
ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਵਿਸ਼ਾਲ
ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ) : ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਤਿੰਨ ਰੋਜ਼ਾ ਵਿਸ਼ਾਲ ਦਸਤਾਰ ਸਿੱਖਲਾਈ ਕੈਪ ਅਤੇ 'ਲੰਗਰ ਦਸਤਾਰਾ ਦੇ' ਲਗਾਏ ਗਏ।
dastar
ਲਹਿਰ ਦੇ ਪ੍ਰਧਾਨ ਮਨਦੀਪ ਸਿੰਘ ਖ਼ੁਰਦ ਅਤੇ ਬੜੂ ਸਾਹਿਬ ਟਰੱਸਟ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਦਸਿਆ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਮੌਕੇ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਲਗਾਏ
Gurdwara Baru Sahib
ਦਸਤਾਰ ਕੈਪ ਦੌਰਾਨ ਸਿੱਖ ਧਰਮ ਨਾਲ ਸਬੰਧਤ ਨੌਜਵਾਨਾਂ ਅਤੇ ਬੱਚਿਆਂ ਤੋ ਇਲਾਵਾ ਹੋਰਨਾਂ ਧਰਮਾਂ ਨਾਲ ਸਬੰਧਤ ਵਿਅਕਤੀਆਂ ਨੇ ਵੀ ਸੁੰਦਰ ਦਸਤਾਰਾਂ ਸਜਾ ਕੇ ਮਾਣ ਮਹਿਸੂਸ ਕੀਤਾ। ਉਨ੍ਹਾਂ ਕਿਹਾ ਕਿ ਇਸ ਦਸਤਾਰ ਕੈਪ ਦੌਰਾਨ ਰੋਜ਼ਾਨਾ ਦਸਤਾਰ ਸਜਾਉਣ ਦਾ ਪ੍ਰਣ ਕਰਨ ਵਾਲੇ ਨੌਜਵਾਨਾਂ ਅਤੇ ਬੱਚਿਆਂ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਵਲੋਂ ਮੁਫਤ ਦਸਤਾਰਾਂ ਵੀ ਵੰਡੀਆਂ ਗਈਆਂ।
Turban
ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਸਰਪ੍ਰਸਤ ਵੈਦ ਨਰਿੰਦਰ ਸਿੰਘ, ਜੈਲਦਾਰ ਸੁਖਜੀਵਨ ਸਿੰਘ ਸਰੌਦ, ਸੁੱਖਾ ਸਿੰਘ ਦਰੋਗੇਵਾਲ, ਜਸਵੀਰ ਸਿੰਘ, ਰੁਲਦਾ ਸਿੰਘ ਚੁਹਾਣੇ, ਮੋਹਨ ਸਿੰਘ ਨੱਥੋਹੇੜੀ, ਤਰਕਦੀਪ ਸਿੰਘ, ਗੁਰਜਪ ਸਿੰਘ ਸੁਖਾਣਾ, ਸੰਦੀਪ ਸਿੰਘ, ਹਰਮਨਦੀਪ ਸਿੰਘ, ਹੀਰਾ ਸਿੰਘ ਆਦਮਕੇ, ਨਵਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਕਰਨਦੀਪ ਸਿੰਘ ਅਤੇ ਗੁਰਜੀਤ ਸਿੰਘ ਆਦਿ ਮੌਜੂਦ ਸਨ।