
1963 ਵਿਚ ਪ੍ਰਸਿੱਧ ਫਿਲਮ ਨਿਰਮਾਤਾ ਬਿਮਲ ਰਾਏ ਦੀ ਆਖਰੀ ਫਿਲਮ ਬਾਂਦਨੀ ਨੇ ਇਕ ਹੋਰ ਜੀਵਿਤ ਕਥਾ ਨੂੰ ਜਨਮ ਦਿੱਤਾ।
1963 ਵਿਚ ਪ੍ਰਸਿੱਧ ਫਿਲਮ ਨਿਰਮਾਤਾ ਬਿਮਲ ਰਾਏ ਦੀ ਆਖਰੀ ਫਿਲਮ ਬਾਂਦਨੀ ਨੇ ਇਕ ਹੋਰ ਜੀਵਿਤ ਕਥਾ ਨੂੰ ਜਨਮ ਦਿੱਤਾ। ਆਮ ਮੋਟਰ ਮਕੈਨਿਕ ਤੋਂ ਲੈ ਕੇ ਸੈਲੀਬ੍ਰਿਟੀ ਤੱਕ ਦੀ ਕਹਾਣੀ, ਇਹ ਕਿਸੇ ਬਾਲੀਵੁੱਡ ਬਲਾਕਬਸਟਰ ਤੋਂ ਘੱਟ ਨਹੀਂ ਹੈ। ਸਿਰਫ ਇਕ ਗਾਣੇ ਦੇ ਬੋਲ ਕਾਰਨ ਫਿਲਮ ਬੰਦਿਨੀ ਦੇ ਸੰਗੀਤ ਵਿਚ ਰੁਕਾਵਟ ਪੈਦਾ ਹੋ ਰਹੀ ਸੀ। ਇਸ ਦੌਰਾਨ ਬਿਮਲ ਰਾਏ ਦੇ ਸਹਾਇਕ ਦੇਬੂ ਸੇਨ ਨੇ ਉਹਨਾਂ ਸਾਹਮਣੇ ਇਕ ਮੋਟਰ ਮਕੈਨਿਕ ਪੇਸ਼ ਕੀਤਾ, ਜਿਸ ਨੇ ਕਵਿਤਾ ਲਿਖੀ ਸੀ।
Photo
ਰਾਏ ਨੇ ਹੈਰਾਨੀ ਨਾਲ ਬੰਗਾਲੀ ਵਿਚ ਦੇਬੂ ਸੇਨ ਨੂੰ ਪੁੱਛਿਆ ਕਿ ਉਹ ਨੌਜਵਾਨ ਉਹਨਾਂ ਦੀ ਭਾਸ਼ਾ ਜਾਣਦਾ ਹੈ ਅਤੇ ਵੈਸ਼ਨਵ ਕਵਿਤਾ ਨੂੰ ਸਮਝਦਾ ਹੈ ('ਭਗਤੀ ਪਰੰਪਰਾ' 'ਤੇ ਆਧਾਰਿਤ ਕਵਿਤਾ, ਜਿਥੇ ਪ੍ਰਮਾਤਮਾ ਲਈ ਆਤਮਾ ਦੀ ਇੱਛਾ ਦਾ ਪ੍ਰਗਟਾਵਾ ਰਾਧਾ-ਕ੍ਰਿਸ਼ਨ ਦੀਆਂ ਦੰਤਕਥਾਵਾਂ ਦੇ ਦੁਆਰਾ ਕੀਤਾ ਜਾਂਦਾ ਹੈ)। ਇਸ ਦਾ ਮਕੈਨਿਕ ਨੇ ਸਕਾਰਾਤਮਕ ਜਵਾਬ ਦਿੱਤਾ।
Photo
ਫਿਲਮ ਲੇਖਕ ਅਤੇ ਲੇਖਕ ਸੱਤਿਆ ਸਰਨ ਨੇ ਅਪਣੀ ਪੁਸਤਕ ਵਿਚ ਇਸ ਅਦਭੁੱਤ ਕਹਾਣੀ ਦਾ ਜ਼ਿਕਰ ਕੀਤਾ ਹੈ। ਉਹਨਾਂ ਦੀ ਪੁਸਤਕ ਦਾ ਨਾਂਅ ਸੁਨ ਮੇਰੇ ਬੰਧੂ-ਦ ਮਿਊਜ਼ੀਕਲ ਵਰਲਡ ਆਫ ਐਸਡੀ ਬਰਮਾਨ (Sun Mere Bandhu Re: The Musical World of SD Burman) ਹੈ। ਸ਼ਿੰਲੇਂਦਰ ਜਿਨ੍ਹਾਂ ਨੇ ਫਿਲਮ ਦੇ ਛੇ ਗੀਤ ਲਿਖੇ ਸੀ, ਉਹਨਾਂ ਦਾ ਫਿਲਮ ਦੇ ਸੰਗੀਤਕਾਰ ਐਸਡੀ ਬਰਮਨ ਨਾਲ ਵਿਵਾਦ ਸੀ, ਉਹਨਾਂ ਨੇ ਸ਼ਿੰਲੇਂਦਰ ਦੇ ਨਾਲ ਕੰਮ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ।
