
ਭਾਰਤੀ-ਅਮਰੀਕੀ ਪ੍ਰਮਿਲਾ ਜੈਪਾਲ ਸਮੇਤ ਕਾਂਗਰਸ ਦੀਆਂ ਮਹਿਲਾ ਮੈਂਬਰਾਂ ਨੇ ਪ੍ਰਤੀਨਿਧ ਸਦਨ ’ਚ ਮਤਾ ਕੀਤਾ ਪੇਸ਼
ਵਾਸ਼ਿੰਗਟਨ: ਭਾਰਤੀ-ਅਮਰੀਕੀ ਪ੍ਰਮਿਲਾ ਜੈਪਾਲ (Pramila Jayapal) ਸਮੇਤ ਕਾਂਗਰਸ ਦੀਆਂ ਮਹਿਲਾ ਮੈਂਬਰਾਂ (Women members of Congress) ਦੇ ਸਮੂਹ ਨੇ ਪ੍ਰਤੀਨਿਧ ਸਦਨ ਵਿਚ ਇਕ ਮਤਾ (Resolution) ਪੇਸ਼ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਰਾਜ ਵਿਚ 11 ਸਤੰਬਰ ਦੇ ਹਮਲਿਆਂ ਤੋਂ ਦੋ ਦਹਾਕਿਆਂ ਬਾਅਦ ਵੀ ਪੂਰੇ ਅਮਰੀਕਾ ’ਚ ਅਰਬ, ਪਛਮੀ ਏਸ਼ੀਆ ਦੇ ਲੋਕਾਂ ਅਤੇ ਮੁਲਸਮਾਨਾਂ ਤੇ ਸਿੱਖਾਂ (Muslims and Sikhs) ਵਿਰੁਧ ਨਫ਼ਰਤ (Hate), ਨਸਲਵਾਦ ਤੇ ਵਿਤਕਰੇ ਨੂੰ ਸਵੀਕਾਰ ਕੀਤਾ ਗਿਆ ਹੈ।
ਹੋਰ ਪੜ੍ਹੋ: ਦਿੱਲੀ ’ਚ ਮੀਂਹ ਨੇ ਤੋੜਿਆ 77 ਸਾਲ ਦਾ ਰੀਕਾਰਡ, ਹਵਾਈ ਅੱਡਾ ਬਣਿਆ ਦਰਿਆ, ਸੜਕਾਂ ਵੀ ਭਰੀਆਂ
Pramila Jayapal
ਮਤੇ ਵਿਚ ਸੰਸਦ ਮੈਂਬਰ ਪ੍ਰਮਿਲਾ ਜੈਪਾਲ, ਇਲਹਾਨ ਉਮਰ, ਰਸੀਦਾ ਤਲਾਇਬ ਅਤੇ ਜੂਡੀ ਚੂ ਨੇ ਸਵੀਕਾਰ ਕੀਤਾ ਕਿ ਸਰਕਾਰ ਦੁਆਰਾ ਲੋਕਾਂ ਨੂੰ ਉਨ੍ਹਾਂ ਦੇ ਧਰਮ, ਜਾਤ, ਕੌਮੀਅਤ ਅਤੇ ਇਮੀਗ੍ਰੇਸ਼ਨ ਪੱਧਰ ਦੇ ਅਧਾਰ ’ਤੇ ਨਿਸ਼ਾਨਾ ਬਣਾਇਆ ਗਿਆ। ਮਤੇ ਵਿਚ ਇਨ੍ਹਾਂ ਭਾਈਚਾਰਿਆਂ ਨੂੰ ਗ਼ਲਤ ਢੰਗ ਨਾਲ ਨਿਸ਼ਾਨਾ ਬਣਾਉਣ ਵਾਲੀਆਂ ਸਰਕਾਰੀ ਨੀਤੀਆਂ ਦੀ ਸਮੀਖਿਆ ਕਰਨ, ਉਨ੍ਹਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੇ ਪ੍ਰਭਾਵਾਂ ਦਾ ਬਿਊਰਾ ਤਿਆਰ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਖ਼ਤਮ ਕਰਨ ਲਈ ਕਮਿਊਨਿਟੀ ਆਧਾਰਤ ਸੰਗਠਨਾਂ ਦੇ ਨਾਲ ਕੰਮ ਕਰਨ ਲਈ ਇਕ ਅੰਤਰ ਏਜੰਸੀ ਕਾਰਜਬਲ ਦੇ ਗਠਨ ਦੀ ਵੀ ਮੰਗ ਕੀਤੀ ਗਈ ਹੈ।
