ਟੇਰਰ ਫੰਡਿੰਗ ਮਾਮਲੇ ‘ਚ ਅਤਿਵਾਦੀ ਹਾਫ਼ਿਜ਼ ਸਈਦ ਨੂੰ ਹੋਈ 5 ਸਾਲ ਦੀ ਕੈਦ
Published : Feb 12, 2020, 4:36 pm IST
Updated : Feb 20, 2020, 3:14 pm IST
SHARE ARTICLE
Hafiz Saed
Hafiz Saed

ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਅਦਾਲਤ...

ਇਸਲਾਮਾਬਾਦ: ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫ਼ਿਜ਼ ਸਈਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਸਜਾ ਸੁਣਾਈ ਹੈ। ਟੇਰਰ ਫੰਡਿੰਗ ਮਾਮਲੇ ‘ਚ ਅਤਿਵਾਦੀ ਸਾਫ਼ਜ਼ ਸਈਦ ਨੂੰ 5 ਸਾਲ ਦੀ ਕੈਦ ਦੀ ਸਜਾ ਸੁਣਈ ਗਈ ਹੈ।

Hafiz SaeedHafiz Saeed

ਪਿਛਲੇ ਹਫਤੇ ਲਾਹੌਰ ਦੀ ਅਤਿਵਾਦ ਰੋਧੀ ਅਦਾਲਤ (ਏਟੀਸੀ) ਨੇ ਪ੍ਰਤੀਬੰਧਿਤ ਜਮਾਤ-ਉਦ-ਦਾਅਵਾ (ਜੇਯੂਡੀ) ਦੇ ਸਰਗਨੇ ਅਤੇ 26/11 ਮੁੰਬਈ ਅਤਿਵਾਦੀ ਹਮਲੇ ਦੇ ਮਾਸਟਰਮਾਇੰਡ ਹਾਫਿਜ ਸਈਦ ਦੇ ਖਿਲਾਫ ਅਤਿਵਾਦੀ ਫੰਡਿੰਗ ਨਾਲ ਜੁੜੇ ਦੋ ਮਾਮਲਿਆਂ ਵਿੱਚ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

Hafiz Saeed Hafiz Saeed

ਇਹ ਮਾਮਲਾ ਅਤਿਵਾਦ ਰੋਧੀ ਵਿਭਾਗ (ਸੀਟੀਡੀ) ਦੀ ਲਾਹੌਰ ਅਤੇ ਗੁਜਰਾਂ ਵਾਲਾ ਸ਼ਾਖਾਵਾਂ ਤੋਂ ਦਾਖਲ ਕੀਤੇ ਗਏ ਹਨ। ਸੀਟੀਡੀ ਦੇ ਗੁਜਰਾਂ ਵਾਲੇ ਚੈਪਟਰ ‘ਚ ਦਰਜ ਕੀਤੇ ਗਏ ਮਾਮਲੇ ਦੀ ਸ਼ੁਰੁਆਤ ‘ਚ ਗੁਜਰਾਂ ਵਾਲਾ ਏਟੀਸੀ ‘ਚ ਸੁਣਵਾਈ ਹੋਈ, ਪਰ ਲਾਹੌਰ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਇਸਨੂੰ ਲਾਹੌਰ ਸ਼ਿਫਟ ਕਰ ਦਿੱਤਾ ਗਿਆ।

Hafiz Saeed not allowed to lead Eid prayers at Gaddafi Stadium in LahoreHafiz Saeed 

ਦੋਨਾਂ ਮਾਮਲਿਆਂ ਦੀ ਸੁਣਵਾਈ ਦੇ ਦੌਰਾਨ ਕੋਰਟ ਨੇ 23 ਗਵਾਹਾਂ ਦੇ ਬਿਆਨ ਦਰਜ ਕੀਤੇ। ਜੇਯੂਡੀ ਸਰਗਨਾ ਨੂੰ ਬੀਤੇ ਸਾਲ ਜੁਲਾਈ ‘ਚ ਸੀਟੀਡੀ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜੇਊਡੀ ਨੇਤਾਵਾਂ ਦੇ ਖਿਲਾਫ 23 ਪ੍ਰਾਥਮਿਕੀ ਸੀਟੀਡੀ ਪੁਲਿਸ ਸਟੇਸ਼ਨ ਲਾਹੌਰ, ਗੁਜਰਾਂ ਵਾਲਾ,  ਮੁਲਤਾਨ, ਫੈਸਲਾਬਾਦ ਅਤੇ ਸਰਗੋਧਾ ਵਿੱਚ ਜੁਲਾਈ 2019 ਵਿੱਚ ਦਰਜ ਕੀਤੀ ਗਏ।

Hafiz Saeed-1Hafiz Saeed

ਇਹਨਾਂ ਵਿੱਚ ਸਈਦ ਅਤੇ ਜੇਊਡੀ ਦਾ ਇੱਕ ਹੋਰ ਪ੍ਰਮੁੱਖ ਅਤਿਵਾਦੀ ਅਬਦੁਲ ਰਹਿਮਾਨ ਮੱਕੀ ਸ਼ਾਮਿਲ ਹੈ। ਖਬਰਾਂ ਮੁਤਾਬਕ, ਸੀਟੀਡੀ ਨੇ ਕਿਹਾ ਹੈ ਕਿ ਜੇਯੂਡੀ ਗੈਰ-ਲਾਭਕਾਰੀ ਸੰਗਠਨਾਂ ਅਤੇ ਟਰਸਟਾਂ ਦੇ ਮਾਧਿਅਮ ਤੋਂ ਇਕੱਠਾ ਕੀਤਾ ਗਿਆ ਭਾਰੀ ਪੈਸੇ ਨਾਲ ਅਤਿਵਾਦ ਦਾ ਫੰਡਿੰਗ ਕਰ ਰਿਹਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement