
ਦੱਖਣੀ ਮਹਾਸਾਗਰ ਨਾਲ ਘਿਰੇ ਅੰਟਾਰਕਟਿਕਾ ਮਹਾਂਦੀਪ ਵਿਚ ਮੰਗਲਵਾਰ ਦੀ ਸਵੇਰੇ ਤੇਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਨਾਈਟਿਡ ਸਟੇਟ ਜ਼ੂਲੌਜੀਕਲ ਸਰਵੇ ਦੇ ਮੁਤਾਬਕ ...
ਲੰਡਨ (ਭਾਸ਼ਾ) :- ਦੱਖਣੀ ਮਹਾਸਾਗਰ ਨਾਲ ਘਿਰੇ ਅੰਟਾਰਕਟਿਕਾ ਮਹਾਂਦੀਪ ਵਿਚ ਮੰਗਲਵਾਰ ਦੀ ਸਵੇਰੇ ਤੇਜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਯੂਨਾਈਟਿਡ ਸਟੇਟ ਜ਼ੂਲੌਜੀਕਲ ਸਰਵੇ ਦੇ ਮੁਤਾਬਕ ਰਿਕਟਰ ਸਕੇਲ ਉੱਤੇ ਭੂਚਾਲ ਦੀ ਤੀਬਰਤਾ 7.5 ਆਂਕੀ ਗਈ ਹੈ। ਇਹ ਭੂਚਾਲ ਮੰਗਲਵਾਰ ਦੀ ਸਵੇਰੇ ਕਰੀਬ 3 ਵਜੇ ਆਇਆ ਸੀ। ਦੱਸ ਦਈਏ ਕਿ ਅੰਟਾਰਕਟਿਕਾ ਵਿਸ਼ਵ ਦਾ ਸੱਭ ਤੋਂ ਠੰਡਾ, ਖੁਸ਼ਕ ਅਤੇ ਤੇਜ ਹਵਾਵਾਂ ਵਾਲਾ ਮਹਾਂਦੀਪ ਹੈ। ਇਹ ਪੂਰੇ ਸਾਲ ਬਰਫ ਨਾਲ ਢਕਿਆ ਰਹਿੰਦਾ ਹੈ, ਇਸ ਲਈ ਅੰਟਾਰਕਟਿਕਾ ਨੂੰ 'ਠੰਡਾ ਰੇਗਿਸਤਾਨ' ਵੀ ਕਿਹਾ ਜਾਂਦਾ ਹੈ।
Antarctica earthquake
ਯੂਨਾਈਟੇਡ ਸਟੇਟ ਜ਼ੂਲੌਜੀਕਲ ਸਰਵੇ (ਯੂਐਸਜੀਐਸ) ਨੇ ਦੱਸਿਆ ਕਿ ਇਸ ਭੂਚਾਲ ਤੋਂ ਬਾਅਦ ਕੁੱਝ ਸਥਾਨਾਂ 'ਤੇ ਬਰਫ ਦੇ ਕੁੱਝ ਪਹਾੜਾਂ ਵਿਚ ਹਲਚਲ ਦੇਖਣ ਨੂੰ ਮਿਲੀ ਹੈ। ਭੂਚਾਲ ਦਾ ਅਸਰ ਕੀ ਹੋਇਆ ਹੈ, ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਟਾਈਮਜੋਨ ਨੂੰ ਪਰਿਭਾਸ਼ਿਤ ਕਰਨ ਵਾਲੀਆਂ ਸਾਰੀਆਂ ਦੇਸ਼ਾਂਤਰ ਰੇਖਾਵਾਂ ਇਸ ਮਹਾਂਦੀਪ ਦੇ ਦੋਨੋਂ ਧਰੁਵਾਂ 'ਤੇ ਮਿਲਦੀਆਂ ਹਨ। ਅੰਟਾਰਕਟਿਕਾ ਦਾ 99 ਫ਼ੀ ਸਦੀ ਹਿੱਸਾ ਬਰਫ ਨਾਲ ਢਕਿਆ ਹੋਇਆ ਰਹਿੰਦਾ ਹੈ। ਇੱਥੇ ਦਾ ਜੀਵਨ ਬਹੁਤ ਹੀ ਮੁਸ਼ਕਿਲ ਭਰਿਆ ਹੈ।
Antarctica Area
ਇੱਥੇ ਇਕ ਨਿਊਕਲੀਅਰ ਪਾਵਰ ਸਟੇਸ਼ਨ ਅਤੇ ਇਕ ਫਾਇਰ ਸਟੇਸ਼ਨ ਵੀ ਹੈ। ਇੱਥੇ ਸਥਾਈ ਆਬਾਦੀ ਨਹੀਂ ਹੈ। ਅਮਰੀਕਾ ਜ਼ੂਲੌਜੀਕਲ ਸਰਵੇ ਦੇ ਅਨੁਸਾਰ ਰਿਏਕਟਰ ਸਕੇਲ 'ਤੇ ਇਸ ਦੀ ਤੀਬਰਤਾ 7.5 ਮਿਣੀ ਗਈ ਹੈ। ਫਿਲਹਾਲ ਹੁਣ ਤੱਕ ਭੂਚਾਲ ਵਿਚ ਕਿਸੇ ਦੇ ਹਤਾਹਤ ਹੋਣ ਜਾਂ ਕਿਸੇ ਪ੍ਰਕਾਰ ਦੇ ਜਾਨਮਾਲ ਦੇ ਨੁਕਸਾਨ ਹੋਣ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਭੂਚਾਲ ਦਾ ਕੇਂਦਰ ਬ੍ਰਿਸਟਲ ਟਾਪੂ ਦੇ 61 ਕਿ.ਮੀ ਉੱਤਰ ਪੂਰਬ ਵਿਚ ਦੱਸਿਆ ਜਾ ਰਿਹਾ ਹੈ। ਇਹ ਇਕ ਛੋਟਾ ਜਿਹਾ ਟਾਪੂ ਹੈ, ਜੋ ਕਈ ਸਰਗਰਮ ਜਵਾਲਾਮੁਖੀ ਤੋਂ ਬਣਿਆ ਹੈ।