
ਸਰਕਾਰ ਚਾਰ ਬੱਚੇ ਪੈਦਾ ਕਰਨ ਦੀ ਪ੍ਰਤਿਬਧੱਤਾ ਜਤਾਉਣ ਵਾਲੇ ਯੋਗ ਜੋੜਿਆਂ ਨੂੰ 1 ਕਰੋੜ ਫੋਰਿੰਟ ਦੇ ਵਿਆਜ ਮੁਕਤ ਕਰ ਦੀ ਪੇਸ਼ਕਸ਼ ਕਰੇਗੀ।
ਬੁਡਾਪੇਸਟ : ਘੱਟ ਰਹੀ ਅਬਾਦੀ ਹੰਗਰੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸਰਕਾਰ ਨੇ ਪ੍ਰਜਨਨ ਦਰ ਵਧਾਉਣ ਲਈ ਕਈ ਅਨੋਖੇ ਐਲਾਨ ਵੀ ਕੀਤੇ ਹਨ। ਇਸ ਵਿਚੋਂ ਇਕ ਹੈ ਕਿ ਦੇਸ਼ ਵਿਚ ਚਾਰ ਜਾਂ ਉਸ ਤੋਂ ਵੱਧ ਬੱਚਿਆਂ ਵਾਲੀਆਂ ਮਾਵਾਂ ਦੇ ਸਾਰੇ ਤਰ੍ਹਾਂ ਦੇ ਕਰਜ਼ ਮਾਫ ਕਰ ਦਿਤੇ ਗਏ ਹਨ। ਅਜਿਹੀਆਂ ਔਰਤਾਂ ਨੂੰ ਸਾਰੀ ਉਮਰ ਆਮਦਨ ਕਰ ਤੋਂ ਵੀ ਛੋਟ ਦੇ ਦਿਤੀ ਗਈ ਹੈ।
Mother and baby
ਘਰ ਅਤੇ ਸੱਤ ਸੀਟ ਵਾਲੇ ਵਾਹਨਾਂ ਦੀ ਖਰੀਦ 'ਤੇ ਉਹਨਾਂ ਨੂੰ ਸਬਸਿਡੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਰਾਸ਼ਟਰ ਦੇ ਨਾਮ ਅਪਣੇ ਸੰਬੋਧਨ ਵਿਚ ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਆਰਬਨ ਨੇ ਕਿਹਾ ਹੈ ਕਿ ਸਰਕਾਰ ਚਾਰ ਬੱਚੇ ਪੈਦਾ ਕਰਨ ਦੀ ਪ੍ਰਤਿਬਧੱਤਾ ਜਤਾਉਣ ਵਾਲੇ ਯੋਗ ਜੋੜਿਆਂ ਨੂੰ 1 ਕਰੋੜ ਫੋਰਿੰਟ ( ਲਗਭਗ 25 ਲੱਖ ਰੁਪਏ) ਦੇ ਵਿਆਜ ਮੁਕਤ ਕਰ ਦੀ ਪੇਸ਼ਕਸ਼ ਕਰੇਗੀ।
Mother having four children
ਹਾਲਾਂਕਿ ਕਿਸੇ ਕਾਰਨ ਜੋੜਿਆਂ ਦੇ ਤਿੰਨ ਤੋਂ ਜ਼ਿਆਦਾ ਬੱਚੇ ਨਹੀਂ ਹੁੰਦੇ ਤਾਂ ਇਹ ਕਰ ਅਪਣੇ ਆਪ ਰੱਦ ਹੋ ਜਾਵੇਗਾ। ਇਹੋ ਨਹੀਂ, ਜੋੜਿਆਂ ਨੂੰ ਨਿਰਧਾਰਤ ਦਰ 'ਤੇ ਵਿਆਜ ਵੀ ਅਦਾ ਕਰਨਾ ਪਵੇਗਾ। ਚਾਰ ਜਾਂ ਉਸ ਤੋਂ ਵੱਧ ਬੱਚੇ ਪੈਦਾ ਕਰਨ ਵਾਲੇ ਜੋੜਿਆਂ ਨੂੰ ਘਰ ਜਾਂ ਜ਼ਮੀਨ ਖਰੀਦਣ 'ਤੇ ਸਬਸਿਡੀ ਮਿਲੇਗੀ। ਸੱਤ ਸੀਟ ਵਾਲੇ ਵਾਹਨ ਦੀ ਖਰੀਦਾਰੀ 'ਤੇ ਵੀ ਉਹਨਾਂ ਨੂੰ ਆਰਥਿਕ ਮਦਦ ਦਿਤੀ ਜਾਵੇਗੀ।
Interest free loan
ਹੰਗਰੀ ਸਰਕਾਰ ਕੰਮਕਾਜੀ ਜੋੜਿਆਂ ਦੇ ਲਈ ਬੱਚਿਆਂ ਦੇ ਪਾਲਣ ਪੋਸ਼ਣ ਨੂੰ ਅਸਾਨ ਬਣਾਉਣ ਲਈ 21 ਹਜ਼ਾਰ ਨਵੀਆਂ ਨਰਸਰੀ ਵੀ ਖੋਲ੍ਹਗੀ। ਜੱਚਾ-ਬੱਚਾ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ 2.5 ਅਰਬ ਡਾਲਰ ਖਰਚ ਕੀਤੇ ਜਾਣਗੇ। ਦੱਸ ਦਈਏ ਕਿ ਹੰਗਰੀ ਦੀ ਅਬਾਦੀ 32 ਹਜ਼ਾਰ ਪ੍ਰਤੀ ਸਾਲ ਦੀ ਦਰ ਨਾਲ ਘੱਟ ਰਹੀ ਹੈ। ਔਰਤਾਂ ਦੀ ਮੌਜੂਦਾ ਪ੍ਰਜਨਨ ਦਰ 1.45 ਦੇ ਲਗਭਗ ਹੈ।
Hungary PM Viktor Orban
ਪੱਛਮ ਦੇ ਲਈ ਯੂਰੋਪ ਵਿਚ ਘੱਟ ਰਹੀ ਅਬਾਦੀ ਦਾ ਹੱਲ ਇਮੀਗ੍ਰੇਸ਼ਨ ਸੀ। ਉਹਨਾਂ ਨੂੰ ਲਗਦਾ ਸੀ ਕਿ ਹਰੇਕ ਘਰ ਵਿਚ ਇਕ ਬੱਚਾ ਘੱਟ ਪੈਦਾ ਹੋਣ 'ਤੇ ਬਾਹਰ ਤੋਂ ਇਕ ਬੱਚਾ ਆ ਜਾਵੇਗਾ ਤਾਂ ਹਾਲਾਤ ਠੀਕ ਹੋ ਜਾਣਗੇ। ਹੰਗਰੀ ਦੇ ਲੋਕ ਦੂਜੇ ਤਰੀਕੇ ਨਾਲ ਸੋਚਦੇ ਹਨ। ਉਹਨਾਂ ਨੂੰ ਬਾਹਰੀ ਨਹੀਂ, ਸਗੋਂ ਹੰਗਰੀ ਮੂਲ ਦੇ ਬੱਚੇ ਚਾਹੀਦੇ ਹਨ।