ਨੋਟਬੰਦੀ ਅਤੇ ਜੀ.ਐਸ.ਟੀ. ਨਾਲ ਭਾਰਤ ਦੇ ਆਰਥਕ ਵਿਕਾਸ ਨੂੰ ਲੱਗੇ ਝਟਕੇ : ਰਘੂਰਾਮ ਰਾਜਨ
Published : Nov 11, 2018, 12:10 pm IST
Updated : Nov 11, 2018, 12:10 pm IST
SHARE ARTICLE
Raghuram Rajan
Raghuram Rajan

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨੋਟਬੰਦੀ ਅਤੇ ਮਾਲ ਤੇ ਸੇਵਾ ਟੈਕਸ

ਸ.ਸ.ਸ:-11 ਨਵੰਬਰ, ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਨੋਟਬੰਦੀ ਅਤੇ ਮਾਲ ਤੇ ਸੇਵਾ ਟੈਕਸ (ਜੀ.ਐਸ.ਟੀ.) ਨੂੰ ਦੇਸ਼ ਦੀ ਆਰਥਕ ਤਰੱਕੀ ਦੇ ਰਾਹ 'ਚ ਆਉਣ ਵਾਲੀਆਂ ਦੋ ਵੱਡੀਆਂ ਰੁਕਾਵਟਾਂ ਦਸਿਆ ਜਿਸ ਨੇ ਪਿਛਲੇ ਸਾਲ ਵਿਕਾਸ ਦੀ ਰਫ਼ਤਾਰ ਨੂੰ ਪ੍ਰਭਾਵਤ ਕੀਤਾ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿਤਾ ਕਿ ਸੱਤ ਫ਼ੀ ਸਦੀ ਦੀ ਮੌਜੂਦਾ ਵਾਧਾ ਦਰ ਦੇਸ਼ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਕਾਫ਼ੀ ਨਹੀਂ ਹੈ। ਰਾਜਨ ਨੇ ਬਰਕਲੇ 'ਚ ਸ਼ੁਕਰਵਾਰ ਨੂੰ ਕੈਲੇਫ਼ੋਰਨੀਆ ਯੂਨੀਵਰਸਟੀ 'ਚ ਕਿਹਾ ਕਿ ਨੋਟਬੰਦੀ ਅਤੇ ਜੀ.ਐਸ.ਟੀ.

ਇਨ੍ਹਾਂ ਦੋ ਮੁੱਦਿਆਂ ਤੋਂ ਪ੍ਰਭਾਵਤ ਹੋਣ ਤੋਂ ਪਹਿਲਾਂ 2012 ਤੋਂ 2016 ਵਿਚਕਾਰ ਚਾਰ ਸਾਲ ਦੌਰਾਨ ਭਾਰਤ ਦੀ ਆਰਥਕ ਵਾਧਾ ਦਰ ਕਾਫ਼ੀ ਤੇਜ਼ ਰਹੀ। ਭਾਰਤ ਦੇ ਭਵਿੱਖ ਬਾਰੇ ਕਰਵਾਈ ਦੂਜੇ ਭੱਟਾਚਾਰੀਆ ਭਾਸ਼ਣ 'ਚ ਰਾਜਨ ਨੇ ਕਿਹਾ, ''ਨੋਟਬੰਦੀ ਅਤੇ ਜੀ.ਐਸ.ਟੀ. ਦੇ ਦੋ ਲਗਾਤਾਰ ਝਟਕਿਆਂ ਨੇ ਦੇਸ਼ ਦੀ ਆਰਥਕ ਤਰੱਕੀ 'ਤੇ ਗੰਭੀਰ ਅਸਰ ਪਾਇਆ। ਦੇਸ਼ ਦੀ ਵਿਕਾਸ ਦਰ ਅਜਿਹੇ ਸਮੇਂ ਡਿੱਗਣ ਲੱਗ ਪਈ ਜਦੋਂ ਕੌਮਾਂਤਰੀ ਆਰਥਕ ਵਿਕਾਸ ਦਰ ਜ਼ੋਰ ਫੜ ਰਹੀ ਸੀ।'' ਹਾਲਾਂਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਨੋਟਬੰਦੀ ਦੀ 8 ਨਵੰਬਰ ਨੂੰ ਦੂਜੀ ਵਰ੍ਹੇਗੰਢ ਮੌਕੇ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਸੀ

