ਤਾਜ਼ਾ ਖ਼ਬਰਾਂ

Advertisement

ਅਪ੍ਰੈਲ ਮਹੀਨੇ ਆਬੂਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਰੱਖਿਆ ਜਾਵੇਗਾ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ
Published Feb 12, 2019, 5:14 pm IST
Updated Feb 12, 2019, 5:15 pm IST
ਆਬੂਧਾਬੀ ਵਿਚ ਇਸ ਸਾਲ ਅਪ੍ਰੈਲ ਵਿਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਅਰਬ...
Hindu Temple In UAE
 Hindu Temple In UAE

ਦੁਬਈ : ਆਬੂਧਾਬੀ ਵਿਚ ਇਸ ਸਾਲ ਅਪ੍ਰੈਲ ਵਿਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇੱਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਦਰ ਬਣਾਉਣ ਦੀ ਯੋਜਨਾ ਨੂੰ  2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹਿਲੇ ਦੌਰੇ ਦੌਰਾਨ ਆਬੂਧਾਬੀ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।

Hindu Temple Hindu Temple

ਰਿਪੋਰਟ ਵਿਚ ਕਿਹਾ ਗਿਆ ਕਿ ਵਿਸ਼ਵ ਪੱਧਰੀ ਹਿੰਦੂ ਧਾਰਮਿਕ ਅਤੇ ਨਾਗਰਿਕ ਸੰਗਠਨ, ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੁਆਰਾ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਮਾਰੋਹ 20 ਅਪ੍ਰੈਲ ਨੂੰ ਹੋਵੇਗਾ ਜਿਸ ਦੀ ਅਗਵਾਈ ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੇ ਮੌਜੂਦਾ ਗੁਰੂ ਅਤੇ ਪ੍ਰਧਾਨ ਮਹੰਤ ਸਵਾਮੀ ਮਹਾਰਾਜ ਦੁਆਰਾ ਕੀਤੀ ਜਾਵੇਗੀ।

Hindu Temple In UAE Hindu Temple In UAE

ਅਧਿਆਤਮਿਕ ਗੁਰੂ 18 ਤੋਂ 29 ਅਪ੍ਰੈਲ ਦੇ ਵਿਚ ਯੂਏਈ ਵਿਚ ਰਹਿਣਗੇ। ਆਬੂਧਾਬੀ ਦੇ ਵਲੀ ਅਹਦ ਸ਼ੇਖ ਮੁਹੰਮਦ ਬਿਨ ਨੇ ਮੰਦਰ ਦੇ ਨਿਰਮਾਣ ਦੇ ਲਈ 135 ਏਕੜ ਜ਼ਮੀਨ ਤੋਹਫੇ ਵਿਚ ਦਿੱਤੀ ਹੈ। ਯੂਏਈ ਸਰਕਾਰ ਨੇ ਇੰਨੀ ਹੀ ਜ਼ਮੀਨ  ਕੰਪਲੈਕਸ ਵਿਚ ਪਾਰਕਿੰਗ ਸਹੂਲਤ ਦੇ ਨਿਰਮਾਣ ਦੇ ਲਈ ਦਿੱਤੀ ਹੈ। 

Advertisement