਏ ਵਿਅਕਤੀਆਂ ਵਿਚੋਂ ਸਿਰਫ਼ ਇਕੋ ਔਰਤ ਨਸੀਮ ਗੰਦਾਨ (29) ਦੀ ਹੀ ਸ਼ਨਾਖ਼ਤ ਹੋ ਸਕੀ ਹੈ, ਜੋ ਈਸਟ ਬੇਅ ਵਿਚ ਇਕ ਰੀਆਲਟਰ ਸੀ ਤੇ ਉਹ ਕਿਸੇ ਕੰਮ ਲਈ ਹੀ ਜਾ ਰਹੀ ਸੀ। ਬਾਕੀ ਮ੍ਰਿਤਕਾਂ ਦੀ ਅਜੇ ਪਛਾਣ ਕੀਤੀ ਜਾ ਰਹੀ ਸੀ। ਘਟਨਾ ਦੇ ਵਾਪਰ ਤੋਂ ਬਾਅਦ ਪੁਲਿਸ ਤੁਰਤ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ।
California Air Crashਜਾਣਕਾਰੀ ਅਨੁਸਾਰ ਇਹ ਜਹਾਜ਼ ਇਕ ਕਾਰ 'ਤੇ ਆ ਕੇ ਡਿਗਿਆ ਪਰ ਉਸ ਵਿਚ ਉਸ ਵੇਲੇ ਕੋਈ ਵੀ ਨਹੀਂ ਸੀ। ਜਿਸ ਥਾਂ 'ਤੇ ਹਵਾਈ ਜਹਾਜ਼ ਆ ਕੇ ਡਿਗਿਆ, ਉਹ ਬਹੁਤ ਪ੍ਰਸਿੱਧ ਸਾਊਥ ਕੋਸਟ ਪਲਾਜ਼ਾ ਸ਼ਾਪਿੰਗ ਮਾਲ ਹੈ ਤੇ ਉਸ ਤੋਂ ਕੁਝ ਬਲਾਕ ਉੱਤਰ-ਪੱਛਮ ਵੱਲ ਜੌਨ ਵੇਅਨੇ ਹਵਾਈ ਅੱਡਾ, ਜਿੱਥੇ ਇਸ ਜਹਾਜ਼ ਦਾ ਪਾਇਲਟ ਆਪਣਾ ਜਹਾਜ਼ ਲੈਂਡ ਕਰਵਾਉਣਾ ਚਾਹ ਰਿਹਾ ਸੀ ਪਰ ਬਦਕਿਸਮਤੀ ਨਾਲ ਇਹ ਲੈਂਡ ਕਰਨ ਤੋਂ ਪਹਿਲਾਂ ਹੀ ਕ੍ਰੈਸ਼ ਕਰ ਗਿਆ। ਇਸ ਜਹਾਜ਼ ਵਿਚ ਦੋ ਇੰਜਣ ਸਨ ਅਤੇ ਇਸ ਨੂੰ ਸੈਸਨਾ 414 ਕਿਹਾ ਜਾਂਦਾ ਹੈ।