8 ਨੋਬਲ ਜੇਤੂਆਂ ਸਮੇਤ 93 ਅਰਥ-ਸ਼ਾਸਤਰੀ ਨੇ ਕੀਤਾ ਇਮਰਾਨ ਖਾਨ ਦੇ ਫੈਸਲੇ ਦਾ ਵਿਰੋਧ
Published : Sep 12, 2018, 5:11 pm IST
Updated : Sep 12, 2018, 5:11 pm IST
SHARE ARTICLE
Imran Khan
Imran Khan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੱਟਰਪੰਥੀਆਂ ਦੇ ਦਬਾਅ ਵਿਚ ਆ ਕੇ ਕੀਤਾ ਗਿਆ ਇਕ ਫੈਸਲਾ ਹੁਣ ਉਨ੍ਹਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਅੱਠ ਨੋ...

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕੱਟਰਪੰਥੀਆਂ ਦੇ ਦਬਾਅ ਵਿਚ ਆ ਕੇ ਕੀਤਾ ਗਿਆ ਇਕ ਫੈਸਲਾ ਹੁਣ ਉਨ੍ਹਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਅੱਠ ਨੋਬਲ ਇਨਾਮ ਜੇਤੂਆਂ ਨੇ ਆਤੀਫ ਮੀਆਂ ਨੂੰ ਪ੍ਰਧਾਨ ਮੰਤਰੀ ਦੀ ਆਰਥਕ ਸਲਾਹਕਾਰ ਪਰਿਸ਼ਦ ਤੋਂ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਇਹਨਾਂ ਅੱਠ ਨੋਬਲ ਜੇਤੂਆਂ ਸਮੇਤ ਕੁੱਲ 93 ਮਸ਼ਹੂਰ ਅਰਥ-ਸ਼ਾਸਤਰੀਆਂ ਨੇ ਅਪਣੇ ਹਸਤਾਖ਼ਰ ਦੇ ਨਾਲ ਇਕ ਬਿਆਨ ਜਾਰੀ ਕਰ ਇਸ ਫੈਸਲੇ 'ਤੇ ਨਿਰਾਸ਼ਾ ਅਤੇ ਅਸਹਿਮਤੀ ਜਤਾਈ ਹੈ।

Imran KhanImran Khan

ਅੱਠ ਨੋਬਲ ਪੁਰਸਕਾਰ ਜੇਤੂਆਂ ਦੇ ਆਤੀਫ ਮੀਆਂ ਦੇ ਸਮਰਥਨ ਵਿਚ ਆਉਣ ਦੇ ਕਾਰਨ ਪਾਕਿਸਤਾਨ 'ਤੇ ਹੁਣ ਦਬਾਅ ਵੱਧ ਗਿਆ ਹੈ ਅਤੇ ਜੇਕਰ ਉਹ ਅਪਣਾ ਫੈਸਲਾ ਵਾਪਸ ਨਹੀਂ ਲੈਂਦੇ ਹਨ ਤਾਂ ਦੁਨੀਆਂ ਵਿਚ ਪਾਕਿਸਤਾਨ ਦੀ ਗਰੀਬੀ ਤੈਅ ਹੈ। ਦੁਨੀਆਂ ਵਿਚ ਇਹ ਸਾਬਤ ਹੋ ਜਾਵੇਗਾ ਕਿ ਪਾਕਿਸਤਾਨ ਧਾਰਮਿਕ ਕੱਟੜਤਾ ਨੂੰ ਉਤਸ਼ਾਹਿਤ ਕਰਨ ਵਾਲਾ ਦੇਸ਼ ਹੈ। ਆਤੀਫ ਮੀਆਂ ਦੁਨੀਆਂ ਦੇ ਮਸ਼ਹੂਰ ਅਰਥ-ਸ਼ਾਸਤਰੀ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿਚ ਪੀਐਮ ਦੀ ਸਲਾਹਕਾਰ ਪਰਿਸ਼ਦ ਤੋਂ ਸਿਰਫ ਇਸ ਲਈ ਹਟਾ ਦਿਤਾ ਗਿਆ ਕਿਉਂਕਿ ਉਹ ਘੱਟ ਗਿਣਤੀ ਅਹਿਮਦੀਆ ਭਾਈਚਾਰਾ ਤੋਂ ਆਉਂਦੇ ਹਨ ਅਤੇ ਮੁਸਲਮਾਨ ਕੱਟਰਪੰਥੀ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕਰ ਰਹੇ ਸਨ।

