
ਹਿੰਦੂਸਤਾਨ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਘਾਂ ਕੀ ਖੁੱਲ੍ਹਿਆ...
ਕਰਤਾਰਪੁਰ ਸਾਹਿਬ: ਹਿੰਦੂਸਤਾਨ ਤੇ ਪਾਕਿਸਤਾਨ ਦਰਮਿਆਨ ਕਰਤਾਰਪੁਰ ਲਾਘਾਂ ਕੀ ਖੁੱਲ੍ਹਿਆ, ਦਿੱਲਾਂ 'ਚ ਬਣੀਆਂ ਦੂਰੀਆਂ ਵੀ ਖ਼ਤਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਬਾਰਡਰ 'ਤੇ ਕੋਰੀਡੋਰ ਦਾ ਉਦਘਾਟਨ ਕਰਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ 'ਚ ਆਯੋਜਿਤ ਜਨਸਭਾ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਚਿਤਾਵਨੀ ਦਿੰਦਿਆਂ ਨਜ਼ਰ ਆਏ, ਪਰ ਤਿੰਨ ਘੰਟੇ ਬਾਅਦ ਜਦੋਂ ਲਾਘੇਂ ਦੇ ਜ਼ਰੀਏ ਪਾਕਿ 'ਚ ਕਦਮ ਰੱਖਿਆ ਤਾਂ ਇਮਰਾਨ ਖ਼ਾਨ ਉਨ੍ਹਾਂ ਨੂੰ ਲੈਣ ਲਈ ਆਏ। ਉਨ੍ਹਾਂ ਨੇ ਬੱਸ ਦੀ ਯਾਤਰਾ ਕੀਤੀ।
Imran Khan with Sidhu
ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵੀ ਬੱਸ 'ਚ ਸਨ। ਉਨ੍ਹਾਂ ਨੂੰ ਵੀ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਵਾਇਆ ਗਿਆ। ਸਿੱਧੂ ਨੇ ਕਿਹਾ, 'ਏਹ ਨੇ ਸਾਡੇ ਸੰਨੀ ਭਾਅਜੀ। ਇਮਰਾਨ ਨੇ ਕਿਹਾ, ਗੁਡ ਟੂ ਸੀ ਯੂ।' ਬੱਸ 'ਚ ਕੈਪਟਨ ਨੂੰ ਪਾਕਿਸਤਾਨ ਪੰਜਾਬ ਦੇ ਸੀਐੱਮ ਉਸਮਾਨ ਬਜਦਰ ਨਾਲ ਮਿਲਵਾਇਆ ਗਿਆ। ਇਸ 'ਚ ਕਹਿੰਦੇ ਸੁਣ ਰਿਹਾ ਹੈ ਕਿ ਇੰਨੀ ਥੋੜ੍ਹੀ ਜਿਹੀ ਦੂਰੀ ਤੇ ਇੰਨਾ ਵੱਡਾ ਫਾਸਲਾ। ਇਸ 'ਤੇ ਪਾਕਿ ਪੀਐੱਮ ਇਮਰਾਨ ਖ਼ਾਨ ਬੋਲੇ- 'ਕੂਨੈਕਸ਼ਨ ਚੰਗੇ ਹੁੰਦੇ ਤਾਂ ਦੋਵੇਂ ਸੀਐੱਮ ਮਿਲ ਲੈਂਦੇ।'
Navjot Sidhu and Imran Khan
ਬੱਸ 'ਚ ਨਵਜੋਤ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਇਮਰਾਨ ਖ਼ਾਨ ਨੂੰ ਕਿਹਾ, 'ਤੁਸੀਂ ਪੰਜਾਬ ਆਓ ਤਾਂ ਸਹੀ, ਲੋਕ ਫੁੱਲਾਂ ਦੀਆਂ ਵਰਖਾ ਕਰਨਗੇ ਤੁਹਾਡੇ 'ਤੇ।' ਕੈਪਟਨ ਤੇ ਸਿੱਧੂ ਵਿਚਕਾਰ ਇੰਨੀ ਦਿਨਾਂ ਵੱਧ ਰਹੀ ਦੂਰੀ ਵੀ ਕਿਸੇ ਤੋਂ ਲੁੱਕੀ ਨਹੀਂ ਹੈ। ਜਦੋਂ ਸਿੱਧੂ ਇਮਰਾਨ ਨਾਲ ਗੱਲ ਕਰਦੇ ਤਾਂ ਕੈਪਟਨ ਇੱਧਰ-ਉੱਧਰ ਦੇਖਣ ਲੱਗਦੇ ਤੇ ਜਦੋਂ ਕੈਪਨ ਇਮਰਾਨ ਨਾਲ ਗੱਲ ਕਰਦੇ ਤਾਂ ਸਿੱਧੂ ਜ਼ਿਆਦਾ ਧਿਆਨ ਨਹੀਂ ਦਿੰਦੇ।