
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਉਸ ਨੂੰ ਇਸ ਲਈ "ਭਾਰੀ ਕੀਮਤ" ਚੁਕਾਉਣੀ ਪਵੇਗੀ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਰੂਸ ਨੇ ਯੂਕਰੇਨ ਵਿਚ ਰਸਾਇਣਕ ਹਥਿਆਰਾਂ ਦੀ ਵਰਤੋਂ ਕੀਤੀ ਤਾਂ ਉਸ ਨੂੰ ਇਸ ਲਈ "ਭਾਰੀ ਕੀਮਤ" ਚੁਕਾਉਣੀ ਪਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਮਾਸਕੋ ਨੂੰ "ਤੀਜੇ ਵਿਸ਼ਵ ਯੁੱਧ" ਲਈ ਉਕਸਾਉਣ ਤੋਂ ਬਚਣ ਲਈ ਚਿਤਾਵਨੀ ਵੀ ਜਾਰੀ ਕੀਤੀ।
ਮਾਸਕੋ ਖਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਜੋਅ ਬਾਇਡਨ ਨੇ ਕਿਹਾ, "ਮੈਂ ਖੁਫੀਆ ਜਾਣਕਾਰੀ ਦੀ ਗੱਲ ਨਹੀਂ ਕਰਨ ਜਾ ਰਿਹਾ ਹਾਂ ਪਰ ਜੇਕਰ ਰੂਸ ਰਸਾਇਣਾਂ ਦੀ ਵਰਤੋਂ ਕਰਦਾ ਹੈ ਤਾਂ ਉਹਨਾਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।" ਰੂਸ ਦੀ ਅਪੀਲ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀ) ਯੂਕਰੇਨ ਵਿਚ ਕਥਿਤ ਜੈਵਿਕ ਹਥਿਆਰਾਂ ਦੇ ਨਿਰਮਾਣ ਨੂੰ ਲੈ ਕੇ ਇਕ ਐਮਰਜੈਂਸੀ ਮੀਟਿੰਗ ਕਰ ਰਹੀ ਸੀ।
Russian President Vladimir Putin
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਉਹ ਯੂਕਰੇਨ ਵਿਚ ਕਿਸੇ ਵੀ ਜੈਵਿਕ ਹਥਿਆਰਾਂ ਦੇ ਪ੍ਰੋਗਰਾਮ ਤੋਂ ਜਾਣੂ ਨਹੀਂ ਹੈ। ਯੂਐਨਐਸਸੀ ਬੁਲਾਉਣ ਲਈ ਰੂਸ ਦਾ ਕਦਮ ਨੂੰ ਮਾਸਕੋ ਤੋਂ ਉਲਟਾ ਪਿਆ ਕਿਉਂਕਿ ਮੈਂਬਰਾਂ ਨੇ ਦਾਅਵੇ ਨੂੰ "ਝੂਠ" ਅਤੇ "ਬਿਲਕੁਲ ਬਕਵਾਸ" ਵਜੋਂ ਖਾਰਜ ਕਰ ਦਿੱਤਾ। ਇਸ ਤੋਂ ਇਲਾਵਾ ਜੋਅ ਬਾਇਡਨ ਨੇ ਟਵੀਟ ਕਰਦਿਆਂ ਕਿਹਾ, "ਅਸੀਂ ਇਕ ਸੰਯੁਕਤ ਅਤੇ ਮਜ਼ਬੂਤ ਨਾਟੋ ਦੀ ਪੂਰੀ ਤਾਕਤ ਨਾਲ ਨਾਟੋ ਖੇਤਰ ਦੇ ਇਕ-ਇਕ ਇੰਚ ਦੀ ਰੱਖਿਆ ਕਰਾਂਗੇ। ਅਸੀਂ ਯੂਕਰੇਨ ਵਿਚ ਰੂਸ ਨਾਲ ਨਹੀਂ ਲੜਾਂਗੇ। ਨਾਟੋ ਅਤੇ ਰੂਸ ਵਿਚਾਲੇ ਸਿੱਧੀ ਲੜਾਈ ਤੀਜੇ ਵਿਸ਼ਵ ਯੁੱਧ ਵਰਗੀ ਹੋਵੇਗੀ।"