
ਚੀਨੀ ਅਰਬਪਤੀ ਅਤੇ ਇਕ ਈ-ਕਾਮਰਸ ਕੰਪਨੀ ਦੇ ਸੰਸਥਾਪਕ ਲਿਊ ਕਿਆਨਡੋਂਗ ਨੂੰ (ਰੀਚਰਡ ਲਿਊ) (45) ਅਮਰੀਕਾ ਦੇ ਮੀਨੀਆਪੋਲਿਸ 'ਚੋਂ ਗ੍ਰਿਫਤਾਰ ਕੀਤਾ ਗਿਆ............
ਵਾਸ਼ਿੰਗਟਨ : ਚੀਨੀ ਅਰਬਪਤੀ ਅਤੇ ਇਕ ਈ-ਕਾਮਰਸ ਕੰਪਨੀ ਦੇ ਸੰਸਥਾਪਕ ਲਿਊ ਕਿਆਨਡੋਂਗ ਨੂੰ (ਰੀਚਰਡ ਲਿਊ) (45) ਅਮਰੀਕਾ ਦੇ ਮੀਨੀਆਪੋਲਿਸ 'ਚੋਂ ਗ੍ਰਿਫਤਾਰ ਕੀਤਾ ਗਿਆ। ਪੁਲਸ ਅਧਿਕਾਰੀ ਨੇ ਦਸਿਆ ਕਿ ਲਿਊ 'ਤੇ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ ਪਰ ਸ਼ਨੀਵਾਰ ਦੁਪਹਿਰ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ। ਦਸਿਆ ਜਾਂਦਾ ਹੈ ਕਿ ਲਿਊ ਨੂੰ ਉਸ ਵੇਲੇ ਹਿਰਾਸਤ 'ਚ ਲਿਆ ਗਿਆ ਜਦੋਂ ਉਹ ਅਮਰੀਕਾ 'ਚ ਆਪਣੇ ਬਿਜਨੈੱਸ ਟੂਰ 'ਤੇ ਆਇਆ ਹੋਇਆ ਸੀ। ਜ਼ਿਕਰਯੋਗ ਹੈ ਕਿ 2015 'ਚ ਵੀ ਲਿਊ 'ਤੇ ਜਿਨਸੀ ਸੋਸ਼ਣ ਦੇ ਦੋਸ਼ ਲੱਗੇ ਸਨ ਪਰ ਉਦੋਂ ਵੀ ਲਿਊ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ਼ ਕੀਤਾ ਸੀ।