ਕੌਮ ਦੀ ਭਲਾਈ ਜ਼ਰੂਰੀ ਜਾਂ ਗੁਰਦੁਆਰਿਆਂ ਦਾ ਸੁੰਦਰੀਕਰਨ?
Published : Jul 17, 2018, 2:13 pm IST
Updated : Jul 17, 2018, 2:13 pm IST
SHARE ARTICLE
Sri Darbar Sahib Amritsar Gold Seva
Sri Darbar Sahib Amritsar Gold Seva

ਸ੍ਰੀ ਦਰਬਾਰ ਸਾਹਿਬ, ਜਿਸ ਨੂੰ ਸਿਫ਼ਤੀ ਦਾ ਘਰ ਵੀ ਕਿਹਾ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਹਰ...

ਚੰਡੀਗੜ੍ਹ (ਸ਼ਾਹ) : ਸ੍ਰੀ ਦਰਬਾਰ ਸਾਹਿਬ, ਜਿਸ ਨੂੰ ਸਿਫ਼ਤੀ ਦਾ ਘਰ ਵੀ ਕਿਹਾ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਹਰ ਰੋਜ਼ ਇਥੇ ਲੱਖਾਂ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਜਿੱਥੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨਾਲ ਜੁੜੇ ਹੋਣ ਕਾਰਨ ਇਸ ਅਸਥਾਨ ਦਾ ਕਾਫ਼ੀ ਧਾਰਮਿਕ ਮਹੱਤਵ ਹੈ, ਉਥੇ ਹੀ ਕਈ ਕੁਇੰਟਲ ਸੋਨੇ ਨਾਲ ਮੜ੍ਹੇ ਗਏ ਇਸ ਗੁਰਦੁਆਰਾ ਸਾਹਿਬ ਦੀ ਦਿੱਖ ਵੀ ਬਹੁਤ ਸੁੰਦਰ ਹੈ, ਪਰ ਹੁਣ ਇਸ ਧਾਰਮਿਕ ਅਸਥਾਨ ਨੂੰ ਹੋਰ ਜ਼ਿਆਦਾ ਚਮਕਾਉਣ ਲਈ ਇਸ 'ਤੇ 160 ਕਿਲੋ ਹੋਰ ਸੋਨਾ ਲਗਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

Sri Darbar Sahib Amritsar Gold SevaSri Darbar Sahib Amritsar Gold Sevaਇੱਥੇ ਜੇਕਰ ਸਿੱਖ ਫ਼ਲਸਫ਼ੇ ਨਾਲ ਜੁੜੇ ਮੁੱਦੇ 'ਤੇ ਗੱਲ ਕੀਤੀ ਜਾਵੇ ਤਾਂ ਗੁਰੂ ਸਾਹਿਬਾਨ ਨੇ ਹਮੇਸ਼ਾਂ ਦੀਨ-ਦੁਖੀਆਂ, ਬੇਸਹਾਰਾ, ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਮਦਦ ਕੀਤੀ ਹੈ। ਇਸ ਦੇ ਲਈ ਕਦੇ ਉਨ੍ਹਾਂ ਨੇ ਅਪਣੇ ਸੁੱਖਾਂ ਨੂੰ ਨਹੀਂ ਦੇਖਿਆ। ਯਕੀਨਨ ਤੌਰ 'ਤੇ ਸਿੱਖ ਕੌਮ ਵੀ ਉਨ੍ਹਾਂ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ। ਇੱਥੇ ਸਵਾਲ ਇਹ ਪੈਦਾ ਹੁੰਦੈ ਕਿ ''ਕੀ ਗੁਰਦੁਆਰਾ ਸਾਹਿਬ 'ਤੇ ਕੀਤੇ ਜਾ ਰਹੇ ਕਰੋੜਾਂ-ਅਰਬਾਂ ਰੁਪਏ ਦੇ ਖ਼ਰਚ ਸਹੀ ਹਨ? ਕੀ ਇਹ ਪੈਸਾ ਕੌਮ ਦੇ ਉਨ੍ਹਾਂ ਲੋਕਾਂ 'ਤੇ ਖ਼ਰਚ ਨਹੀਂ ਕੀਤਾ ਜਾ ਸਕਦਾ, ਜੋ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ?

