
ਜੰਗਲਾਤ ਵਿਭਾਗ ਦੀ ਟੀਮ ਨੇ ਬਹੁਤ ਮੁਸ਼ਕਿਲ ਨਾਲ ਅਜਗਰ ਨੂੰ ਫੜਿਆ ਤੇ ਜੰਗਲ ਵਿਚ ਛੱਡਿਆ
ਜਲੰਧਰ - ਜਲੰਧਰ ਦੇ ਇੱਕ ਸਕੂਲ ਵਿਚ ਅੱਜ 10 ਫੁੱਟ ਲੰਬਾ ਅਜਗਰ ਦਾਖਲ ਹੋਣ ਨਾਲ ਸਕੂਲ ਵਿਚ ਹੜਕੰਪ ਮੱਚ ਗਿਆ। ਜਦੋਂ ਬੱਚੇ ਸਵੇਰੇ ਬੱਚੇ ਕਲਾਸ ਵਿਚ ਗਏ ਤਾਂ ਅਜਗਰ ਪਹਿਲਾਂ ਹੀ ਕਲਾਸ ਰੂਮ ਵਿਚ ਸੀ ਜਦੋਂ ਬੱਚਿਆਂ ਨੇ ਦੇਖਿਆ ਤਾਂ ਉਹਨਾਂ ਨੇ ਰੌਲਾ ਪਾ ਦਿੱਤਾ ਅਤੇ ਡਰ ਕੇ ਬਾਹਰ ਆ ਗਏ। ਇਸ ਤੋਂ ਬਾਅਦ, ਸਕੂਲ ਦੇ ਅਧਿਆਪਕ ਨੂੰ ਤੁਰੰਤ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਪਹਿਲਾਂ ਉਸ ਨੇ ਅਜਗਰ ਨੂੰ ਹੱਥ ਨਾਲ ਫੜਨ ਦੀ ਕੋਸ਼ਿਸ਼ ਕੀਤੀ ਪਰ ਅਜਗਰ ਨੇ ਜ਼ਹਿਰ ਛੱਡਣਾ ਸ਼ੁਰੂ ਕਰ ਦਿੱਤਾ।
ਇਸ ਕਾਰਨ ਟੀਮ ਨੂੰ ਅਜਗਰ ਨੂੰ ਫੜਨ ਵਾਲੇ ਨੂੰ ਬੁਲਾਉਣਾ ਪਿਆ, ਜਿਸ ਤੋਂ ਬਾਅਦ ਅਜਗਰ ਨੂੰ ਫੜਿਆ ਗਿਆ ਤੇ ਉਸ ਨੂੰ ਜੰਗਲਾਤ ਵਿਭਾਗ ਜੰਗਲ ਵਿਚ ਛੱਡਣ ਲਈ ਲੈ ਗਏ। ਸਰਕਾਰੀ ਮਾਡਲ ਸਕੂਲ ਜੰਡਲਾ ਦੇ ਅਧਿਆਪਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਸਕੂਲ ਖੁੱਲ੍ਹਿਆ ਤਾਂ ਬੱਚੇ ਕਲਾਸ ਰੂਮ ਵਿਚ ਗਏ। ਅਜਗਰ ਅੱਠਵੀਂ ਜਮਾਤ ਵਿਚ ਬੈਠਾ ਸੀ। ਉਸ ਨੂੰ ਇੱਕ ਕੋਨੇ ਵਿੱਚ ਵੇਖ ਕੇ, ਬੱਚੇ ਡਰ ਨਾਲ ਚੀਕਾਂ ਮਾਰਨ ਲੱਗੇ ਅਤੇ ਬਾਹਰ ਆ ਗਏ। ਉਹਨਾਂ ਨੇ ਤੁਰੰਤ ਬੱਚਿਆਂ ਨੂੰ ਦੂਜੀ ਕਲਾਸ ਵਿਚ ਬਿਠਾ ਦਿੱਤਾ। ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਗਿਆ। ਇਹ ਜਾਣਕਾਰੀ ਸਰਪੰਚ ਰਾਹੀਂ ਅਧਿਕਾਰੀਆਂ ਨੂੰ ਦਿੱਤੀ ਗਈ।
