
ਰੂਸ ਨੇ ਇਕ ਅਜਿਹਾ ਰੋਬੋਟ ਤਿਆਰ ਕੀਤਾ ਹੈ,ਜਿਸ ਨੂੰ ਫ਼ੌਜੀਆਂ ਦੇ ਨਾਲ ਜੰਗ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਰੂਸ : ਰੂਸ ਨੇ ਇਕ ਵੀਡੀਓ ਜਾਰੀ ਕਰ ਦਾਅਵਾ ਕੀਤਾ ਹੈ ਕਿ ਉਸਨੇ ਹੱਤਿਆ ਕਰਨ ਵਾਲੇ ਰੋਬੋਟ (Killer Robot) ਤਿਆਰ ਕਰ ਲਏ ਹਨ। ਇਸ ਰੋਬੋਟ ਨੂੰ ਯੁੱਧ ਵਿਚ ਸੈਨਿਕਾਂ ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ ਬ੍ਰਿਟਿਸ਼ ਮੀਡੀਆ ਨੇ ਇਸ ਨੂੰ ਪ੍ਰਾਪੇਗੰਡਾ ਵੀਡੀਓ ਕਰਾਰ ਦਿੱਤਾ ਹੈ।
ਰੂਸ ਦੇ ਅਡਵਾਂਸਡ ਰਿਸਰਚ ਫਾਂਊਡੇਸ਼ਨ (ARF) ਵੱਲੋਂ ਵੀਡੀਓ ਜਾਰੀ ਕੀਤਾ ਗਿਆ ਹੈ, ਜਿਸ ਵਿਚ ਆਰਟੀਫਿਸ਼ਲ ਇੰਟੈਲੀਜੈਂਸ ਤਕਨੀਕ ਦੇ ਅਧਾਰ ‘ਤੇ ਕੰਮ ਕਰਨ ਵਾਲੇ ਟੈਂਕ ਵੀ ਦਿਖਾਏ ਗਏ ਹਨ। ਹਾਲਾਂਕਿ ਦੁਨੀਆ ਭਰ ਵਿਚ ਕਿੱਲਰ ਰੋਬੋਟ ਨੂੰ ਇਸਤੇਮਾਲ ਕਰਨ ‘ਤੇ ਕਈ ਤਰ੍ਹਾਂ ਦੇ ਸਵਾਲ ਉਠਦੇ ਰਹੇ ਹਨ।
Driverless Tank
ਇਹ ਰੋਬੋਟ ਡਰਾਈਵਰਲੈੱਸ ਟੈਂਕ ਸੈਨਿਕ ਦੀ ਰਾਇਫਲ ਦੇ ਡਾਇਰੈਕਸ਼ਨ ਦੇ ਅਧਾਰ ‘ਤੇ ਕੰਮ ਕਰਦਾ ਹੈ। ਅਡਵਾਂਸਡ ਰਿਸਰਚ ਫਾਊਂਡੇਸ਼ਨ ਨੇ ਕਿਹਾ ਹੈ ਕਿ ਉਸਦਾ ਮਕਸਦ ਆਰਟੀਫਿਸ਼ਲ ਇੰਟੈਲੀਜੈਂਸ ‘ਤੇ ਅਧਾਰਿਤ ਰੋਬੋਟ ਸੈਨਾ ਤਿਆਰ ਕਰਨਾ ਹੈ। ਵੀਡੀਓ ਵਿਚ ਖਾਸ ਡਰੋਨ ਵੀ ਦਿਖਾਏ ਗਏ ਹਨ।
Automatic Drone
ਮੌਜੂਦਾ ਸਮੇਂ ਵਿਚ ਸੈਨਿਕ ਡਰੋਨ ਨੂੰ ਕੰਟਰੋਲ ਕਰਦੇ ਹਨ, ਪਰ ਭਵਿੱਖ ਵਿਚ ਪੂਰੀ ਤਰ੍ਹਾਂ ਆਟੋਮੈਟਿਕ ਡਰੋਨ ਯੁੱਧ ਵਿਚ ਇਸਤੇਮਾਲ ਕੀਤੇ ਜਾਣਗੇ। ਇਸਦਾ ਮਤਲਬ ਇਹ ਹੋਇਆ ਕਿ ਡਰੋਨ ਖੁਦ ਹੀ ਟਾਰਗੇਟ ਨੂੰ ਲੋਕੇਟ ਕਰਕੇ ਉਸ ਨੂੰ ਮਾਰਨ ਵਿਚ ਸਮਰੱਥ ਹੋਣਗੇ। ਦੱਸ ਦਈਏ ਕਿ ਇਸ ਸਮੇਂ ਦੁਨੀਆ ਭਰ ਵਿਚ ਸੁਪਰ ਪਾਵਰ ਦੇਸ਼ ਰਿਮੋਟ ਅਧਾਰਤ ਗੱਡੀਆਂ ਅਤੇ ਆਟੋਨੋਮਸ ਯੰਤਰ ਬਣਾਉਣ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ।