
ਰੂਬੀ ਦੀ ਉਮਰ ਸਿਰਫ 15 ਸਾਲ ਹੋਣ ਕਾਰਨ ਉਸ ਲਈ ਇਹ ਸਮਝਣਾ ਵੀ ਔਖਾ ਸੀ ਕਿ ਉਸ ਦੇ ਪਤੀ ਨੇ ਉਸ ਨਾਲ ਅਜਿਹਾ ਕਿਉਂ ਕੀਤਾ।
ਲੰਡਨ , ( ਭਾਸ਼ਾ ) : ਬਰਤਾਨੀਆ ਦੀ ਸੁੰਦਰੀ ਰੂਬੀ ਮੈਰੀ ਨੇ ਦੱਸਿਆ ਕਿ ਉਸ ਦਾ ਵਿਆਹ ਜ਼ਬਰਦਸਤੀ ਕਰਵਾਇਆ ਗਿਆ ਸੀ। ਇਕ ਇੰਟਰਵਿਊ ਦੌਰਾਨ ਰੂਬੀ ਨੇ ਦੱਸਿਆ ਕਿ ਉਹ 15 ਸਾਲ ਦੀ ਸੀ ਜਦ ਉਸ ਦੇ ਮਾਤਾ-ਪਿਤਾ ਉਸ ਨੂੰ ਲੈ ਕੇ ਬੰਗਲਾਦੇਸ਼ ਆ ਗਏ। ਬੰਗਲਾਦੇਸ਼ ਆਉਣ ਤੋਂ ਬਾਅਦ ਉਸ ਦੇ ਪਰਵਾਰ ਵਾਲਿਆਂ ਨੇ ਉਸ ਦਾ ਵਿਆਹ ਉਸ ਤੋਂ ਦੁਗਣੀ ਉਮਰ ਦੇ ਵਿਅਕਤੀ ਨਾਲ ਕਰ ਦਿਤਾ। ਉਹ ਸ਼ਖਸ ਉਸ ਨੂੰ ਗਰਭਵਤੀ ਕਰਨਾ ਚਾਹੁੰਦਾ ਸੀ ਤਾਂ ਕਿ ਉਸ ਨੂੰ ਵੀ ਬਰਤਾਨੀਆ ਦੀ ਨਾਗਰਿਕਤਾ ਮਿਲ ਸਕੇ।
Rubie Marie
ਰੂਬੀ ਨੇ ਕਿਹਾ ਕਿ ਉਸ ਨੂੰ ਇਸ ਸ਼ੋਸ਼ਣ ਤੋਂ ਉਸ ਸਮੇਂ ਛੁਟਕਾਰਾ ਮਿਲਿਆ ਜਦ ਉਹ ਅਪਣੇ ਬੱਚੇ ਨੂੰ ਜਨਮ ਦੇਣ ਲਈ ਅਪਣੇ ਘਰ ਵੇਲਸ ਆਈ। ਰੂਬੀ ਮੁਤਾਬਕ ਇਹ ਸੱਭ ਕੁਝ ਇਕ ਡਰਾਉਣੇ ਸੁਪਨੇ ਵਾਂਗ ਸੀ। ਰੂਬੀ ਦੇ ਪਿਤਾ ਨੇ ਕਿਹਾ ਕਿ ਅਜਿਹਾ ਬਿਲਕੁਲ ਨਾ ਹੁੰਦਾ ਜੇਕਰ ਅਸੀਂ ਰੂਬੀ ਦਾ ਵਿਆਹ ਨਾ ਕੀਤਾ ਹੁੰਦਾ। ਰੂਬੀ ਦੀ ਉਮਰ ਸਿਰਫ 15 ਸਾਲ ਹੋਣ ਕਾਰਨ ਉਸ ਲਈ ਇਹ ਸਮਝਣਾ ਵੀ ਔਖਾ ਸੀ ਕਿ ਉਸ ਦੇ ਪਤੀ ਨੇ ਉਸ ਨਾਲ ਅਜਿਹਾ ਕਿਉਂ ਕੀਤਾ। ਹੁਣ 35 ਸਾਲ ਦੀ ਹੋ ਚੁੱਕੀ ਰੂਬੀ ਮੈਰੀ ਨੇ ਅਪਣੇ ਵਿਆਹ ਦਾ ਤਜ਼ਰਬਾ ਵੀ ਸਾਂਝਾ ਕੀਤਾ ਹੈ।
Rubie Marie was forced into marriage, then raped
ਉਹਨਾਂ ਕਿਹਾ ਕਿ ਮੇਰਾ ਪਤੀ ਮੇਰੇ ਨਾਲ ਚੰਗਾ ਵਿਹਾਰ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਬਾਅਦ ਵਿਚ ਉਹ ਹਰ ਰਾਤ ਮੇਰੇ ਨਾਲ ਬਲਾਤਕਾਰ ਕਰਦਾ ਸੀ। ਉਹ ਜਾਣਦਾ ਸੀ ਕਿ ਮੈਂ ਘਰ ਜਾਣਾ ਚਾਹੁੰਦੀ ਹਾਂ। ਰੂਬੀ ਨੇ ਗਰਭਵਤੀ ਨਾ ਹੋਣ ਲਈ ਗਰਭ ਨਿਰੋਧਕ ਗੋਲੀਆਂ ਖਾਣੀਆਂ ਸ਼ੁਰੂ ਕਰ ਦਿਤੀਆਂ ਸਨ। ਇਹ ਗਰਭਨਿਰੋਧਕ ਗੋਲੀਆਂ ਉਸ ਨੂੰ ਉਸ ਦੀ ਭੈਣ ਨੇ ਦਿਤੀਆਂ ਸਨ। ਉਸ ਦੇ ਪਤੀ ਨੂੰ ਛੇਤੀ ਹੀ ਇਸ ਗੱਲ ਦਾ ਪਤਾ ਲਗ ਗਿਆ
Queen ruby
ਅਤੇ ਉਸ ਨੇ ਉਹ ਗੋਲੀਆਂ ਰੂਬੀ ਕੋਲੋਂ ਖੋਹ ਲਈਆਂ। ਬਾਅਦ ਵਿਚ ਰੂਬੀ ਗਰਭਵਤੀ ਹੋ ਗਈ ਅਤੇ ਉਸ ਨੇ ਇਕ ਚੁਣੌਤੀਗ੍ਰਸਤ ਬੱਚੀ ਨੂੰ ਸਮੇਂ ਤੋਂ ਪਹਿਲਾਂ ਜਨਮ ਦਿਤਾ। ਇਸ ਤੋਂ ਬਾਅਦ ਰੂਬੀ ਨੇ 30 ਤੋਂ ਵੱਧ ਉਮਰ ਦੀ ਮਹਿਲਾ ਵਰਗ ਵਿਚ ਮਿਸ ਗੈਲੇਕਸੀ ਯੂਕੇ ਮੁਕਾਬਲੇ ਵਿਚ ਹਿੱਸਾ ਲਿਆ। ਜਿਸ ਵਿਚ ਉਸ ਨੂੰ ਜੇਤੂ ਐਲਾਨਿਆ ਗਿਆ। ਮੌਜੂਦਾ ਸਮੇਂ ਵਿਚ ਰੂਬੀ ਮੈਰੀ ਕੋਲ ਮਿਸ ਯੂਨਾਈਟੇਡ ਕਿੰਗਡਮ ਅਰਥ ਦਾ ਖਿਤਾਬ ਹੈ।