ਦੁਨੀਆ ਭਰ 'ਚ ਕੋਵਿਡ ਕਾਰਨ ਹੋਏ ਨੁਕਸਾਨ ਦਾ ਖਮਿਆਜ਼ਾ ਪੀੜ੍ਹੀ ਨੂੰ ਭੁਗਤਣਾ ਪੈ ਸਕਦਾ ਹੈ: ਵਿਸ਼ਵ ਬੈਂਕ
Published : Dec 12, 2021, 9:34 pm IST
Updated : Dec 12, 2021, 9:34 pm IST
SHARE ARTICLE
Coronavirus Impact on Studies
Coronavirus Impact on Studies

ਕੋਵਿਡ-19 ਮਹਾਮਾਰੀ ਕਾਰਨ ਦੁਨੀਆਂ ਭਰ ਦੇ ਸਕੂਲਾਂ ਦੇ ਬੰਦ ਹੋਣ ਦਾ ਖਮਿਆਜ਼ਾ ਮੌਜੂਦਾ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦਾ ਹੈ।

ਨਵੀਂ ਦਿੱਲੀ: ਕੋਵਿਡ-19 ਮਹਾਮਾਰੀ ਕਾਰਨ ਦੁਨੀਆਂ ਭਰ ਦੇ ਸਕੂਲਾਂ ਦੇ ਬੰਦ ਹੋਣ ਦਾ ਖਮਿਆਜ਼ਾ ਮੌਜੂਦਾ ਪੀੜ੍ਹੀ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਸਕਦਾ ਹੈ। ਵਿਸ਼ਵ ਬੈਂਕ ਅਨੁਸਾਰ ਵਿਦਿਆਰਥੀਆਂ ਦੀ ਇਸ ਪੀੜ੍ਹੀ ਨੂੰ ਆਪਣੀ ਜੀਵਨ ਭਰ ਦੀ ਕਮਾਈ ਦਾ ਵੱਡਾ ਹਿੱਸਾ ਗੁਆਉਣ ਦਾ ਖ਼ਤਰਾ ਹੈ। ਯੂਨੈਸਕੋ ਅਤੇ ਯੂਨੀਸੇਫ ਦਾ ਨਵਾਂ ਅਨੁਮਾਨ ਦਰਸਾਉਂਦਾ ਹੈ ਕਿ ਇਸ ਦਾ ਪ੍ਰਭਾਵ ਪਹਿਲਾਂ ਦੀ ਤੁਲਨਾ ਵਿਚ ਜ਼ਿਆਦਾ ਗੰਭੀਰ ਹੈ ਅਤੇ 2020 ਵਿਚ ਜਾਰੀ ਕੀਤੇ ਗਏ $10 ਟ੍ਰਿਲੀਅਨ ਅਨੁਮਾਨ ਤੋਂ ਕਿਤੇ ਵੱਧ ਹੈ।

Coronavirus (File photo)Coronavirus

ਜ਼ਿਕਰਯੋਗ ਹੈ ਗੱਲ ਇਹ ਹੈ ਕਿ ਕੋਵਿਡ-19 ਕਾਰਨ ਸਕੂਲਾਂ ਦੇ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਮੌਜੂਦਾ ਪੀੜ੍ਹੀ ਨੂੰ ਅੱਜ ਦੇ ਹਿਸਾਬ ਨਾਲ 17 ਟ੍ਰਿਲੀਅਨ ਅਮਰੀਕੀ ਡਾਲਰ ਦੀ ਕਮਾਈ ਦੇ ਨੁਕਸਾਨ ਦਾ ਖਤਰਾ ਹੈ, ਜੋ ਕਿ ਗਲੋਬਲ ਜੀਡੀਪੀ ਦਾ ਲਗਭਗ 14 ਫੀਸਦੀ ਹੈ।

School StudentsSchool Students

ਇਸ ਤੋਂ ਇਲਾਵਾ "ਦ ਸਟੇਟ ਆਫ ਦ ਗਲੋਬਲ ਐਜੂਕੇਸ਼ਨ ਕ੍ਰਾਈਸਿਸ: ਏ ਪਾਥ ਟੂ ਰਿਕਵਰੀ" ਰਿਪੋਰਟ ਦਰਸਾਉਂਦੀ ਹੈ ਕਿ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿਚ ਪੜ੍ਹਾਈ ਵਿਚ ਕਮਜ਼ੋਰ ਬੱਚਿਆਂ ਦਾ ਹਿੱਸਾ 53 ਪ੍ਰਤੀਸ਼ਤ ਹੈ, ਜੋ ਮਹਾਂਮਾਰੀ ਕਾਰਨ ਲੰਬੇ ਸਮੇਂ ਤੱਕ ਸਕੂਲ ਬੰਦ ਹੋਣ ਕਾਰਨ 70 ਫੀਸਦੀ ਤੱਕ ਪਹੁੰਚ ਸਕਦਾ ਹੈ।

CoronavirusCoronavirus

ਵਿਸ਼ਵ ਬੈਂਕ ਦੇ ਗਲੋਬਲ ਐਜੂਕੇਸ਼ਨ ਦੇ ਨਿਰਦੇਸ਼ਕ ਜੈਮ ਸਾਵੇਦਰਾ ਨੇ ਕਿਹਾ ਕਿ ਕੋਵਿਡ -19 ਸੰਕਟ ਨੇ ਦੁਨੀਆ ਭਰ ਦੀਆਂ ਸਿੱਖਿਆ ਪ੍ਰਣਾਲੀਆਂ ਨੂੰ ਰੋਕ ਦਿੱਤਾ ਹੈ। ਹੁਣ 21 ਮਹੀਨਿਆਂ ਬਾਅਦ ਵੀ ਲੱਖਾਂ ਬੱਚਿਆਂ ਦੇ ਸਕੂਲ ਬੰਦ ਹਨ ਅਤੇ ਕਈ ਬੱਚੇ ਅਜਿਹੇ ਹਨ ਜੋ ਕਦੇ ਸਕੂਲ ਨਹੀਂ ਪਰਤ ਸਕਦੇ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨੈਤਿਕ ਤੌਰ 'ਤੇ ਅਸਵੀਕਾਰਨਯੋਗ ਹੈ। ਪੜ੍ਹਾਈ ਵਿਚ ਕਮਜ਼ੋਰ ਬੱਚਿਆਂ ਦੀ ਸੰਖਿਆ ਵਿਚ ਸੰਭਾਵੀ ਵਾਧਾ ਇਸ ਪੀੜ੍ਹੀ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਭਵਿੱਖ ਦੀ ਉਤਪਾਦਕਤਾ, ਕਮਾਈ ਅਤੇ ਜੀਵਨ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਾ ਸਕਦਾ ਹੈ। ਹੁਣ ਇਸ ਗੱਲ ਦੀ ਪੁਸ਼ਟੀ ਅਸਲ ਅੰਕੜਿਆਂ ਤੋਂ ਕੀਤੀ ਜਾ ਰਹੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement