
ਚੰਦ ਦੇ ਰਾਜ਼ ਨੂੰ ਉਜਾਗਰ ਕਰਨ ਅਤੇ ਉੱਥੇ ਪਾਣੀ ਅਤੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਪੇਸ ਏਜੰਸੀਆਂ ਕਈ ਸਾਲ ਸਾਲਾਂ ਤੋਂ ਖੋਜ ਕਰ ਰਹੀਆਂ ਹਨ।
ਨਵੀਂ ਦਿੱਲੀ: ਚੰਦ ਦੇ ਰਾਜ਼ ਨੂੰ ਉਜਾਗਰ ਕਰਨ ਅਤੇ ਉੱਥੇ ਪਾਣੀ ਅਤੇ ਜੀਵਨ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਸਪੇਸ ਏਜੰਸੀਆਂ ਕਈ ਸਾਲ ਸਾਲਾਂ ਤੋਂ ਖੋਜ ਕਰ ਰਹੀਆਂ ਹਨ। ਇਸ ਦੇ ਤਹਿਤ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ 47 ਸਾਲ ਬਾਅਦ ਉਹ ਡੱਬਾ ਖੋਲ੍ਹਿਆ ਹੈ, ਜਿਸ ਵਿਚ ਚੰਦ ਦੇ ਰਾਜ਼ ਛਿਪੇ ਹਨ। ਦਰਅਸਲ ਇਸ ਵਿਚ ਚੰਦ ਦੀ ਮਿੱਟੀ ਅਤੇ ਚਟਾਨਾਂ ਦੇ ਸੈਂਪਲ ਹਨ। ਉਹਨਾਂ ਨੂੰ 1972 ਵਿਚ ਨਾਸਾ ਨੇ ਅਪੋਲੋ 17 ਚੰਦ ਮਿਸ਼ਨ ਦੌਰਾਨ ਲਿਆ ਗਿਆ ਸੀ। ਹੁਣ ਨਾਸਾ ਇਹਨਾਂ ‘ਤੇ ਖੋਜ ਕਰ ਕੇ ਇਹਨਾਂ ਤੋਂ ਪ੍ਰਾਪਤ ਨਤੀਜਿਆਂ ਨੂੰ 2024 ਵਿਚ ਲਾਂਚ ਹੋਣ ਵਾਲੇ ਆਰਟਮਿਸ ਮਿਸ਼ਨ ਲਈ ਵਰਤੇਗੀ।
NASA Cracked Open a 47-Year-Old Moon Rock
ਨਾਸਾ ਨੇ 1972 ਵਿਚ ਅਪਣੇ ਅਪੋਲੋ 17 ਚੰਦਰ ਮਿਸ਼ਨ ਦੇ ਤਹਿਤ ਤਿੰਨ ਪੁਲਾੜ ਯਾਤਰੀਆਂ ਨੂੰ ਚੰਦ ‘ਤੇ ਭੇਜਿਆ ਸੀ। ਇਸ ਵਿਚ ਯੁਗੀਨ ਸਰਨਨ, ਹੈਰਸਿਨ ਸਮਿਥ ਅਤੇ ਰੋਨਾਲਡ ਇਵੰਸ ਸ਼ਾਮਲ ਸਨ। ਇਹਨਾਂ ਵਿਚੋਂ ਸਰਨਨ ਅਤੇ ਸਮਿਥ ਨੇ ਚੰਦ ਦੀ ਪਰਤ ‘ਤੇ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਲਏ ਸੀ। ਨਾਸਾ ਦੇ ਸਾਰੇ ਅਪੋਲੋ ਮਿਸ਼ਨ ਤਹਿਤ ਚੰਦ ਤੋਂ ਕਰੀਬ 386 ਕਿਲੋਗ੍ਰਾਮ ਨਮੂਨੇ ਲਏ ਗਏ ਸਨ।
NASA
ਨਾਸਾ ਨੇ 5 ਨਵੰਬਰ ਨੂੰ ਇਹਨਾਂ ਵਿਚੋਂ ਕੁਝ ਨਮੂਨਿਆਂ ਨੂੰ ਖੋਲਿਆ ਹੈ। ਇਸ ਨੂੰ ਹਿਊਸਟਨ ਵਿਚ ਸਥਿਤ ਨਾਸਾ ਦੇ ਜਾਨਸਨ ਸਪੇਸ ਸੈਂਟਰ ਦੀ ਲੂਨਕ ਕਿਊਰੇਸ਼ਨ ਲੈਬ ਵਿਚ ਵਿਗਿਆਨਕਾਂ ਨੇ ਖੋਲਿਆ ਹੈ। ਚੰਦ ਤੋਂ ਲਏ ਗਏ ਕੁਝ ਨਮੂਨੇ ਸੁਰੱਖਿਅਤ ਰੱਖ ਲਏ ਸੀ। ਨਾਸਾ ਦਾ ਮੰਨਣਾ ਸੀ ਕਿ ਭਵਿੱਖ ਵਿਚ ਇਹਨਾਂ ਦੀ ਸਟੱਡੀ ਵਧੀਆ ਤਕਨੀਕ ਨਾਲ ਕੀਤੀ ਜਾਵੇਗੀ। ਨਾਸਾ ਦੇ ਵਿਗਿਆਨਕ ਡਾਕਟਰ ਸਾਰਾਹ ਨੋਬਲ ਨੇ ਕਿਹਾ ਕਿ ਇਸ ਸਮੇਂ ਅਸੀਂ ਉਹ ਖੋਜ ਕਰਨ ਦੇ ਸਮਰੱਥ ਹਾਂ ਜੋ ਉਸ ਸਮੇਂ ਨਹੀਂ ਸੀ ਜਦੋਂ ਇਹ ਨਮੂਨੇ ਲਿਆਂਦੇ ਗਏ ਸਨ।
NASA
ਉਹਨਾਂ ਅਨੁਸਾਰ ਇਹਨਾਂ ਨਮੂਨਿਆਂ ਦੀ ਸਟੱਡੀ ਨਾਲ ਭਵਿੱਖ ਵਿਚ ਹੋਣ ਵਾਲੀਆਂ ਚੰਦ ਮੁਹਿੰਮਾਂ ਵਿਚ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਅਤੇ ਵਿਗਿਆਨਕਾਂ ਦੀ ਖੋਜ ਵਿਚ ਕਾਫ਼ੀ ਮਦਦ ਮਿਲੇਗੀ। ਨਾਸਾ ਨੇ ਸਾਰੇ ਨਮੂਨਿਆਂ ਵਿਚੋਂ ਦੇ ਸੈਂਪਲ ਖੋਜ ਲਈ ਚੁਣੇ ਹਨ। ਇਹਨਾਂ ਨੂੰ ਵਿਗਿਆਨਕ ਨਾਮ 73002 ਅਤੇ 73001 ਦਿੱਤਾ ਗਿਆ ਹੈ। 73002 ਨੂੰ ਨਾਸਾ ਦੇ ਵਿਗਿਆਨਕਾਂ ਨੇ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਜਦਕਿ 73001 ਨੂੰ ਮੰਨਿਆ ਜਾ ਰਿਹਾ ਹੈ ਕਿ ਜਨਵਰੀ 2020 ਵਿਚ ਖੋਲਿਆ ਜਾਵੇਗਾ। ਇਹਨਾਂ ਦੋਵੇਂ ਨਮੂਨਿਆਂ ਨੂੰ 2 ਫੁੱਟ ਲੰਬੇ ਟਿਊਬ ਵਿਚ ਲਿਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।