Sri Darbar Sahib Amritsar Gold SevaSri Darbar Sahib Amritsar Gold Sevaਜੇਕਰ ਗੁਰੂ ਸਾਹਿਬਾਨ ਦੀ ਸੋਚ ਨੂੰ ਧਿਆਨ ਵਿਚ ਰੱਖ ਕੇ ਦੇਖਿਆ ਜਾਵੇ ਤਾਂ ਇਸ ਦਾ ਜਵਾਬ 'ਹਾਂ' ਵਿਚ ਹੋਵੇਗਾ। ਸਿੱਖ ਸ਼ਰਧਾਲੂਆਂ ਵਲੋਂ ਇਹ ਸੋਚ ਕੇ ਗੁਰਦੁਆਰਾ ਸਾਹਿਬਾਨ ਵਿਚ ਲੱਖਾਂ-ਕਰੋੜਾਂ ਦਾ ਚੜ੍ਹਾਵਾ ਚੜ੍ਹਾਇਆ ਜਾਂਦੈ ਕਿ ਇਹ ਗ਼ਰੀਬ, ਬੇਸਹਾਰਾ ਅਤੇ ਲੋੜਵੰਦ ਲੋਕਾਂ ਦੇ ਕੰਮ ਆਵੇਗਾ, ਜਦਕਿ ਅਜਿਹਾ ਬਹੁਤ ਘੱਟ ਹੁੰਦਾ ਹੈ। ਇਸ ਚੜ੍ਹਾਵੇ ਵਿਚੋਂ ਜ਼ਿਆਦਾਤਰ ਪੈਸਾ ਗੁਰਦੁਆਰਾ ਸਾਹਿਬਾਨ ਦੀਆਂ ਪਹਿਲਾਂ ਹੀ ਬਿਹਤਰ ਬਣੀਆਂ ਇਮਾਰਤਾਂ ਨੂੰ ਹੋਰ ਬਿਹਤਰ ਬਣਾਉਣ ਦੇ ਨਾਂ 'ਤੇ ਖ਼ਰਚ ਕਰ ਦਿੱਤਾ ਜਾਂਦੈ।

LangarLangarਹਰ ਪੜ੍ਹਿਆ ਲਿਖਿਆ ਸਿੱਖ ਇਹ ਗੱਲ ਬਾਖ਼ੂਬੀ ਜਾਣਦੈ ਕਿ ਇਹ ਸਿੱਖ ਫ਼ਲਸਫ਼ਾ ਨਹੀਂ, ਇਹ ਗੁਰੂ ਸਾਹਿਬਾਨ ਦੀ ਸੋਚ ਨਹੀਂ ਹੈ। ਗੁਰੂ ਸਾਹਿਬਾਨ ਦੀ ਸੋਚ ਤਾਂ ਸਿਰਫ਼ ਤੇ ਸਿਰਫ਼ ਲੋਕ ਭਲਾਈ ਨਾਲ ਜੁੜੀ ਹੋਈ ਹੈ। ਸੋ ਅਸੀਂ ਹੀ ਉਨ੍ਹਾਂ ਦੀ ਸੋਚ ਤੋਂ ਭਟਕਦੇ ਜਾ ਰਹੇ ਹਾਂ। ਪਿਛਲੇ ਸਮੇਂ ਦੌਰਾਨ ਪੰਜਾਬ ਵਿਚ ਬਹੁਤ ਸਾਰੇ ਸਿੱਖ ਕਿਸਾਨਾਂ ਨੇ ਆਰਥਿਕ ਮੰਦਹਾਲੀ ਦੇ ਚਲਦਿਆਂ ਮੌਤ ਨੂੰ ਗਲੇ ਲਗਾ ਲਿਆ।

Langar Langarਕੀ ਸਿੱਖਾਂ ਦੀ ਸਰਵਉਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਗੁਰਦੁਆਰਾ ਸਾਹਿਬਾਨ ਦੇ ਚੜ੍ਹਾਵੇ ਦਾ ਪੈਸਾ ਵਰਤਦੀ ਹੈ, ਅਜਿਹੇ ਸਿੱਖ ਕਿਸਾਨਾਂ ਦੀ ਮਦਦ ਨਹੀਂ ਕਰ ਸਕਦੀ? ਕੀ ਅਜਿਹਾ ਕਰਨਾ ਸਿੱਖ ਫਲਸਫ਼ੇ ਜਾਂ ਗੁਰੂ ਸਾਹਿਬਾਨ ਦੀ ਸੋਚ ਦੇ ਉਲਟ ਹੈ? ਸੋ ਗੁਰਦੁਆਰਾ ਸਾਹਿਬਾਨ ਦਾ ਸੁੰਦਰੀਕਰਨ ਵੀ ਜ਼ਰੂਰੀ ਹੈ ਪਰ ਇਸ 'ਤੇ ਹੱਦੋਂ ਵੱਧ ਪੈਸਾ ਖ਼ਰਚਣ ਦੀ ਬਜਾਏ ਜੇਕਰ ਇਹ ਪੈਸਾ ਕੌਮ ਨਾਲ ਜੁੜੇ ਲੋਕਾਂ ਦੀ ਭਲਾਈ ਲਈ ਖ਼ਰਚਿਆ ਜਾਵੇ ਤਾਂ ਯਕੀਨਨ ਤੌਰ 'ਤੇ ਇਹ ਗੁਰੂ ਸਾਹਿਬਾਨ ਦੀ ਸੋਚ 'ਤੇ ਪਹਿਰਾ ਦੇਣ ਦੇ ਤੁੱਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement