
ਪੁਲਵਾਮਾ ’ਚ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਨੇ ਵੱਡੀ ਕਾਰਵਾਈ ਕਰਦੇ ਹੋਏ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ...
ਇਸਲਾਮਾਬਾਦ : ਪੁਲਵਾਮਾ ’ਚ ਅਤਿਵਾਦੀ ਹਮਲੇ ਮਗਰੋਂ ਪਾਕਿਸਤਾਨ ਨੇ ਵੱਡੀ ਕਾਰਵਾਈ ਕਰਦੇ ਹੋਏ ਮੁੰਬਈ ਹਮਲਿਆਂ ਦੇ ਮਾਸਟਰਮਾਇੰਡ ਹਾਫ਼ਿਜ਼ ਸਈਦ ਦੀ ਜਥੇਬੰਦੀ ਜਮਾਤ-ਉਦ-ਦਾਵਾ ਉਤੇ ਰੋਕ ਲਗਾ ਦਿਤੀ ਹੈ। ਪਾਕਿ ਕੌਮੀ ਸੁਰੱਖਿਆ ਕਮੇਟੀ ਵਲੋਂ ਹਾਫ਼ਿਜ਼ ਸਈਦ ਦੀਆਂ ਦੋ ਸੰਸਥਾਵਾਂ ਉਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਹੋਏ ਹਨ।
Imran Khan
ਪਾਕਿ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਕੀਤੀ ਗਈ ਜਾਣਕਾਰੀ ਵਿਚ ਅਜਿਹਾ ਕਰਨ ਦਾ ਕੋਈ ਕਾਰਨ ਤਾਂ ਨਹੀਂ ਦੱਸਿਆ ਗਿਆ ਹੈ ਪਰ ਇੰਨਾ ਜ਼ਰੂਰ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਪਾਬੰਦੀਸ਼ੁਦਾ ਅਦਾਰਿਆਂ ਵਿਰੁਧ ਛੇਤੀ ਕਾਰਵਾਈ ਕਰਨ ਦੇ ਹੱਕ ਵਿਚ ਹਨ। ਦੱਸ ਦਈਏ ਕਿ ਕਸ਼ਮੀਰ ਦੇ ਪੁਲਵਾਮਾ ਵਿਖੇ ਬੀਤੀ 14 ਫਰਵਰੀ ਨੂੰ ਹੋਏ ਅਤਿਵਾਦੀ ਹਮਲੇ ਵਿਚ ਸੀਆਰਪੀਐਫ਼ ਦੇ 44 ਜਵਾਨ ਸ਼ਹੀਦ ਹੋ ਗਏ ਸਨ
Pulwama Attack
ਜਿਸ ਤੋਂ ਬਾਅਦ ਪਾਕਿਸਤਾਨ ਉਤੇ ਭਾਰਤ ਦਾ ਕੌਮਾਂਤਰੀ ਪੱਧਰ ਉਤੇ ਦਬਾਅ ਕਾਫ਼ੀ ਵਧਿਆ ਹੈ। ਇੱਥੇ ਇਹ ਵੀ ਦੱਸ ਦਈਏ ਕਿ ਹਮਲੇ ਦੀ ਜ਼ਿੰਮੇਵਾਰੀ ਜੈਸ਼-ਏ-ਮੁਹੰਮਦ ਅਤਿਵਾਦੀ ਸੰਗਠਨ ਵਲੋਂ ਲਈ ਗਈ ਸੀ ਅਤੇ ਹਾਫ਼ਿਜ਼ ਸਈਦ ਇਸ ਅਤਿਵਾਦੀ ਜੱਥੇਬੰਦੀ ਦਾ ਲੀਡਰ ਵੀ ਹੈ।