Imran khanImran khan

ਤੁਰਕੀ ਦੇ ਅਰਥਸ਼ਾਤਰੀ ਅਤੇ ਫੋਰਡ ਫਾਉਂਡੇਸ਼ਨ ਦੇ ਪ੍ਰੋਫੈਸਰ ਦਾਨੀ ਰੋਡਰਿਕ ਨੇ ਕਿਹਾ ਕਿ ਇਹ ਬਹੁਤ ਦੁਖਦ ਹੈ ਕਿ ਪ੍ਰਿਸੰਟਨ ਦੇ ਆਤੀਫ ਮੀਆਂ, ਜੋ ਵਿੱਤ ਅਤੇ ਮਾਈਕਰੋ ਇਕਨਾਮਿਕਸ ਦੇ ਚੰਗੇ ਮਾਹਰ ਹਨ, ਉਨ੍ਹਾਂ ਨੂੰ ਪਾਕਿਸਤਾਨ ਦੀ ਆਰਥਕ ਸਲਾਹਕਾਰ ਪਰਿਸ਼ਦ ਤੋਂ ਉਨ੍ਹਾਂ ਦੇ ਧਾਰਮਿਕ ਵਿਸ਼ਵਾਸ ਕਾਰਨ ਹਟਾ ਦਿਤਾ ਗਿਆ। ਅਸੀਂ ਆਤੀਫ ਮੀਆਂ ਦੇ ਸਮਰਥਨ ਵਿਚ ਇਕ ਬਿਆਨ ਜਾਰੀ ਕਰ ਰਹੇ ਹਾਂ। ਇਸ ਵਿਚ 93 ਦਿੱਗਜ ਅਰਥਸ਼ਾਤਰੀਆਂ ਦੇ ਹਸਤਾਖ਼ਰ ਹਨ, ਜਿਨ੍ਹਾਂ ਵਿਚੋਂ 26 ਪਾਕਿਸਤਾਨ ਵਿਚ ਕੰਮ ਕਰ ਰਹੇ ਹਨ ਅਤੇ ਅੱਠ ਨੋਬਲ ਇਨਾਮ ਜੇਤੂ ਹਨ।

Imran KhanImran Khan

ਇਸ ਤੋਂ ਪਹਿਲਾਂ ਕੱਟਰਪੰਥੀ ਮੌਲਾਨਾਵਾਂ ਦੇ ਦਬਾਅ ਵਿਚ ਆਤੀਫ ਮੀਆਂ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਪਣੀ ਈਐਸੀ ਤੋਂ ਹਟਾ ਦਿਤਾ ਸੀ। ਇਸ ਫੈਸਲੇ ਦੇ ਵਿਰੋਧ ਵਿਚ ਈਏਸੀ ਵਿਚ ਸ਼ਾਮਿਲ ਕਈ ਹੋਰ ਮੈਬਰਾਂ ਨੇ ਵੀ ਅਪਣੇ ਇਸਤੀਫੇ ਦੇ ਦਿਤੇ ਸਨ। ਆਤੀਫ ਮੀਆਂ ਨੂੰ ਉਨ੍ਹਾਂ ਦੇ ਘੱਟ ਗਿਣਤੀ ਅਹਿਮਦੀਆ ਭਾਈਚਾਰਾ ਨਾਲ ਸਬੰਧਤ ਹੋਣ ਦੇ ਕਾਰਨ ਹਟਾਇਆ ਗਿਆ ਹੈ। ਅਹਮਦਿਆ ਭਾਈਚਾਰੇ ਨੂੰ ਭਾਰਤ ਵਿਚ ਇਸਲਾਮ ਦਾ ਹਿੱਸਾ ਮੰਨਿਆ ਜਾਂਦਾ ਹੈ ਪਰ ਪਾਕਿਸਤਾਨ ਵਿਚ ਕੱਟਰਪੰਥੀਆਂ ਦੇ ਦਬਾਅ ਵਿਚ ਉਨ੍ਹਾਂ ਨੂੰ ਮੁਸਲਮਾਨ ਹੋਣ ਦਾ ਦਰਜਾ ਖੌਹ ਲਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement