
ਪੱਗ ਤੇ ਹਿਜਾਬ ਸਬੰਧੀ ਵੀ ਨਵੀਂ ਨੀਤੀ ਤੈਅ ਕੀਤੀ
ਵਾਸ਼ਿੰਗਟਨ : ਸਮੇਂ-ਸਮੇਂ 'ਤੇ ਸਿੱਖਾਂ ਦੀ ਵਖਰੀ ਪਛਾਣ ਦਾ ਮੁੱਦਾ ਉਠਦਾ ਰਹਿੰਦਾ ਹੈ ਤੇ ਸਿੱਖ ਕਈ ਥਾਵਾਂ 'ਤੇ ਅਪਣੀ ਪਛਾਣ ਬਾਰੇ ਦੂਜੀਆਂ ਸਰਕਾਰਾਂ ਨੂੰ ਸੰਤੁਸ਼ਟ ਕਰਨ 'ਚ ਕਾਮਯਾਬ ਵੀ ਰਹੇ ਤੇ ਕਈ ਥਾਵਾਂ 'ਤੇ ਵਿਸ਼ੇਸ਼ ਕਰ ਕੇ ਪੱਗੜੀ ਦੇ ਮੁੱਦੇ 'ਤੇ ਸੰਘਰਸ਼ ਵੀ ਕਰਨਾ ਪਿਆ ਤੇ ਕਈ ਦੇਸ਼ਾਂ ਅੰਦਰ ਅਜੇ ਵੀ ਸੰਘਰਸ਼ ਜਾਰੀ ਹੈ ਪਰ ਇਸੇ ਦੌਰਾਨ ਅਮਰੀਕਾ ਤੋਂ ਚੰਗੀ ਖ਼ਬਰ ਮਿਲੀ ਹੈ।
Photo
ਅਮਰੀਕੀ ਏਅਰ ਫ਼ੋਰਸ ਦੁਆਰਾ ਧਾਰਮਕ ਆਜ਼ਾਦੀ ਨੂੰ ਲੈ ਕੇ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ। ਜਿਸ ਨਾਲ ਹੁਣ ਸਿੱਖਾਂ ਨੂੰ ਅਪਣੀ ਡਿਊਟੀ ਦੌਰਾਨ ਦਾੜ੍ਹੀ ਰੱਖਣ ਦੀ ਇਜਾਜ਼ਤ ਮਿਲੀ ਹੈ। ਉਕਤ ਪਾਲਿਸੀ ਅਨੁਸਾਰ ਏਅਰਮੈੱਨ ਨੂੰ ਦਾੜ੍ਹੀ ਰੱਖਣ ਲਈ ਧਾਰਮਕ ਜਾਂ ਡਾਕਟਰੀ ਛੋਟਾਂ ਹੋਣੀਆਂ ਚਾਹੀਦੀਆਂ ਹਨ।
Photo
ਅਮਰੀਕੀ ਮੀਡੀਆ ਅਨੁਸਾਰ ਇਕ ਮੁਸਲਮਾਨ ਏਅਰਮੈਨ ਨੂੰ ਸੱਭ ਤੋਂ ਪਹਿਲਾਂ 2018 ਵਿਚ ਦਾੜ੍ਹੀ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅਗਲੇ ਹੀ ਸਾਲ ਇਕ ਸਿੱਖ ਨੂੰ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਦੇ ਦਿਤੀ ਗਈ।
Photo
ਨਵੀਂ ਨੀਤੀ ਅਨੁਸਾਰ ਇਸ ਗੱਲ 'ਤੇ ਕੋਈ ਪਾਬੰਦੀ ਨਹੀਂ ਹੈ ਕਿ ਧਾਰਮਕ ਤੌਰ 'ਤੇ ਕੋਈ ਅਪਣੀ ਦਾੜ੍ਹੀ ਕਿੰਨੀ ਵਧਾਉਂਦਾ ਹੈ ਪਰ ਇਹ ਜ਼ਰੂਰ ਪਾਬੰਦ ਕਰਦੀ ਹੈ ਕਿ ਦਾੜ੍ਹੀ ਖੁਲ੍ਹੀ ਹੋਣ ਦੀ ਥਾਂ 'ਤੇ ਬੰਨ੍ਹੀ ਹੋਈ ਹੋਵੇ ਅਤੇ ਠੋਡੀ ਤੋਂ 2 ਇੰਚ ਤੋਂ ਵੱਧ ਲੰਬੀ ਨਾਲ ਵਧੇ। ਉਥੇ ਹੀ ਮੁੱਛਾਂ ਬਾਰੇ ਵੀ ਨਵੀਂ ਨੀਤੀ ਹੈ ਜਿਸ ਅਨੁਸਾਰ ਉਪਰਲੇ ਬੁੱਲ੍ਹ ਤੋਂ ਮੁੱਛ ਬਾਹਰ ਨਾ ਨਿਕਲੇ।
Photo
ਨਵੀਂ ਗਾਈਡਲਾਈਨ ਵਿਚ ਲਿਖਿਆ ਗਿਆ ਹੈ ਕਿ ਪੱਗਾਂ ਅਤੇ ਹਿਜਾਬ ਮਿਲਟਰੀ ਦੀ ਵਰਦੀ ਦੇ ਹਿਸਾਬ ਨਾਲ ਮੇਲ ਖਾਂਦੇ ਹੋਣ ਨਾਕਿ ਰੰਗ ਬਿਰੰਗੇ। ਵਰਦੀ ਦੇ ਨਾਲ ਮੇਲ ਖਾਂਦੇ ਪੈਟਰਨ ਤੋਂ ਇਲਾਵਾ ਹੋਰ ਕੋਈ ਵੀ ਡਿਜ਼ਾਈਨ ਵਰਜਿਤ ਹਨ। ਇਹ ਵੀ ਕਿਹਾ ਗਿਆ ਹੈ ਕਿ ਪੱਗਾਂ ਅਤੇ ਹਿਜ਼ਾਬ ਫ਼ਾਇਰ ਰਜ਼ਿਸਟੈਂਸ ਮਟੀਰੀਅਲ ਨਾਲ ਬਣੇ ਹੋਣੇ ਜਰੂਰੀ ਹਨ। ਹਮਲੇ ਦੀ ਸਥਿਤੀ ਵਿਚ ਗੈਸ ਮਾਸਕ ਫਿੱਟ ਨੂੰ ਯਕੀਨੀ ਬਣਾਉਣ ਲਈ ਤੁਰਤ ਸ਼ੇਵ ਕਰਨ ਜਾਂ ਪੱਗ ਜਾਂ ਹਿਜਾਬ ਨੂੰ ਹਟਾਉਣ ਦੀ ਮੰਗ ਕਰ ਸਕਦੀਆਂ ਹਨ।