
ਪੂਰੀ ਦੁਨੀਆ ਦੇ ਲੋਕਾਂ ਦੀ ਆਵਾਜ਼ ਪਹੁੰਚਦੀ ਪਈ ਹੈ...
ਅਮਰੀਕਾ: ਕਾਲੇ ਤੇ ਗੋਰੇ ਰੰਗ ਦੇ ਵਿਤਕਰੇ ਨੇ ਜੌਰਜ ਫਲਾਇਡ ਦੀ ਜਾਨ ਲੈ ਲਈ। ਇਕ ਵੱਡਾ ਹਜ਼ੂਮ ਜੌਰਜ ਦੇ ਹੱਕ ਵਿਚ ਸੜਕਾਂ ਤੇ ਇਸ ਵਿਤਕਰੇ ਦੇ ਖਿਲਾਫ ਉਤਰ ਆਇਆ। ਦੁਨੀਆ ਦੇ ਹਰ ਕੋਨੇ ਦੇ ਵਿਚੋਂ ਚਿੰਗਾਰੀ ਉੱਠੀ ਧੌਣ ਤਾਂ ਜੌਰਜ ਫਲਾਇਡ ਦੀ ਸੀ ਜਿਸ ਤੇ ਗੋਡਾ ਧਰਿਆ ਗਿਆ ਪਰ ਜਿਸ ਤਰ੍ਹਾਂ ਫਿਜ਼ਾ ਦੇ ਵਿਚ ਕ੍ਰਾਂਤੀ ਦੇਖਣ ਨੂੰ ਮਿਲੀ ਉਸ ਤੋਂ ਇੰਝ ਜਾਪਿਆ ਕਿ ਲੋਕਾਂ ਨੇ ਹੁਕਮਰਾਨਾਂ ਦੀ ਧੌਣ ਤੇ ਅਪਣਾ ਗੋਡਾ ਧਰ ਦਿੱਤਾ ਹੋਵੇ।
America
ਸਿੱਖਾਂ ਦੇ ਖੂਨ ’ਚ ਹੈ ਤਸ਼ੱਦਦ ਖਿਲਾਫ ਮੋਰਚਾ ਖੋਲ੍ਹਣਾ। ਇਕ ਵੀਡੀਉ ਵਿਚ ਸਿੱਖ ਬੇਖੌਫ ਹੋ ਕੇ ਜੌਰਜ ਫਲਾਇਡ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਾ ਨਜ਼ਰ ਆ ਰਿਹਾ ਹੈ। ਉਸ ਨੇ ਕਿਹਾ ਕਿ “ਉਸ ਦਾ ਨਾਮ ਸਰਬਜੀਤ ਸਿੰਘ ਹੈ ਤੇ ਉਹ ਅਮਰੀਕੀ ਸਿੱਖ ਹਨ। ਉਹ ਲੋਕਾਂ ਸਾਹਮਣੇ ਸਿਰ ਝੁਕਾਉਂਦੇ ਹਨ ਤੇ ਇਹੀ ਤਰੀਕਾ ਹੈ ਕ੍ਰਾਂਤੀ ਲੈ ਕੇ ਆਉਣ ਦਾ।
America
ਪੂਰੀ ਦੁਨੀਆ ਦੇ ਲੋਕਾਂ ਦੀ ਆਵਾਜ਼ ਪਹੁੰਚਦੀ ਪਈ ਹੈ। ਸਾਨੂੰ ਬਚਪਨ ਤੋਂ ਹੀ ਸਿਖਾਇਆ ਜਾਂਦਾ ਹੈ ਕਿ ਨਫ਼ਰਤ ਨਹੀਂ ਕਰਨੀ ਚਾਹੀਦੀ। ਪਰ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਨਫ਼ਰਤ ਨਹੀਂ ਕਰਨੀ। ਪਰ ਸਾਨੂੰ ਅਪਣੀ ਆਵਾਜ਼ ਹਮੇਸ਼ਾ ਇਨਸਾਫ਼, ਸਵਾਧੀਨਤਾ, ਇਨਸਾਨੀਅਤ ਅਤੇ ਸਭ ਦੀ ਰਾਖੀ ਦੇ ਲਈ ਬੁਲੰਦ ਕਰਨੀ ਚਾਹੀਦੀ ਹੈ।
America
ਅਪਣੇ ਗੁਆਂਢੀ ਨੂੰ ਹਮੇਸ਼ਾ ਪਿਆਰ ਕਰੋ। ਤੁਸੀਂ ਸਾਰੇ ਮੇਰੇ ਗੁਆਂਢੀ ਹੋ। ਅਸੀਂ ਸਾਰੇ ਪਿਆਰ ਕਰਨ ਦੇ ਮਕਸਦ ਨਾਲ ਇੱਥੇ ਇਕੱਠੇ ਹੋਏ ਹਾਂ। ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ। ਸਾਨੂੰ ਸਾਰਿਆਂ ਵਿਚ ਉਸ ਰੱਬ ਨੂੰ ਦੇਖਣਾ ਚਾਹੀਦਾ ਹੈ। ਜੇ ਅਸੀਂ ਕਿਸੇ ਵਿਚ ਰੱਬ ਨੂੰ ਨਹੀਂ ਦੇਖ ਸਕਦੇ ਤਾਂ ਅਸੀਂ ਰੱਬ ਨੂੰ ਹੀ ਨਹੀਂ ਦੇਖ ਸਕਦੇ।
America
ਜੌਰਜ ਫਲਾਇਡ ਇਕ ਸ਼ਹੀਦ ਹੈ। ਉਹ ਕਹਿੰਦੇ ਹਨ ਜੌਰਜ ਫਲਾਇਡ ਮਰ ਗਿਆ। ਫਿਰ ਉਹਨਾਂ ਨੇ ਲੋਕਾਂ ਨੂੰ ਸਵਾਲ ਕੀਤਾ ਕਿ ਕੀ ਜੌਰਜ ਫਲਾਇਡ ਸੱਚਮੁੱਚ ਮਰ ਗਿਆ ਤਾਂ ਲੋਕਾਂ ਨੇ ਜਵਾਬ ਦਿੱਤਾ ਨਹੀਂ। ਜੌਰਜ ਫਲਾਇਡ ਹਰ ਬੱਚੇ ਵੀ ਹੈ, ਹਰ ਨੌਜਵਾਨ ਵਿਚ ਹੈ, ਹਰ ਬਜ਼ੁਰਗ ਵਿਚ ਹੈ ਤੇ ਉਹ ਹਰ ਵਿਅਕਤੀ ਵਿਚ ਹੈ।
America
ਉਸ ਨੂੰ ਦੇਖਣ ਤੋਂ ਬਾਅਦ ਕਿਹਨਾਂ ਦੇ ਦਿਲਾਂ ਵਿਚ ਦਰਦ ਨਹੀਂ ਭਰਿਆ ਉਸ ਨੇ ਸਾਨੂੰ ਸਭ ਨੂੰ ਇਕੱਠਾ ਕਰ ਦਿੱਤਾ ਹੈ। ਅਸੀਂ ਬਹੁਤ ਕੁੱਝ ਦੇਖ ਲਿਆ ਹੁਣ ਇੰਤਿਹਾ ਹੋ ਚੁੱਕੀ ਹੈ। ਹੁਣ ਇਹ ਵਕਤ ਤਬਦੀਲੀ ਦਾ ਹੈ। ਚਲੋ ਇਕ ਬਦਲਾਅ ਲੈ ਕੇ ਆਈਏ। ਇਹ ਇਕ ਕ੍ਰਾਂਤੀ ਹੈ, ਚਲੋ ਦਿਖਾ ਦਈਏ ਅਮਰੀਕਾ ਕਿੱਥੇ ਖੜਾ ਹੈ। ਅਸੀਂ ਇਕਜੁੱਟ ਹੋ ਕੇ ਖੜੇ ਹਾਂ। ਇਸ ਤੋਂ ਬਾਅਦ ਉਹ ਨਾਅਰੇਬਾਜ਼ੀ ਕਰਨ ਲੱਗ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।