
ਦੋਵੇਂ ਧਿਰਾਂ ਦੇ ਸੈਨਿਕ ਜ਼ਖ਼ਮੀ, ਕਿਸੇ ਦੀ ਮੌਤ ਦੀ ਖ਼ਬਰ ਨਹੀਂ
ਨਵੀਂ ਦਿੱਲੀ - ਅਰੁਣਾਚਲ ਪ੍ਰਦੇਸ਼ 'ਚ 9 ਦਸੰਬਰ ਨੂੰ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਝੜਪ ਹੋ ਗਈ।
ਦੋਵੇਂ ਧਿਰਾਂ ਦੇ ਸੈਨਿਕਾਂ ਨੂੰ ਸੱਟਾਂ ਲੱਗੀਆਂ ਹਨ, ਪਰ ਕਿਸੇ ਵੀ ਪਾਸਿਓਂ ਕਿਸੇ ਦੀ ਮੌਤ ਦੀ ਕੋਈ ਰਿਪੋਰਟ ਨਹੀਂ ਮਿਲੀ।
ਸੂਤਰਾਂ ਮੁਤਾਬਿਕ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ ਦੇ ਵਿਵਾਦਿਤ ਹਿੱਸੇ 'ਤੇ ਦੋਵਾਂ ਧਿਰਾਂ ਵਿਚਕਾਰ ਝੜਪ ਹੋਈ। ਪਤਾ ਲੱਗਿਆ ਹੈ ਕਿ ਇਹ ਝੜਪ ਯਾਂਗਤਸੇ ਵਿਖੇ ਹੋਈ।
ਇਸ ਇਲਾਕੇ ਵਿੱਚ ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁੱਕੇ ਹਨ।
ਪੂਰਬੀ ਲੱਦਾਖ ਦੇ ਰਿੰਚੇਨ ਲਾ ਨੇੜੇ ਅਗਸਤ 2020 ਵਿੱਚ ਹੋਏ ਟਕਰਾਅ ਤੋਂ ਬਾਅਦ ਦੋਵਾਂ ਫ਼ੌਜਾਂ ਵਿਚਾਲੇ ਇਹ ਪਹਿਲੀ ਸਰੀਰਕ ਝੜਪ ਹੈ।
ਤਾਜ਼ਾ ਜਾਣਕਾਰੀ ਮਿਲਣ ਤੱਕ ਦੋਵੇਂ ਫ਼ੌਜਾਂ ਉਸ ਇਲਾਕੇ ਤੋਂ ਪਰ੍ਹੇ ਹਟ ਚੁੱਕੀਆਂ ਹਨ।