80 ਸਾਲਾਂ ਤੋਂ ਸਰਕਾਰ ਗਰਭਵਤੀ ਔਰਤਾਂ ਨੂੰ ਦੇ ਰਹੀ ਹੈ ਜਣੇਪਾ ਬਕਸਾ
Published : Dec 11, 2018, 7:15 pm IST
Updated : Dec 11, 2018, 7:18 pm IST
SHARE ARTICLE
Maternity box
Maternity box

ਸਰਕਾਰ ਵੱਲੋਂ ਇਹ ਜਣੇਪਾ ਬਕਸਾ ਯੋਜਨਾ ਸ਼ੁਰੂ ਕਰਨ ਤੋਂ ਕੁਝ ਦਹਾਕਿਆਂ ਬਾਅਦ ਬਾਲ ਮੌਤ ਦਰ ਵਿਚ ਬਹੁਤ ਸੁਧਾਰ ਹੋਇਆ।

ਫਿਨਲੈਂਡ, ( ਭਾਸ਼ਾ ) : ਫਿਨਲੈਂਡ ਦੀ ਸਰਕਾਰ 80 ਸਾਲਾਂ ਤੋਂ ਗਰਭਵਤੀ ਔਰਤਾਂ ਨੂੰ ਤੋਹਫੇ ਦੇ ਤੌਰ 'ਤੇ  ਵਿਸੇਸ਼ ਜਣੇਪਾ ਬਕਸਾ ਦੇ ਰਹੀ ਹੈ। ਇਸ ਬਕਸੇ ਵਿਚ ਨਵਜੰਮੇ ਬੱਚੇ ਲਈ ਲੋੜੀਂਦਾ ਸਾਰਾ ਸਮਾਨ ਕਪੜੇ, ਚਾਦਰ ਅਤੇ ਖਿਡੌਣੇ  ਹੁੰਦੇ ਹਨ। ਇਹ ਬੱਚਿਆਂ ਦੇ ਪਾਲਨ-ਪੋਸ਼ਣ ਦੀ ਸ਼ੁਰੂਆਤ ਦੀ ਤਰ੍ਹਾਂ ਹੁੰਦਾ ਹੈ। ਇਕ ਸਰਵੇਖਣ ਮੁਤਾਬਕ ਫਿਨਲੈਂਡ ਵਿਚ ਲਗਭਗ 95 ਫ਼ੀ ਸਦੀ ਨਵਜੰਮੇ ਬੱਚੇ ਅਪਣੀ ਪਹਿਲੀ ਨੀਂਦ ਇਸੇ ਬਕਸੇ ਵਿਚ ਲੈਂਦੇ ਹਨ।
Maternity boxMaternity box

ਸੱਭ ਤੋਂ ਪਹਿਲਾਂ ਸਰਕਾਰ ਨੇ 1938 ਵਿਚ ਘੱਟ ਆਮਦਨੀ ਵਾਲੇ ਪਰਵਾਰਾਂ ਨੂੰ ਇਹ ਜਣੇਪਾ ਬਕਸੇ ਵੰਡਣੇ ਸ਼ੁਰੂ ਕੀਤੇ ਸਨ।1949 ਤੋਂ ਹਰ ਵਰਗ ਦੀ ਮਹਿਲਾ ਨੂੰ ਇਹ ਬਕਸੇ ਦਿਤੇ ਜਾਣ ਲਗੇ। ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਲੋਕਾਂ ਵਿਚ ਸਮਾਨਤਾ ਦਾ ਜਜ਼ਬਾ ਪੈਦਾ ਹੁੰਦਾ ਹੈ। ਬੱਚੇ ਦਾ ਪਿਛੋਕੜ ਭਾਵੇਂ ਕੁਝ ਵੀ ਹੋਵੇ, ਉਹ ਅਪਣੀ ਪਹਿਲੀ ਨੀਂਦ ਇਸੇ ਗੱਤੇ ਦੇ ਬਕਸੇ ਵਿਚ ਲੈਂਦਾ ਹੈ। ਸਰਕਾਰ ਮਾਂ ਨੂੰ ਬਕਸੇ ਜਾਂ ਫਿਰ ਬਕਸੇ ਦੀ ਥਾਂ ਤੇ 140 ਯੂਰੋ ਕੈਸ਼ ਲੈਣ ਦਾ ਵਿਕਲਪ ਦਿੰਦੀ ਹੈ।

pregnant womanpregnant woman

95 ਫ਼ੀ ਸਦੀ ਔਰਤਾਂ ਇਸ ਜਣੇਪਾ ਬੌਕਸ ਨੂੰ ਹੀ ਚੁਣਦੀਆਂ ਹਨ। ਜਿਹਨਾਂ ਗਰਭਵਤੀਆਂ ਦੇ ਗਰਭ ਦੇ ਚਾਰ ਮਹੀਨੇ ਪੂਰੇ ਹੋ ਗਏ ਹੋਣ ਉਹਨਾਂ ਨੂੰ ਇਹ ਜਣੇਪਾ ਬਕਸਾ ਦਿਤਾ ਜਾਂਦਾ ਹੈ। ਇਸ ਦੇ ਲਈ ਮਿਉਂਸਿਪਲ ਕਲੀਨਿਕ ਜਾਣਾ ਹੁੰਦਾ ਹੈ। 1930 ਦੇ ਸਾਲਾਂ ਦੌਰਾਨ ਫਿਨਲੈਂਡ ਦੀ ਗਿਣਤੀ ਗਰੀਬ ਦੇਸ਼ਾਂ ਵਿਚ ਹੁੰਦੀ ਸੀ। ਇਥੇ ਬਾਲ ਮੌਤ ਦਰ ਵੀ 65 ਸੀ। ਇਥੇ ਜਨਮ ਲੈਣ ਵਾਲੇ ਹਜ਼ਾਰ ਬੱਚਿਆਂ ਵਿਚੋਂ 65 ਦੀ ਮੌਤ ਹੋ ਜਾਂਦੀ ਸੀ। ਪਰ ਸਰਕਾਰ ਵੱਲੋਂ

The Decline of Child Mortality RatesThe Decline of Child Mortality Rate

ਇਹ ਜਣੇਪਾ ਬਕਸਾ ਯੋਜਨਾ ਸ਼ੁਰੂ ਕਰਨ ਤੋਂ ਕੁਝ ਦਹਾਕਿਆਂ ਬਾਅਦ ਬਾਲ ਮੌਤ ਦਰ ਵਿਚ ਬਹੁਤ ਸੁਧਾਰ ਹੋਇਆ। ਇਸ ਬਕਸੇ ਵਿਚ ਚਾਦਰ, ਕੰਬਲ, ਸਲੀਪਿੰਗ ਬੈਗ, ਗਰਮ ਸੂਟ, ਟੋਪੀ, ਤੌਲੀਆ, ਨੇਲਕਟਰ, ਕੰਘੀ, ਟੁਥਬਰਸ਼, ਥਰਮਾਮੀਟਰ, ਡਾਇਪਰ, ਬੂਟ-ਜ਼ੁਰਾਬਾਂ ਸਮੇਤ ਹੋਰ ਲੋੜੀਂਦਾ ਸਮਾਨ ਦਿਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੇ ਖੇਡਣ ਵਾਸਤੇ ਤਸਵੀਰਾਂ ਵਾਲੀਆਂ ਕਿਤਾਬਾਂ ਅਤੇ ਹੋਰ ਖਿਡੌਣੇ ਵੀ ਦਿਤੇ ਜਾਂਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement