
ਕਿਹਾ, ਦੇਸ਼ ਦੇ ਇਤਿਹਾਸ ’ਚ ਜਾਣਬੁੱਝ ਕੇ ਕਿਸੇ ਨੂੰ ਪ੍ਰੇਸ਼ਾਨ ਕਰਨ ਮਹਾਂਦੋਸ਼ ਦੀ ਵਰਤੋਂ ਕੀਤੀ ਜਾ ਰਹੀ ਹੈ
ਵਾਸ਼ਿੰਗਟਨ : ਕੈਪਿਟਲ ਹਿਲ ’ਤੇ ਹੋਏ ਹਮਲੇ ਦੇ ਬਾਅਦ ਸਾਰੇ ਸੋਸ਼ਲ ਮੀਡੀਆ ਮੰਚਾਂ ਵਲੋਂ ਪਾਬੰਦੀਸ਼ੁਦਾ ਕੀਤੇ ਜਾਣ ਦੇ ਬਾਅਦ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਦੇਸ਼ ’ਚ ਬੋਲਣ ਦੀ ਆਜ਼ਾਦੀ ਪਹਿਲਾਂ ਕਦੇ ਇੰਨੇ ਖ਼ਤਰੇ ’ਚ ਨਹੀਂ ਸੀ।
Donald Trump
ਯੂ.ਐਸ ਕੈਪਿਟਲ ’ਤੇ 6 ਜਨਵਰੀ ਨੂੰ ਟਰੰਪ ਸਮਰਥਕਾਂ ਵਲੋਂ ਕੀਤੇ ਹਮਲੇ ਦੇ ਬਾਅਦ ਅਪਣੇ ਪਹਿਲੇ ਭਾਸ਼ਣ ’ਚ ਟਰੰਪ ਨੇ ਅਪਣੇ ਵਿਰੁਧ ਮਹਾਂਦੋਸ਼ ਦੀ ਕਾਰਵਾਈ, ਪਿਛਲੇ ਹਫ਼ਤੇ ਹੋਏ ਹਮਲੇ ਅਤੇ ਅਮਰੀਕੀ ਸੰਵਿਧਾਨ ਦੇ 25ਵੇਂ ਸੋਧ ਦੀ ਵਰਤੋਂ ਕਰਨ ਜਿਹੇ ਕਈ ਮੁੱਦਿਆਂ ’ਤੇ ਗੱਲ ਕੀਤੀ।
Donald Trump
ਟਰੰਪ ਨੇ ਕਿਹਾ, ‘‘ਬੋਲਣ ਦੀ ਆਜ਼ਾਦੀ ਪਹਿਲਾਂ ਕਦੇ ਇੰਨੇ ਖ਼ਤਰੇ ’ਚ ਨਹੀਂ ਸੀ। ਮੈਨੂੰ 25ਵੇਂ ਸੋਧ ਤੋਂ ਜ਼ਰਾ ਵੀ ਖ਼ਤਰਾ ਨਹੀਂ ਹੈ, ਪਰ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਲਈ ਇਹ ਅੱਗੇ ਖ਼ਤਰਾ ਜ਼ਰੂਰ ਬਣ ਸਕਦਾ ਹੈ।
Donald Trump
ਉਨ੍ਹਾਂ ਕਿਹਾ, ‘‘ਦੇਸ਼ ਦੇ ਇਤਿਹਾਸ ’ਚ ਜਾਣਬੁੱਝ ਕੇ ਕਿਸੇ (ਟਰੰਪ) ਨੂੰ ਪ੍ਰੇਸ਼ਾਨ ਕਰਨ ਦੇ ਸੱਭ ਤੋਂ ਮਾੜੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਮਹਾਂਦੋਸ਼ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦਾ ਦਰਦ ਇੰਨਾ ਵੱਧ ਹੈ ਕਿ ਕੁੱਝ ਲੋਕ ਸਮਝ ਵੀ ਨਹੀਂ ਸਕਦੇ, ਜੋ ਕਿ ਖ਼ਾਸਕਰ ਇਸ ਨਾਜ਼ੁਕ ਸਮੇਂ ’ਚ ਅਮਰੀਕਾ ਲਈ ਬੇਹਦ ਖ਼ਤਰਨਾਕ ਹਨ। ’