
ਹਾਸਦੇ ਦੌਰਾਨ ਛੇ ਦੀ ਮੌਤ ਤੇ ਕਈ ਜ਼ਖਮੀ
ਡਲਾਸ: ਅਮਰੀਕਾ ਦੇ ਡਲਾਸ ਪ੍ਰਾਂਤ ਦੇ ਫੋਰਟ ਵਰਥ ਇਲਾਕੇ ਵਿਚ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਨਾਲ ਆ ਰਹੇ ਸੈਂਕੜੇ ਵਾਹਨਾਂ ਦੀ ਆਪਸ ਵਿਚ ਟੱਕਰ ਹੋਈ। ਇਸ ਦੌਰਾਨ ਛੇ ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਥੇ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਤੇਜ਼ ਰਫ਼ਤਾਰ ਵਾਹਨ ਸੜਕ ‘ਤੇ ਫਿਸਲ ਗਏ।
Nearly 100 Vehicles Crash Into Each Other In US
ਖ਼ਬਰਾਂ ਮੁਤਾਬਕ ਵਾਹਨਾਂ ਦੇ ਟਕਰਾਉਣ ਕਾਰਨ ਸੜਕ ‘ਤੇ ਕਬਾੜ ਵਾਂਗ ਢੇਰ ਲੱਗ ਗਿਆ। ਇਹਨਾਂ ਵਾਹਨਾਂ ਵਿਚ ਛੋਟੀਆਂ ਕਾਰਾਂ, ਐਸਯੂਵੀ, 18 ਪਹੀਏ ਵਾਲੇ ਟਰੱਕ ਅਤੇ ਹੋਰ ਵਾਹਨ ਸ਼ਾਮਲ ਸਨ। ਫਾਇਰ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਵਾਹਨਾਂ ਦੇ ਢੇਰ ਹੇਠ ਦੱਬੇ ਹੋਏ ਸਨ।
Nearly 100 Vehicles Crash Into Each Other In US
ਸਾਰੀਆਂ ਏਜੰਸੀਆਂ ਰਾਹਤ ਅਤੇ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਇਸ ਭਿਆਨਕ ਟੱਕਰ ਦੇ ਦ੍ਰਿਸ਼ਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਜਾਰੀ ਕੀਤਾ ਗਿਆ। ਤਸਵੀਰਾਂ ਵਿਚ ਗੱਡੀਆਂ ਇਕ ਦੂਜੇ ਦੇ ਉੱਪਰ ਚੜੀਆਂ ਦਿਖਾਈ ਦੇ ਰਹੀਆਂ ਹਨ। ਸਥਾਨਕ ਮੀਡੀਆ ਅਨੁਸਾਰ 30 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿਚੋਂ ਕਈਆਂ ਦੀ ਹਾਲਤ ਗੰਭੀਰ ਹੈ।