ਅਧਿਆਪਕਾਂ ਦੇ ਅਨੁਸਾਰ, ਸਕੂਲ ਆਮ ਤੌਰ 'ਤੇ ਬੰਦ ਰੱਖਿਆ ਜਾਂਦਾ ਹੈ। ਕਮਰਿਆਂ ਨੂੰ ਵੀ ਤਾਲੇ ਲਗਾਏ ਜਾਂਦੇ ਹਨ। ਇਨ੍ਹਾਂ ਦਿਨਾਂ ਵਿਚ ਸਕੂਲ ਵਿਚ ਟਾਇਲ ਲਗਾਉਣ ਦਾ ਕੰਮ ਚੱਲ ਰਿਹਾ ਸੀ। ਜਿਸ ਕਾਰਨ ਕਮਰੇ ਖੁੱਲ੍ਹੇ ਰਹਿ ਗਏ ਸਨ। ਇਸ ਕਾਰਨ ਅਜਗਰ ਕਮਰੇ ਵਿਚ ਦਾਖਲ ਹੋਇਆ ਹਾਲਾਂਕਿ, ਹੁਣ ਤੋਂ ਕੰਮ ਦੇ ਬਾਅਦ ਕਮਰੇ ਬੰਦ ਰੱਖੇ ਜਾਣਗੇ।
ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰੀਆਂ ਤੋਂ ਜਾਣਕਾਰੀ ਮਿਲੀ ਕਿ ਇੱਕ ਅਜਗਰ ਸਕੂਲ ਵਿਚ ਦਾਖਲ ਹੋਇਆ ਹੈ। ਇਸ ਤੋਂ ਬਾਅਦ ਉਹ ਤੁਰੰਤ ਸਾਮਾਨ ਲੈ ਕੇ ਸਕੂਲ ਪਹੁੰਚ ਗਏ। ਜਿਸ ਤੋਂ ਬਾਅਦ ਅਜਗਰ ਨੂੰ ਫੜ ਲਿਆ ਗਿਆ ਤੇ ਜੰਗਲ ਵਿਚ ਛੱਡਣ ਲਈ ਲਿਜਾਇਆ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਜ਼ਹਿਰੀਲੇ ਸੱਪ ਜਾਂ ਅਜਗਰ ਨਾਲ ਛੇੜਛਾੜ ਨਾ ਕੀਤੀ ਜਾਵੇ।
ਜੰਗਲਾਤ ਵਿਭਾਗ ਅਨੁਸਾਰ ਅਜਗਰ 10 ਫੁੱਟ ਲੰਬਾ ਸੀ। ਇਹ ਭਾਰਤੀ ਰੌਕ ਪਾਇਥਨ ਪ੍ਰਜਾਤੀ ਹੈ, ਜੋ ਕਿ ਕਾਫ਼ੀ ਜ਼ਹਿਰੀਲਾ ਹੈ। ਜਦੋਂ ਉਹਨਾਂ ਨੇ ਇਸ ਨੂੰ ਫੜਨਾ ਵੀ ਚਾਹਿਆ, ਉਹ ਜ਼ਹਿਰ ਛੱਡਣ ਲੱਗ ਗਿਆ। ਹਾਲਾਂਕਿ ਬਾਅਦ ਵਿਚ ਸੱਪ ਫੜਣ ਵਾਲੇ ਨੇ ਉਸ ਨੂੰ ਗਰਦਨ ਤੋਂ ਫੜ ਕੇ ਕਾਬੂ ਕੀਤਾ ਤੇ ਉਸ ਨੂੰ ਜੰਗਲ ਵਿਚ ਛੱਡ ਦਿੱਤਾ।