
ਅਫ਼ਗਾਨਿਸਤਾਨ 'ਚ ਗਜ਼ਨੀ ਸੂਬੇ 'ਚ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ 'ਚ 18 ਅੱਤਵਾਦੀਆਂ ਦੇ ਮਾਰੇ ਜਾਣ ਤੇ
ਗਜ਼ਨੀ, 11 ਫ਼ਰਵਰੀ : ਅਫ਼ਗਾਨਿਸਤਾਨ 'ਚ ਗਜ਼ਨੀ ਸੂਬੇ 'ਚ ਤਾਲਿਬਾਨੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ 'ਚ 18 ਅੱਤਵਾਦੀਆਂ ਦੇ ਮਾਰੇ ਜਾਣ ਤੇ 8 ਹੋਰ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਅਫ਼ਗਾਨਿਸਤਾਨ ਫੌਜ ਨੇ ਸੋਮਵਾਰ ਨੂੰ ਇਥੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਲੜਾਕੂ ਜਹਾਜ਼ਾਂ ਨੇ ਤਾਲਿਬਾਨ ਦੇ ਆਬੰਦ ਜ਼ਿਲੇ 'ਚ ਲੁਕੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਅੱਤਵਾਦੀਆਂ ਨੂੰ ਮਾਰ ਦਿਤਾ। ਇਸ ਤੋਂ ਇਲਾਵਾ ਅੰਡਾਰ ਜ਼ਿਲੇ 'ਚ 12 ਹੋਰ ਅੱਤਵਾਦੀ ਮਾਰੇ ਗਏ ਤੇ ਇਕ ਅੱਤਵਾਦੀ ਗਜ਼ਨੀ ਸ਼ਹਿਰ ਦੇ ਸ਼ਾਹਬਾਜ਼ ਇਲਾਕੇ 'ਚ ਮਾਰਿਆ ਗਿਆ।
ਬਿਆਨ 'ਚ ਇਹ ਵੀ ਦੱਸਿਆ ਗਿਆ ਕਿ 8 ਤੋਂ ਵਧੇਰੇ ਅੱਤਵਾਦੀ ਇਸ ਦੌਰਾਨ ਜ਼ਖ਼ਮੀ ਹੋਏ ਹਨ। ਬਿਆਨ ਮੁਤਾਬਕ ਹਮਲਿਆਂ 'ਚ ਮਾਰੇ ਗਏ ਤਾਲਿਬਾਨੀ ਅੱਤਵਾਦੀਆਂ 'ਚ ਤਾਲਿਬਾਨ ਦੇ ਕਮਾਂਡਰ ਸੈਫਲਾਹ ਅਸਦ ਦੀ ਵੀ ਪਛਾਣ ਹੋਈ ਹੈ। ਤਾਲਿਬਾਨ ਵਲੋਂ ਹਾਲਾਂਕਿ ਇਸ 'ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। (ਪੀਟੀਆਈ)