
ਲੰਡਨ ਵਿਚ ਰੇਲਵੇ ਸਟੇਸ਼ਨ 'ਤੇ ਇਕ ਅਜਿਹੀ ਘਟਨਾ ਵਾਪਰੀ , ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।
ਲੰਡਨ: ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਅਜਿਹੀ ਘਟਨਾ ਵਾਪਰੀ , ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਰੇਲਵੇ ਸਟੇਸ਼ਨ ‘ਤੇ ਲੱਗੀ ਬਿਟਕਾਇਨ ਮਸ਼ੀਨ ਵਿਚੋਂ ਅਚਾਨਕ 20 ਪਾਉਂਡ ਦੇ ਨੋਟ ਨਿਕਲਣ ਲੱਗੇ। ਇਸ ਘਟਨਾ ਦਾ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਇਸ ਨੂੰ ਕਾਫ਼ੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਵੀਡੀਓ ਲੰਡਨ ਦੇ ਬਾਂਡ ਸਟ੍ਰੀਟ ਸਟੇਸ਼ਨ ਦੀ ਹੈ। ਇਹ ਵੀਡੀਓ ਸਿਰਫ਼ 20 ਸੈਕਿੰਡ ਦੀ ਹੈ।
Bond Street Bitcoin ATM spitting out tons of money! from r/Bitcoin
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਸੁਰੱਖਿਆ ਗਾਰਡ ਲੋਕਾਂ ਨੂੰ ਮਸ਼ੀਨ ਕੋਲ ਆਉਣ ਤੋਂ ਰੋਕ ਰਿਹਾ ਹੈ ਅਤੇ ਦੂਜਾ ਵਿਅਕਤੀ ਨੋਟ ਇਕੱਠੇ ਕਰ ਰਿਹਾ ਹੈ। ਉਹ ਵਿਅਕਤੀ ਨੋਟਾਂ ਨੂੰ ਕਾਲੇ ਬੈਗ ਵਿਚ ਭਰ ਰਿਹਾ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ‘ਤੇ ਕਈ ਖ਼ਬਰਾਂ ਵੀ ਆ ਚੁਕੀਆਂ ਹਨ। ਇਸ ਮਸ਼ੀਨ ਨੂੰ ਬਣਾਉਣ ਵਾਲੀ ਕੰਪਨੀ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਨੇ ਇਸ ਮਸ਼ੀਨ ਵਿਚੋਂ ਕਾਫ਼ੀ ਪੈਸੇ ਕੱਢੇ ਹੋਣਗੇ ਇਸੇ ਕਾਰਨ ਮਸ਼ੀਨ ਲਗਾਤਾਰ ਪੈਸੇ ਕੱਢ ਰਹੀ ਹੈ। ਬਿਟਕਾਇਨ ਦੇ ਮਾਲਕ ਅਤੇ ਸੀਈਓ ਨੇ ਕਿਹਾ ਕਿ ਦੇਖ ਕੇ ਲੱਗ ਰਿਹਾ ਹੈ ਕਿ ਮਸ਼ੀਨ ਨੂੰ ਯੂਕੇ ਦੇ ਛੋਟੇ ਨੋਟ ਰੱਖਣ ਵਿਚ ਪਰੇਸ਼ਾਨੀ ਹੋ ਰਹੀ ਹੈ।