
ਆਬੂ ਧਾਬੀ ਵਿਚ ਇਕ ਭਾਰਤੀ ਵਿਦਿਆਰਥੀ ਸਾਂਈਨਾਥ ਮਨੀਕੰਦਨ ਨੇ ਦੋ ਰੋਬੋਟ ਤਿਆਰ ਕੀਤੇ ਹਨ...
ਦੁਬਈ : ਆਬੂ ਧਾਬੀ ਵਿਚ ਇਕ ਭਾਰਤੀ ਵਿਦਿਆਰਥੀ ਸਾਂਈਨਾਥ ਮਨੀਕੰਦਨ ਨੇ ਦੋ ਰੋਬੋਟ ਤਿਆਰ ਕੀਤੇ ਹਨ। ਇਹ ਰੋਬੋਟ ਵਾਤਾਵਰਣ ਨੂੰ ਸਾਫ਼ ਰੱਖਣ ਅਤੇ ਖੇਤਾਂ ਵਿਚ ਕੰਮ ਕਰਨ ਨੂੰ ਸੌਖਾ ਬਣਾਉਣਗੇ। ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਯੂਪੀਏ ਵਿਚ ਵੱਡੇ ਪੱਧਰ ਉਤੇ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਸਕੇਗੀ। ਜੇਮਜ਼ ਯੂਨਾਈਟਿਡ ਇੰਡੀਅਨ ਸਕੂਲ ਦੇ ਵਿਦਿਆਰਥੀ ਮਨੀਕੰਦਨ ਵੱਲੋਂ ਬਣਾਇਆ ਮਰੀਨ ਰੋਬੋਟ ਕਲੀਨਰ (ਐਮਬੋਟ ਕਲੀਨਰ ) ਸਮੁੰਦਰ ਦੀ ਉਪਰੀ ਸਤ੍ਹਾ ਨੂੰ ਸਾਫ਼ ਕਰਨ ਵਿਚ ਸਹਾਇਕ ਹੈ। ਉੱਥੇ ਖੇਤੀਬਾੜੀ ਰੋਬੋਟ (ਐਗਰੀਬੋਟ) ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਦੀ ਸਹਾਇਤਾ ਕਰਦਾ ਹੈ।
Sainath Manikandan
ਇਹ ਉਨ੍ਹਾਂ ਦੇਸ਼ਾਂ ਦੇ ਕਿਸਾਨਾਂ ਲਈ ਫ਼ਾਇਦੇਮੰਦ ਹੋਵੇਗਾ ਜਿਹੜੇ ਸੰਯੁਕਤ ਅਰਬ ਅਮੀਰਾਤ ਵਰਗੇ ਗਰਮ ਦੇਸ਼ਾਂ ‘ਚ ਖੇਤਾਂ ਵਿਚ ਕੰਮ ਕਰਦੇ ਹਨ। ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਿਕ ਐਮਬੋਟ ਇਕ ਪ੍ਰੋਟਾਟਾਈਪ ਰੋਬੋਟ ਹੈ ਜਿਹੜਾ ਸਮੁੰਦਰ ਦੀ ਸਤ੍ਹਾ ਉਤੇ ਤੈਰਨ ਵਾਲੇ ਕਚਰੇ ਨੂੰ ਸਾਫ਼ ਕਰ ਸਕਦਾ ਹੈ। ਇਸ ਨੂੰ ਰਿਮੋਟ ਕੰਟਰੋਲ ਜ਼ਰੀਏ ਦੂਰ ਤੋਂ ਚਲਾਇਆ ਜਾ ਸਕਦਾ ਹੈ। ਸਾਂਈਨਾਥ ਨੇ ਦੱਸਿਆ ਕਿ ਕਿਸਤੀ ਦੇ ਆਕਾਰ ਵਾਲੇ ਇਸ ਰੋਬੋਟ ਵਿਚ ਦੋ ਮੋਟਰਾਂ ਲੱਗੀਆਂ ਹੋਈਆਂ ਹਨ। ਇਸ ਵਿੱਚ ਲੱਗੀ ਛੜ ਜ਼ਰੀਏ ਪਾਣੀ ਵਿਚ ਮੌਜੂਦ ਕਚਰੇ ਨੂੰ ਸਟੋਰੇਜ ਬਾਸਕੇਟ ਵਿਚ ਪਾ ਦਿੱਤਾ ਜਾਂਦਾ ਹੈ।