ਕਿ ਇਸ ਨਾਲ ਤਬਾਹੀ ਦੀ ਭਵਿੱਖਬਾਣੀ ਕਰ ਰਹੇ ਲੋਕ ਗ਼ਲਤ ਸਾਬਤ ਹੋਏ। ਉਨ੍ਹਾਂ ਕਿਹਾ ਸੀ ਕਿ ਪਿਛਲੇ ਦੋ ਸਾਲ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਟੈਕਸਾਂ ਦਾ ਘੇਰਾ ਵਧਿਆ ਹੈ, ਅਰਥਚਾਰਾ ਜ਼ਿਆਦਾ ਰਸਮੀ ਹੋਇਆ ਹੈ ਅਤੇ ਲਗਾਤਾਰ ਪੰਜਵੇਂ ਸਾਲ ਭਾਰਤ ਸੱਭ ਤੋਂ ਤਜ਼ੀ ਨਾਲ ਵਿਕਾਸ ਕਰਨ ਵਾਲੀ ਮੁੱਖ ਅਰਥਵਿਵਸਥਾ ਬਣਿਆ ਹੋਇਆ ਹੈ। ਰਾਜਨ ਨੇ ਇਹ ਵੀ ਕਿਹਾ ਕਿ ਭਾਰਤ 'ਚ ਸਿਆਸੀ ਫ਼ੈਸਲਾ ਲੈਣ 'ਚ ਤਾਕਤ ਦਾ ਬਹੁਤ ਜ਼ਿਆਦਾ ਕੇਂਦਰੀਕਰਨ ਪ੍ਰਮੁੱਖ ਸਮੱਸਿਆਵਾਂ 'ਚੋਂ ਇਕ ਹੈ।

ਇਸ ਬਾਬਤ ਉਨ੍ਹਾਂ ਗੁਜਰਾਤ 'ਚ ਪਿੱਛੇ ਜਿਹੇ ਦੇਸ਼ ਨੂੰ ਸਮਰਪਿਤਕੀਤੀ ਗਈ ਸਰਦਾਰ ਪਟੇਲ ਦੀ ਮੂਰਤੀ 'ਸਟੈਚੂ ਆਫ਼ ਯੂਨਿਟੀ' ਪ੍ਰਾਜੈਕਟ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਵੀ ਪ੍ਰਧਾਨ ਮੰਤਰੀ ਦਫ਼ਤਰ ਦੀ ਮਨਜ਼ੂਰੀ ਲੈਣੀ ਪਈ ਸੀ। ਉਨ੍ਹਾਂ ਕਿਹਾ, ''ਭਾਰਤ ਇਕ ਕੇਂਦਰ ਤੋਂ ਕੰਮ ਨਹੀਂ ਕਰ ਸਕਦਾ। ਭਾਰਤ ਉਦੋਂ ਕੰਮ ਕਰਦਾ ਹੈ ਜਦੋਂ ਕਈ ਲੋਕ ਮਿਲ ਕੇ ਬੋਝ ਉਠਾ ਰਹੇ ਹੋਣ। ਜਦਕਿ ਅੱਜ ਭਾਰਤ 'ਚ ਕੇਂਦਰ ਸਰਕਾਰ ਕੋਲ ਤਾਕਤਾਂ ਬਹੁਤ ਜ਼ਿਆਦਾ ਕੇਂਦਰੀਕ੍ਰਿਤ ਹਨ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement