
ਰੋਬੋਟ ਵਲੋਂ ਸੁਣਾਏ ਗਏ ਸਾਰੇ ਫ਼ੈਸਲੇ ਕਾਨੂੰਨੀ ਮੰਨੇ ਜਾਣਗੇ
ਨਵੀਂ ਦਿੱਲੀ- ਅੱਜ ਦੇ ਵਿਗਿਆਨਕ ਯੁੱਗ ਵਿਚ ਆਰਟੀਫਿਸ਼ਲ ਇੰਟੈਲੀਜੈਂਸੀ ਦਾ ਦਬਦਬਾ ਇਸ ਕਦਰ ਵਧਦਾ ਜਾ ਰਿਹਾ ਹੈ ਕਿ ਬਹੁਤ ਸਾਰੇ ਖੇਤਰਾਂ ਵਿਚ ਮਨੁੱਖ ਦੀ ਜਗ੍ਹਾ ਰੋਬੋਟ ਨੂੰ ਉਤਾਰਿਆ ਜਾ ਰਿਹਾ ਹੈ। ਹੁਣ ਅਦਾਲਤਾਂ ਵਿਚ ਵੀ ਰੋਬੋਟ ਫ਼ੈਸਲਾ ਸੁਣਾਉਂਦੇ ਨਜ਼ਰ ਆਉਣਗੇ। ਉੱਤਰੀ ਯੂਰਪ ਦੇ ਐਸਟੋਨੀਆ ਦੀ ਇਕ ਅਦਾਲਤ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਰੋਬੋਟ-ਜੱਜ ਨੂੰ ਤਾਇਨਾਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ।
Robort
ਇਹ ਰੋਬੋਟ ਜੱਜ ਹੇਠਲੀ ਅਦਾਲਤ ਵਿਚ ਬਕਾਇਆ ਪਏ ਮਾਮਲਿਆਂ ਨੂੰ ਨਿਪਟਾਉਣ ਦਾ ਕੰਮ ਕਰੇਗਾ, ਆਧੁਨਿਕ ਤਕਨੀਕ ਨਾਲ ਲੈਸ ਇਹ ਰੋਬੋਟ ਜੱਜ 5 ਲੱਖ ਰੁਪਏ ਤਕ ਦੇ ਕੇਸਾਂ ਦੀ ਸੁਣਵਾਈ ਕਰੇਗਾ ਤਾਂ ਕਿ ਹੋਰ ਜੱਜ ਫਰੀ ਹੋ ਸਕਣ। ਹੋਰ ਤਾਂ ਹੋਰ ਇਸ ਰੋਬੋਟ ਦੀ ਮਦਦ ਨਾਲ ਸੁਣਾਏ ਗਏ ਸਾਰੇ ਫ਼ੈਸਲੇ ਕਾਨੂੰਨੀ ਮੰਨੇ ਜਾਣਗੇ ਪਰ ਇਸ ਰੋਬੋਟ ਦੇ ਫੈਸਲੇ ਨੂੰ ਮਨੁੱਖੀ ਜੱਜ ਦੇ ਸਾਹਮਣੇ ਚੁਣੌਤੀ ਦਿਤੀ ਜਾ ਸਕਦੀ।
Robort
ਇਹ ਰੋਬੋਟ ਜੱਜ ਇਸੇ ਸਾਲ ਮਈ ਦੇ ਅਖ਼ੀਰ ਤਕ ਫੈਸਲਾ ਦੇਣਾ ਸ਼ੁਰੂ ਕਰ ਦੇਣਗੇ। ਇਹ ਰੋਬੋਟ ਕਾਨੂੰਨੀ ਦਸਤਾਵੇਜ਼ਾਂ ਨੂੰ ਸਮਝੇਗਾ ਤੇ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਕੇਸ ਦਾ ਫ਼ੈਸਲਾ ਸੁਣਾਏਗਾ। ਕਾਨੂੰਨੀ ਭਾਸ਼ਾ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇਸ ਨੂੰ ਪ੍ਰੋਗਰਾਮਿੰਗ ਨਾਲ ਟ੍ਰੇਨਿੰਗ ਵੀ ਦਿਤੀ ਗਈ ਹੈ। ਤਕਨੀਕੀ ਟੀਮ ਇਸ ਨਾਲ ਸਬੰਧਤ ਜਾਣਕਾਰੀ ਤੇ ਪ੍ਰੋਟੋਕੋਲ ਜਾਰੀ ਕਰ ਰਹੀ ਹੈ।
Now the decisions of the cases robots in the courts
ਜਿਸ ਨੂੰ ਕਾਨੂੰਨੀ ਮਾਹਰਾਂ ਦੀ ਸਲਾਹ ਨਾਲ ਬਦਲਿਆ ਵੀ ਜਾ ਸਕੇਗਾ, ਭਾਵੇਂ ਕਿ ਰੋਬੋਟ ਜੱਜ ਦੇ ਆਉਣ ਨਾਲ ਲੋਕਾਂ ਦੇ ਮਸਲੇ ਜਲਦ ਹੋਣ ਨੂੰ ਲੈ ਕੇ ਕੁੱਝ ਲੋਕਾਂ ਵਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਪਰ ਬਹੁਤ ਸਾਰੇ ਲੋਕਾਂ ਨੂੰ ਚਿੰਤਾ ਵੀ ਸਤਾ ਰਹੀ ਹੈ ਕਿ ਇਸ ਨਾਲ ਹੌਲੀ-ਹੌਲੀ ਮੁਲਾਜ਼ਮਾਂ ਦੀ ਗਿਣਤੀ ਘੱਟ ਹੋਣ ਨਾਲ ਸੁਵਿਧਾ ਦੀ ਗੁਣਵੱਤਾ 'ਤੇ ਅਸਰ ਪਵੇਗਾ। ਖ਼ੈਰ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਰੋਬੋਟ ਜੱਜ ਫ਼ੈਸਲੇ ਸੁਣਾਉਣ ਵਿਚ ਕਿੰਨਾ ਕੁ ਸਹੀ ਸਾਬਤ ਹੁੰਦੇ ਹਨ।