Photo
ਇਸ ਦੇ ਚਲਦਿਆਂ ਰਾਏ ਨੂੰ ਇਕ ਚੰਗੇ ਬਦਲ ਦੀ ਲੋੜ ਸੀ, ਇਸ ਦੌਰਾਨ ਉਹਨਾਂ ਸਾਹਮਣੇ ਨੌਜਵਾਨ ਸੰਪੂਰਨ ਸਿੰਘ ਕਾਲੜਾ ਦੇ ਨਾਂਅ ਦੇ ਸਿਫਾਰਿਸ਼ ਕੀਤੀ ਗਈ। ਸ਼ਿਲੇਂਦਰ ਨੇ ਉਹਨਾਂ ਦੀ ਕਵਿਤਾ ਪੜ੍ਹੀ ਅਤੇ ਬਿਮਲ ਰਾਏ ਨੂੰ ਨੌਜਵਾਨ ਮਕੈਨਿਕ ਲਈ ਪ੍ਰਵਾਨਗੀ ਦੇ ਦਿੱਤੀ। ਇਸ ਤਰ੍ਹਾਂ ਨੌਜਵਾਨ ਕਵੀ ਨੂੰ ਫਿਲਮ ਬੰਦਿਨੀ ਮਿਲੀ ਅਤੇ ਉਹਨਾਂ ਨੇ ਗਾਣਾ “ਮੋਰਾ ਗੋਰਾ ਰੰਗ ਲਈ ਲੇ'” ਲਿਖਿਆ।
Photo
ਇਸ ਤਰ੍ਹਾਂ ਇਕ ਮੋਟਰ ਮਕੈਨਿਕ ਸੰਪੁਰਨ ਸਿੰਘ ਗੁਲਜ਼ਾਰ ਬਣਿਆ। ਅੱਜ ਗੁਲਜ਼ਾਰ ਨੂੰ ਹਰ ਕੋਈ ਜਾਣਦਾ ਹੈ। ਇਹ ਉਹ ਨਾਮ ਹੈ ਜਿਸ ਨੇ ਨਾ ਸਿਰਫ ਸਾਹਿਤਕ ਅਤੇ ਫਿਲਮੀ ਘੇਰੇ ਵਿਚ ਪ੍ਰਸਿੱਧੀ ਹਾਸਲ ਕੀਤੀ ਬਲਕਿ ਅਪਣੇ ਗਾਣੇ 'ਜੈ ਹੋ' ਲਈ ਆਸਕਰ ਅਵਾਰਡ ਜਿੱਤ ਕੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੀਤੀ। ਸਰਨ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਗੁਲਜ਼ਾਰ ਨੇ ਮੌਜੂਦਾ ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ਵਿਚ ਅਪਣੇ ਗ੍ਰਹਿ ਨਗਰ ਦੀਨਾ ਦੇ ਨਾਂਅ 'ਤੇ ਅਪਣਾ ਪੈੱਨ ਨਾਮ ਗੁਲਜ਼ਾਰ ਦੀਨਵੀ ਰੱਖਿਆ ਸੀ।
Photo
ਦਿਲਚਸਪ ਗੱਲ ਇਹ ਹੈ ਕਿ ਗੁਲਜ਼ਾਰ ਨੇ ਬੰਦਿਨੀ ਦੇ ਰਿਲੀਜ਼ ਹੋਣ ਤੋਂ ਦੋ ਸਾਲ ਪਹਿਲਾਂ ਬਿਮਲ ਰਾਏ ਪ੍ਰੋਡਕਸ਼ਨ ਨੂੰ ਜੁਆਇੰਨ ਕੀਤਾ ਸੀ ਅਤੇ ਉਹ ਪ੍ਰੋਡਕਸ਼ਨ ਲਾਈਨ ਵਿਚ ਕੰਮ ਕਰ ਰਹੇ ਸੀ ਪਰ ਉਹ ਕਦੀ ਫਿਲਮਾਂ ਲਿਖਣਾ ਨਹੀਂ ਚਾਹੁੰਦੇ ਸਨ। ਉਹਨਾਂ ਨੇ ਪਹਿਲਾਂ ਬੰਦਿਨੀ ਲਈ ਗੀਤ ਲਿਖਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਫਿਰ ਬਿਮਲ ਰਾਏ ਅਤੇ ਐਸਡੀ ਬਰਮਨ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਮੰਨ ਬਦਲ ਲਿਆ।
Photo
ਸਰਨ ਨੇ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਬਰਮਨ ਨੇ ਉਹਨਾਂ ਨੂੰ ਅਗਲੇ ਦਿਨ ਸ਼ਾਮ ਨੂੰ ਘਰ ਬੁਲਾਇਆ ਅਤੇ ਉਹਨਾਂ ਦੇ ਬੇਟੇ ਪੰਚਮ ਬਰਮਨ ਨਾਲ ਇਕ ਧੁੰਨ ਗਾਈ। ਸੰਗੀਤ ਸੈਸ਼ਨ ਤੋਂ ਬਾਅਦ ਗੁਲਜ਼ਾਰ ਘਰ ਚਲਏ ਗਏ। ਇਸ ਦੌਰਾਨ ਗੁਲਜ਼ਾਰ ਦੇ ਦਿਮਾਗ ਵਿਚ ਕੁਝ ਸਤਰਾਂ ਆਈਆਂ, ਇਹ ਕੁਝ ਇਸ ਤਰ੍ਹਾਂ ਸੀ, 'ਮੋਰਾ ਗੋਰਾ ਅੰਗ ਲਾਇ ਲੈ, ਮੋਹਿ ਸ਼ਾਮ ਰੰਗ ਦਈ ਦੇ'।
Photo
ਇਸ ਰਚਨਾ ਨੇ ਭਾਰਤੀ ਸੱਭਿਆਚਾਰ ਅਤੇ ਮਿਥਿਹਾਸਕ ਕਥਾਵਾਂ ਨੂੰ ਏਨੀ ਡੂੰਘਾਈ ਨਾਲ ਪੇਸ਼ ਕੀਤਾ ਹੈ ਕਿ ਇਹ ਹੈਰਾਨੀਜਨਕ ਸੀ। ਐਸਡੀ ਬਰਮਨ ਵੱਲੋਂ ਰਚਿਆ ਗਿਆ ਅਤੇ ਲਤਾ ਮੰਗੇਸ਼ਕਰ ਵੱਲੋਂ ਗਾਇਆ ਗਿਆ ਗੀਤ ਜਾਦੂਈ ਸੀ। ਗੁਲਜ਼ਾਰ ਨੇ ਸਕ੍ਰੀਨਰਾਇਟਰ, ਨਿਰਮਾਤਾ, ਨਿਰਦੇਸ਼ਕ ਅਤੇ ਲੇਖਕ ਦੇ ਤੌਰ 'ਤੇ ਬਹੁਤ ਸਾਰੀਆਂ ਰਚਨਾਵਾਂ ਸਿਨੇਮਾ ਅਤੇ ਸਾਹਿਤ ਜਗਤ ਦੀ ਝੋਲੀ ਪਾਈਆਂ।
Photo
ਉਹਨਾਂ ਦੀ ਸ਼ਖਸੀਅਤ ਦੇ ਕਈ ਪਹਿਲੂ ਹਨ ਪਰ ਉਹਨਾਂ ਦੀ ਕਵਿਤਾ ਨੇ ਉਹਨਾਂ ਨੂੰ ਹਰ ਭਾਰਤੀ ਦੇ ਦਿਨ ਦੇ ਨੇੜੇ ਲਿਆ ਦਿੱਤਾ। ਉਹਨਾਂ ਨੇ ਵਿਲੱਖਣ ਰੰਗਾਂ ਅਤੇ ਜੀਵਨ ਦੇ ਡੂੰਘੇ ਦ੍ਰਿਸ਼ਟੀਕੋਣ ਦਾ ਸਧਾਰਣ ਸ਼ਬਦਾਂ ਵਿਚ ਚਿੱਤਰਣ ਕੀਤਾ ਅਤੇ ਅਪਣੇ ਪਾਠਕਾਂ ਤੱਕ ਪਹੁੰਚਾਇਆ। ਉਹਨਾਂ ਦੀ ਕਵਿਤਾ ਨਦੀ ਦੇ ਵਗਦੇ ਪਾਣੀ ਵਾਂਗ ਹੈ-ਪਿਆਰੀ, ਲਚਕਦਾਰ ਅਤੇ ਜ਼ਿੰਦਗੀ ਭਰਪੂਰ!