Sainath Manikandan
ਇਸ ਵਿਚ ਬੈਟਰੀ ਦੀ ਥਾਂ ਸੋਲਰ ਪੈਨਲ ਦੀ ਵਰਤੋਂ ਕਰਕੇ ਚਲਾਇਆ ਜਾ ਸਕਦਾ ਹੈ। ਉਥੇ ਐਗਰੀਬੋਟ ‘ਚ ਕੰਮ ਕਰ ਸਕਦਾ ਹੈ। ਇਸਦੇ ਨਾਲ ਹੀ ਇਸ ਵਿਚ ਡਰੋਨ ਦੀ ਵਰਤੋਂ ਦੀ ਵੀ ਸਹੂਲਤ ਹੈ ਜਿਸ ਨਾਲ ਖੇਤਾਂ ਵਿਚ ਬੀਜ ਵੀ ਲਗਾਏ ਜਾ ਸਕਦੇ ਹਨ। ਉਸ ਦਾ ਕਹਿਣਾ ਹੈ ਕਿ ਵੱਡੇ ਪੱਧਰ ਉਤੇ ਇਸ ਦਾ ਨਿਰਮਾਣ ਕਰ ਕੇ ਵਾਤਾਵਰਣ ਨੂੰ ਸਾਫ਼ ਰੱਖਿਆ ਜਾ ਸਕਦਾ ਹੈ। ਐਮਬੋਟ ਨੂੰ ਲੈ ਕੇ ਸਾਂਈਨਾਥ ਨੇ ਕਿਹਾ ਕਿ ਇਹ ਰੋਬੋਟ ਪਾਣੀ ਵਿਚ ਮੌਜੂਦ ਗੰਦਮੀ ਨੂੰ ਸਾਫ਼ ਕਰ ਸਕਦਾ ਹੈ। ਪਰ ਇਸ ਦੀ ਵਰਤੋਂ ਬਿਹਤਰ ਵਾਤਾਵਰਣ ਦੇ ਨਿਰਮਾਣ ਵਿਚ ਵੀ ਕੀਤੀ ਜਾ ਸਕਦੀ ਹੈ।
Sainath Manikandan
ਇਕ ਇੰਟਰਵਿਊ ਵਿਚ ਉਸ ਨੇ ਕਿਹਾ, ਐਗਰੀਬੋਟ ਵਿਚ ਕਈ ਵਿਕਲਪ ਹਨ। ਇੱਥੇ ਦੱਸ ਦਈਏ ਕਿ ਸਾਂਈਨਾਥ ਵਾਤਾਵਰਣ ਨਾਲ ਸੰਬੰਧਤ ਕਈ ਪ੍ਰੋਗਰਾਮ ਨਾਲ ਜੁੜਿਆ ਹੋਇਆ ਹੈ। ਉਹ ਤੰਜਾ ਇਕੋ ਜੇਨਰੇਸ਼ਨ ਦੇ ਪ੍ਰੋਗਰਾਮ ਡ੍ਰਾਪ ਇਟ ਯੂਥ ਦੇ ਐਂਬੇਸਡਰ ਹਨ ਅਤੇ ਐਮੀਰੇਟਸ ਇਨਵਾਇਰਮੈਂਟਲ ਗਰੁੱਪ ਦੇ ਕ੍ਰਿਆਸ਼ੀਲ ਮੈਂਬਰ ਹਨ। ਸਾਂਈਨਾਥ ਦਾ ਕਹਿਣਾ ਹੈ ਕਿ ਉਹ ਖੁਦ ਇਕ ਮੁਹਿੰਮ ਚਲਾ ਕੇ ਪੇਪਰ, ਇਲੈਕਟ੍ਰੋਨਿਕ ਕਚਰਾ, ਪਲਾਸਟਿਕ ਅਤੇ ਕੇਨਸ ਨੂੰ ਰੀ-ਸਾਈਕਲਿੰਗ ਲਈ ਜਮਾਂ ਕਰਦਾ ਹੈ। ਸਾਂਈਨਾਥ ਨੇ ਕਿਹਾ ਕਿ ਰੀ-ਸਾਈਕਲਿੰਗ ਜ਼ਰੀਏ ਵਾਤਾਵਰਣ ਨੂੰ ਸਾਫ਼ ਰੱਖਿਆ ਜਾ ਸਕਦਾ ਹੈ।