ਅਮਰੀਕਾ 'ਚ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ, ਕੀਤੀ ਭੰਨ-ਤੋੜ 
Published : Jan 31, 2019, 4:48 pm IST
Updated : Jan 31, 2019, 4:48 pm IST
SHARE ARTICLE
Hate-crime
Hate-crime

ਅਮਰੀਕਾ ਦੇ ਕੇਂਟੁਕੀ ਸੂਬੇ ਵਿਚ ਨਸਲੀ ਨਫ਼ਰਤ ਤਹਿਤ ਇੱਕ ਹਿੰਦੂ ਮੰਦਰ ਵਿਚ ਤੋੜ-ਭੰਨ੍ਹ ਕੀਤੇ ਜਾਣਾ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਗਵਾਨ ਦੀ ਮੂਰਤੀ ’ਤੇ....

ਵਾਸ਼ਿੰਗਟਨ: ਅਮਰੀਕਾ ਦੇ ਕੇਂਟੁਕੀ ਸੂਬੇ ਵਿਚ ਨਸਲੀ ਨਫ਼ਰਤ ਤਹਿਤ ਇੱਕ ਹਿੰਦੂ ਮੰਦਰ ਵਿਚ ਤੋੜ-ਭੰਨ੍ਹ ਕੀਤੇ ਜਾਣਾ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭਗਵਾਨ ਦੀ ਮੂਰਤੀ ’ਤੇ ਕਾਲਾ ਪੇਂਟ ਛਿੜਕ ਦਿਤਾ ਤੇ ਮੁੱਖ ਸਭਾ ਵਿਚ ਰੱਖੀ ਕੁਰਸੀ ’ਤੇ ਵੀ ਚਾਕੂ ਮਾਰੇ ਗਏ। ਦੱਸ ਦਈਏ ਕਿ ਲੂਈਸਵਿਲੇ ਸ਼ਹਿਰ ਵਿਚ ਸਥਿਤ ਸਵਾਮੀਨਾਰਾਇਣ ਮੰਦਰ ਵਿਚ ਇਹ ਘਟਨਾ ਐਤਵਾਰ ਦੀ ਰਾਤ ਤੋਂ ਮੰਗਲਵਾਰ ਨੂੰ ਹੋਈ।ਇਸ ਘਟਨਾ ਨਾਲ ਅਮਰੀਕਾ 'ਚ ਰਹਿਣ ਭਾਰਤੀ-ਅਮਰੀਕੀ ਸਮੁਦਾਏ ਦੇ ਲੋਕ ਰਹਿੰਦੇ ਨੇ। 

Hindu-templeHindu-temple

ਸਥਾਨਕ ਮੀਡੀਆ ਮੁਤਾਬਕ ਇੱਥੇ ਸਵਾਮੀ ਨਰਾਇਣ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਭੰਨ-ਤੋੜ ਕਰ ਭਗਵਾਨ ਦੀ ਮੂਰਤੀ ’ਤੇ ਕਾਲਖ਼ ਵੀ ਮਲੀ ਗਈ। ਮੰਦਰ 'ਚ ਖਿੜਕੀਆਂ ਤੋੜੀਆਂ ਗਈਆਂ, ਕੰਧਾਂ ’ਤੇ ਗ਼ਲਤ ਸੰਦੇਸ਼ ਅਤੇ ਚਿਤਰ ਬਣਾਏ ਗਏ। ਕੇਂਟੁਕੀ ਦੇ ਲੁਈਸਵਿਲੇ ਵਿਚ ਰਹਿਣ ਵਾਲਾ ਭਾਰਤੀ-ਅਮਰੀਕੀ ਤਬਕਾ ਇਸ ਘਟਨਾ ਬਾਅਦ ਕਾਫੀ ਗੁੱਸੇ ਵਿਚ ਹੈ। ਦੂਜੇ ਪਾਸੇ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਨਸਲੀ ਨਫ਼ਰਤ ਦਾ ਅਪਰਾਧ ਮੰਨ ਕੇ ਜਾਂਚ ਕਰ ਰਹੇ ਹਨ।

Hindu-temple    united states

ਉੱਥੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਅਤੇ ਦੁੱਖ ਜਾਹਿਰ ਕਰਦਿਆਂ ਸ਼ਹਿਰ ਦੇ ਮੇਅਰ ਗ੍ਰੇਗ ਫਿਸ਼ਰ ਨੇ ਸ਼ਹਿਰ ਦੇ ਲੋਕਾਂ ਨੂੰ ਅਜਿਹੇ ਨਸਲੀ ਅਪਰਾਧਾਂ ਖਿਲਾਫ ਖੜ੍ਹੇ ਹੋਣ ਦੀ ਅਪੀਲ ਕੀਤੀ ਹੈ। ਬੁੱਧਵਾਰ ਨੂੰ ਘਟਨਾ ਦਾ ਮੁਆਇਨਾ ਕਰਨ ਬਾਅਦ ਫਿਸ਼ਰ ਨੇ ਕਿਹਾ ਕਿ ਜਦੋਂ ਵੀ ਅਜਿਹੀ ਘਟਨਾ ਵਾਪਰੇਗੀ, ਉਹ ਉਸ ਖਿਲਾਫ ਖੜੇ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਹਿੰਦੂ ਮੰਦਰਾਂ ’ਤੇ ਹਮਲਿਆਂ ਦੇ ਮਾਮਲੇ ਵਧ ਗਏ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement