
ਬੈਂਕਾਂ ਤੋਂ ਲਿਆ 9 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਕਰਜ਼ ਨਾ ਚੁਕਾਉਣ ਦੇ ਆਰੋਪੀ ਕਾਰੋਬਾਰੀ ਵਿਜੇ ਮਾਲਿਆ ਨੂੰ ਬਰਤਾਰਨੀਆ ਦੀ ਅਦਾਲਤ ਵਿਚ ਜ਼ੋਰਦਾਰ ...
ਲੰਡਨ : (ਭਾਸ਼ਾ) ਬੈਂਕਾਂ ਤੋਂ ਲਿਆ 9 ਹਜ਼ਾਰ ਕਰੋਡ਼ ਰੁਪਏ ਤੋਂ ਜ਼ਿਆਦਾ ਦਾ ਕਰਜ਼ ਨਾ ਚੁਕਾਉਣ ਦੇ ਆਰੋਪੀ ਕਾਰੋਬਾਰੀ ਵਿਜੇ ਮਾਲਿਆ ਨੂੰ ਬਰਤਾਰਨੀਆ ਦੀ ਅਦਾਲਤ ਵਿਚ ਜ਼ੋਰਦਾਰ ਝੱਟਕਾ ਲਗਿਆ ਹੈ। ਕੋਰਟ ਨੇ ਮਾਲਿਆ ਦੀ ਸਪੁਰਦਗੀ ਲਈ ਇਜਾਜ਼ਤ ਦੇ ਦਿਤੀ ਹੈ। ਕੋਰਟ ਨੇ ਫੈਸਲਾ ਦਿੰਦੇ ਹੋਏ ਵਿਜੇ ਮਾਲਿਆ ਨੂੰ ‘ਅਰਬਪਤੀ ਪਲੇਬੁਆਏ’ ਤੱਕ ਕਰਾਰ ਦਿਤਾ। ਵੈਸਟਮਿੰਸਟਰ ਦੀ ਅਦਾਲਤ ਨੇ ਮਾਲਿਆ ਉਤੇ 74 ਪੇਜ ਦਾ ਫੈਸਲਾ ਦਿਤਾ। ਦੱਸ ਦਈਏ ਕਿ ਬੈਂਕਾਂ ਵਲੋਂ ਕਰਜ਼ ਦੀ ਰਿਕਵਰੀ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਮਾਲਿਆ ਭਾਰਤ ਤੋਂ ਭੱਜ ਕੇ ਲੰਡਨ ਪਹੁੰਚ ਗਏ ਸਨ।
Vijay Mallya
ਉਸ ਤੋਂ ਬਾਅਦ ਤੋਂ ਹੀ ਉਹ ਲੰਡਨ ਸਥਿਤ ਇਕ ਬੰਗਲੇ ਵਿਚ ਦੇਸ਼ ਨਿਕਾਲੇ ਦੀ ਜ਼ਿੰਦਗੀ ਬਿਤਾ ਰਹੇ ਹਨ। ਅਦਾਲਤ ਨੇ ਇਹ ਮੰਨਿਆ ਕਿ ਬੈਂਕਾਂ ਨੇ ਮਾਲਿਆ ਦੀ ਚਮਕ - ਦਮਕ ਦੇ ਸਾਹਮਣੇ ਅਪਣਾ ਵਿਵੇਕ ਖੋਹ ਦਿਤਾ ਅਤੇ ਗਲਤ ਸ਼ਖਸ ਨੂੰ ਕਰਜ਼ ਦੇ ਦਿਤਾ। ਕੋਰਟ ਨੇ ਕਿਹਾ ਕਿ ਸੰਭਵ ਹੈ ਕਿ ਇਸ ਗਲੈਮਰਸ, ਚਮਕ - ਦਮਕ ਵਾਲੇ, ਮਸ਼ਹੂਰ, ਸੁਰੱਖਿਆਕਰਮੀਆਂ ਦੇ ਨਾਲ ਘੁੰਮਣ ਵਾਲੇ ਅਰਬਪਤੀ ਪਲੇਬੁਆਏ ਨੇ ਮੂਰਖ ਬਣਾ ਦਿਤਾ। ਕੋਰਟ ਨੇ ਇਹ ਵੀ ਮੰਨਿਆ ਕਿ ਬੈਂਕਾਂ ਨੇ ਅਪਣੇ ਹੀ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕਰਦੇ ਹੋਏ ਮਾਲਿਆ ਨੂੰ ਕਰਜ਼ ਦਿਤਾ।
UK court
ਉਥੇ ਹੀ, ਮਾਲਿਆ ਦੇ ਵਕੀਲਾਂ ਨੇ ਅਦਾਲਤ ਵਿਚ ਕਿਹਾ ਕਿ ਬਿਜ਼ਨਸ ਵਿਚ ਵਪਾਰ ਅਤੇ ਗਲੋਬਲ ਮੰਦੀ ਦੀ ਵਜ੍ਹਾ ਨਾਲ ਪੈਸਾ ਡੁਬਿਆ ਸੀ। ਦੱਸ ਦਈਏ ਕਿ ਮਾੜਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ ਮਾਲਿਆ ਦੀ ਛਵੀ ਇਕ ਅਜਿਹੇ ਕਾਰੋਬਾਰੀ ਦੇ ਤੌਰ 'ਤੇ ਸੀ ਜੋ ਬੇਹੱਦ ਲਗਜ਼ਰੀ ਵਾਲੀ ਜ਼ਿੰਦਗੀ ਜਿਉਂਦਾ ਹੈ। ਮਾਲਿਆ ਅਪਣੇ ਮਹਿੰਗੇ ਸ਼ੌਕਾਂ ਲਈ ਵੀ ਜਾਣੇ ਜਾਂਦੇ ਹਨ। ਉਹ ਬੰਗਲਿਆਂ, ਯਾਟ, ਫਾਰਮੂਲਾ ਰੇਸਿੰਗ ਟੀਮ ਤੋਂ ਲੈ ਕੇ ਆਈਪੀਐਲ ਕ੍ਰਿਕੇਟ ਟੀਮ ਦੇ ਵੀ ਮਾਲਿਕ ਰਹਿ ਚੁੱਕੇ ਹਨ। ਮਾਲਿਆ ਦੀ ਜਾਇਦਾਦ ਦਾ ਬਹੁਤ ਸਾਰਾ ਹਿੱਸਾ ਨਿਲਾਮ ਕੀਤਾ ਜਾ ਚੁੱਕਿਆ ਹੈ।
Vijay Mallya
ਉਥੇ ਹੀ, ਅਦਾਲਤ ਨੇ ਇਹ ਵੀ ਮੰਨਿਆ ਕਿ ਮਾਲਿਆ ਵਿਰੁਧ ਝੂਠੇ ਕੇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਦੱਸ ਦਈਏ ਕਿ ਮਾਲਿਆ ਕੋਲ ਫਿਲਹਾਲ ਅਦਾਲਤ ਦੇ ਫੈਸਲੇ ਨੂੰ ਚੁਣੋਤੀ ਦੇਣ ਦਾ ਵਿਕਲਪ ਬਚਿਆ ਹੋਇਆ ਹੈ। ਉਹ ਫਿਲਹਾਲ ਜ਼ਮਾਨਤ ਉਤੇ ਬਾਹਰ ਹੈ। ਉਨ੍ਹਾਂ ਵਿਰੁਧ ਅਪ੍ਰੈਲ ਵਿਚ ਹਵਾਲਗੀ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਗ੍ਰਿਫਤਾਰੀ ਦਾ ਆਦੇਸ਼ ਆਇਆ ਸੀ। ਮਾਲਿਆ ਨੇ ਇਸ ਤੋਂ ਪਹਿਲਾਂ, ਬੈਂਕਾਂ ਤੋਂ ਲਏ ਕਰਜ਼ ਦਾ ਮੂਲ ਰਕਮ ਚੁਕਾਉਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਨੂੰ ਚੋਰ ਸਮਝਿਆ ਜਾਵੇ।