ਹੋਰ ਪੜ੍ਹੋ: ਜਲੰਧਰ ਦੇ ਸਕੂਲ 'ਚੋਂ ਮਿਲਿਆ 10 ਫੁੱਟ ਲੰਬਾ ਅਜਗਰ, ਕਾਫ਼ੀ ਮੁਸ਼ੱਕਤ ਨਾਲ ਕੀਤਾ ਕਾਬੂ
ਮਤੇ ਵਿਚ ਅੰਤਰ-ਏਜੰਸੀ ਕਾਰਜਬਲ ਦੀਆਂ ਨਤੀਜਿਆਂ ਅਤੇ ਸਿਫ਼ਾਰਸ਼ਾਂ ਨੂੰ ਸਮਝਣ ਲਈ ਕਾਂਗਰਸ ਅਤੇ ਨਾਗਰਿਕ ਅਧਿਕਾਰ ਸੰਗਠਨਾਂ ਦੁਆਰਾ ਸੁਣਵਾਈ ਦੀ ਮੰਗ ਕੀਤੀ ਗਈ ਹੈ। ਮਤੇ ਵਿਚ ਮੰਗ ਕੀਤੀ ਗਈ ਹੈ ਕਿ ਸਿਹਤ ਅਤੇ ਮਨੁੱਖੀ ਸੇਵਾਵਾਂ ਦੇ ਮੰਤਰੀ, ਰਾਸ਼ਟਰੀ ਸਿਹਤ ਸੰਸਥਾਵਾਂ ਅਤੇ ਰਾਸ਼ਟਰੀ ਵਿਗਿਆਨ ਫਾਉਂਡੇਸ਼ਨ ਨਫ਼ਰਤ ਦੀਆਂ ਭਾਵਨਾਵਾਂ, ਸਰਕਾਰ ਨੂੰ ਨਿਸ਼ਾਨਾ ਬਣਾਉਣ ਅਤੇ ਸਰੀਰਕ ਅਤੇ ਮਾਨਸਿਕ ਸਿਹਤ ਬਾਰੇ ਜਾਣਕਾਰੀ ਦਰਜ ਕਰਨ ਲਈ ਇਕ ਅਧਿਐਨ ਕਰੇ।
Pramila Jayapal
ਹੋਰ ਪੜ੍ਹੋ: ਜਿਥੇ ਫ਼ੇਲ੍ਹ ਖ਼ੁਫ਼ੀਆ ਏਜੰਸੀਆਂ ਉਥੇ ਸਫ਼ਲ ਰਹੀ ਸ. ਕਪੂਰ ਸਿੰਘ ਦੀ ‘ਸਾਚੀ ਸਾਖੀ’ (4)
ਇਸ ਮਤੇ ਨੂੰ ਕਈ ਸਮਾਜ ਅਧਾਰਤ ਸੰਗਠਨਾਂ ਨੇ ਸਮਰਥਨ ਦਿਤਾ ਹੈ। ਮਤੇ ਅਨੁਸਾਰ, 9/11 ਦੇ ਹਮਲਿਆਂ ਤੋਂ ਬਾਅਦ ਪਹਿਲੇ ਹਫ਼ਤੇ ਵਿਚ ਭਾਈਚਾਰਕ ਅਧਾਰਤ ਸੰਗਠਨਾਂ ਨੇ ਉਨ੍ਹਾਂ ਅਮਰੀਕੀਆਂ ਵਿਰੁਧ ਪੱਖਪਾਤ ਅਤੇ ਨਫ਼ਰਤ ਦੀਆਂ 645 ਘਟਨਾਵਾਂ ਦਰਜ ਕੀਤੀਆਂ ਸਨ ਜਿਨ੍ਹਾਂ ਨੂੰ ਪਛਮੀ ਏਸ਼ੀਆਈ ਜਾਂ ਦਖਣੀ ਏਸ਼ੀਆਈ ਮੂਲ ਦਾ ਮੰਨਿਆ ਜਾਂਦਾ ਹੈ। ਨਫ਼ਰਤ ਦੇ ਇਸ ਮਾਹੌਲ ਕਾਰਨ ਹਰ ਕਿਸੇ ਦੇ ਜੀਵਨ ’ਚ ਅਤੇ ਉਨ੍ਹਾਂ ਦੇ ਕੰਮ ਦੇ ਸਥਾਨਾਂ, ਕਾਰੋਬਾਰਾਂ, ਕਮਿਊਨਿਟੀ ਸੈਂਟਰਾਂ ਅਤੇ ਪੂਜਾ ਸਥਾਨਾਂ ਵਿਚ ਧੱਕੇਸ਼ਾਹੀ ਅਤੇ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ।