ਜੈਸ਼੍ਰੀ ਉੱਲਾਲ ਨੂੰ ਫੋਰਬਸ ਦੀ 'ਸੈਲਫ਼ਮੇਡ' ਅਮੀਰ ਮਹਿਲਾ ਦੀ ਸੂਚੀ 'ਚ ਮਿਲਿਆ 18ਵਾਂ ਸਥਾਨ
Published : Jul 12, 2018, 7:03 pm IST
Updated : Jul 12, 2018, 7:03 pm IST
SHARE ARTICLE
Jayshree
Jayshree

ਫੋਰਬਸ ਨੇ ਅਮਰੀਕਾ ਦੀ ਸੱਭ ਤੋਂ ਅਮੀਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਭਾਰਤੀ ਮੂਲ ਦੀ ਤਕਨੀਕੀ ਕਾਰਜਕਾਰੀ ਜੈਸ਼੍ਰੀ ਉੱਲਾਲ ਨੇ ਅਮਰੀਕਾ ਦੀ 60 ਅਮੀਰ ਔਰਤਾਂ ...

ਫੋਰਬਸ ਨੇ ਅਮਰੀਕਾ ਦੀ ਸੱਭ ਤੋਂ ਅਮੀਰ ਔਰਤਾਂ ਦੀ ਸੂਚੀ ਜਾਰੀ ਕੀਤੀ ਹੈ। ਭਾਰਤੀ ਮੂਲ ਦੀ ਤਕਨੀਕੀ ਕਾਰਜਕਾਰੀ ਜੈਸ਼੍ਰੀ ਉੱਲਾਲ ਨੇ ਅਮਰੀਕਾ ਦੀ 60 ਅਮੀਰ ਔਰਤਾਂ ਦੀ ਸੂਚੀ ਵਿਚ ਸਥਾਨ ਹਾਸਲ ਕਰ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਅਪਣੇ ਬਲਬੂਤੇ ਉਤੇ ਪਹਿਚਾਣ ਬਣਾਉਣ ਵਾਲੀ 60 ਔਰਤਾਂ ਦੀ ਸੂਚੀ ਵਿਚ ਜੈਸ਼੍ਰੀ 1.3 ਅਰਬ ਡਾਲਰ ਦੇ ਨਾਲ 18ਵੇਂ ਸਥਾਨ ਉਤੇ ਰਹੀ। 

Jayshree Jayshree

27 ਮਾਰਚ 1961 ਨੂੰ ਲੰਡਨ ਵਿਚ ਜੰਮੀ ਜੈਸ਼ਰੀ ਉੱਲਾਲ ਦੇ ਪਿਤਾ ਭੌਤਿਕੀ ਸਨ। ਜੈਸ਼੍ਰੀ ਦਾ ਪਾਲਣ - ਪੋਸ਼ਣ ਅਤੇ ਸ਼ੁਰੂਆਰੀ ਸਿੱਖਿਆ ਦਿੱਲੀ ਵਿਚ ਹੋਈ। ਇਸ ਤੋਂ ਬਾਅਦ ਇਨ੍ਹਾਂ ਦੇ ਪਿਤਾ ਨੂੰ ਅਮਰੀਕਾ ਵਿਚ ਨਵੀਂ ਨੌਕਰੀ ਮਿਲ ਗਈ ਅਤੇ ਪੂਰਾ ਪਰਵਾਰ ਉਥੇ ਹੀ ਚਲਾ ਗਿਆ। ਇਸ ਤੋਂ ਬਾਅਦ ਜੈਸ਼੍ਰੀ ਨੇ ਅਮਰੀਕਾ ਦੀ ਸੈਨ ਫ੍ਰਾਂਸਿਸਕੋ ਸਟੇਟ ਯੂਨੀਵਰਸਿਟੀ ਤੋਂ ਬੀ.ਐਸ ਇਨ ਇੰਜੀਨਿਅਰਿੰਗ ਅਤੇ ਸਾਂਤਾ ਕਲਾਰਾ ਯੂਨੀਵਰਸਿਟੀ ਤੋਂ ਇੰਜੀਨਿਅਰਿੰਗ ਮੈਨੇਜਮੈਂਟ ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ। 

Jayshree Jayshree

57 ਸਾਲ ਦਾ ਉੱਲਾਲ ਨੇ ਐਡਵਾਂਸ ਮਾਇਕਰੋ ਡਿਵਾਇਸ ਵਿਚ ਬਤੌਰ ਇੰਜੀਨਿਅਰਿੰਗ ਐਂਡ ਸਟ੍ਰੈਟੇਜੀ ਅਹੁਦੇ ਉਤੇ ਕਾਰਜਭਾਰ ਸੰਭਾਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਕਾਬਿਲਿਅਤ ਅਤੇ ਮਿਹਨਤ ਦੇ ਦਮ ਉਤੇ ਉਨ੍ਹਾਂ ਦੇ ਕਰਿਅਰ ਨੂੰ ਉਡਾਨ ਮਿਲਦੀ ਰਹੀ। ਸਤੰਬਰ 1993 ਵਿਚ ਉੱਲਾਲ ਨੇ ਸਿਸਕੋ ਸਿਸਟਮ ਵਾਇਸ - ਪ੍ਰੈਜ਼ਿਡੈਂਟ ਅਤੇ ਜਨਰਲ ਮੈਨੇਜਰ ਦਾ ਅਹੁਦਾ ਸੰਭਾਲਿਆ। ਇਨ੍ਹਾਂ ਦੇ ਕਾਰਜਕਾਲ ਵਿਚ ਕੰਪਨੀ ਦਾ ਵਪਾਰ 5 ਬਿਲਿਅਨ ਡਾਲਰ ਤੱਕ ਪਹੁੰਚਿਆ। ਜਿੱਥੇ ਉਨ੍ਹਾਂ ਨੇ 15 ਸਾਲ ਤੱਕ ਕੰਮ ਕੀਤਾ। 

Jayshree Jayshree

ਕੰਪਿਊਟਰ ਨੈਟਵਰਕਿੰਗ ਕੰਪਨੀ ਏਰਿਸਤਾ ਨੈੱਟਵਰਕ ਨਾਲ ਜੁਡ਼ਣ ਤੋਂ ਬਾਅਦ 2008 ਵਿਚ ਕੰਪਨੀ ਦੇ ਸੰਸਥਾਪਕਾਂ ਨੇ ਸਹਿਮਤੀ ਦੇ ਨਾਲ ਜੈਸ਼੍ਰੀ ਉੱਲਾਲ ਨੂੰ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ। ਜਿਸ ਤੋਂ ਬਾਅਦ ਜੂਨ 2014 ਵਿਚ ਉੱਲਾਲ ਨੇ ਏਰਿਸਤਾ ਨੈੱਟਵਰਕ ਨੂੰ ਨਿਊਯਾਰਕ ਸਟਾਕ ਐਕਸਚੇਂਜ ਵਿਚ ਆਈਪੀਓ ਦਾ ਦਰਜਾ ਦਵਾਇਆ। ਇਸ ਕੰਪਨੀ ਦੀ ਕਮਾਈ 2017 ਵਿਚ 1.6 ਅਰਬ ਡਾਲਰ ਰਹੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement