
ਜੇਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਾਰਮਕ ਕਾਰਨਾਂ ਕਰ ਕੇ ਦਾੜ੍ਹੀ ਰੱਖਣ ਦੀ ਛੋਟ ਨਹੀਂ ਦਿੱਤੀ ਸੀ
ਵਾਸ਼ਿੰਗਟਨ : ਸਿੱਖਾਂ ਦੇ ਇਕ ਸਮੂਹ ਨੇ 2011 ਵਿਚ ਧਾਰਮਕ ਭੇਦਭਾਵ ਵਾਲੀਆਂ ਨੀਤੀਆਂ ਦਾ ਬਚਾਅ ਕਰਨ ਲਈ ਡੈਮੋਕ੍ਰੇਟਿਕ ਕਮਲਾ ਹੈਰਿਸ ਨੂੰ ਇਕ ਆਨਲਾਈਨ ਅਰਜ਼ੀ ਰਾਹੀਂ ਮਾਫ਼ੀ ਮੰਗਣ ਲਈ ਕਿਹਾ ਹੈ। ਭਾਰਤੀ ਮੂਲ ਦੀ ਅਮਰੀਕੀ ਕਮਲਾ ਹੈਰਿਸ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦਾਅਵੇਦਾਰ ਹੈ। ਜ਼ਿਕਰਯੋਗ ਹੈ ਕਿ 2011 ਦੇ ਨਿਯਮ ਮੁਤਾਬਕ, ਜੇਲ ਦੇ ਸੁਰੱਖਿਆ ਕਰਮਚਾਰੀਆਂ ਨੂੰ ਧਾਰਮਕ ਕਾਰਨਾਂ ਕਰ ਕੇ ਵੀ ਦਾੜ੍ਹੀ ਰੱਖਣ ਦੀ ਛੋਟ ਨਹੀਂ ਮਿਲ ਰਹੀ ਸੀ, ਹਾਲਾਂਕਿ ਉਨ੍ਹਾਂ ਨੂੰ ਸਿਹਤ ਕਾਰਨਾਂ ਕਰ ਕੇ ਹੀ ਛੋਟ ਮਿਲ ਰਹੀ ਸੀ।
Sikh
ਇਕ ਬਿਆਨ ਮੁਤਾਬਕ ਇਨ੍ਹਾਂ ਸਿੱਖ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਰਹਿੰਦੇ ਹੋਏ ਹੈਰਿਸ ਨੇ ਦਾੜ੍ਹੀ ਨਾ ਰੱਖਣ ਦੀ ਇਸ ਨੀਤੀ ਦਾ ਬਚਾਅ ਕੀਤਾ ਸੀ । ਉਨ੍ਹਾਂ ਕਿਹਾ ਕਿ ਨੀਤੀਗਤ ਬਦਲਾਅ ਕੀਤੇ ਬਿਨਾਂ ਸਾਲ 2011 ਵਿਚ ਜਿਨ੍ਹਾਂ ਮੁਕੱਦਮਿਆਂ ਦਾ ਨਿਪਟਾਰਾ ਹੋਇਆ, ਉਨ੍ਹਾਂ ਨੂੰ ਲੈ ਕੇ ਅਮਰੀਕੀ ਕਾਨੂੰਨ ਵਿਭਾਗ ਨੂੰ ਸਿਵਲ ਅਧਿਕਾਰ ਮਾਮਲਿਆਂ ਦੀ ਜਾਂਚ ਸ਼ੁਰੂ ਕਰਨੀ ਪਈ। ਕੈਲੀਫ਼ੋਰਨੀਆ ਦੇ ਸਿੱਖਾਂ ਦੀ ਲਾਬਿੰਗ ਕਾਰਨ ਉਨ੍ਹਾਂ ਨੂੰ ਅਗਲੇ ਸਾਲ ਕੰਮ ਵਾਲੇ ਸਥਾਨ 'ਤੇ ਜ਼ਿਆਦਾ ਧਾਰਮਕ ਛੋਟ ਦੇਣ ਵਾਲੀ ਨੀਤੀ ਬਣੀ।
Kamala Harris
ਇਸ ਅਪੀਲ ਨਾਲ ਜੁੜੇ ਇਕ ਵਕੀਲ ਰਾਜਦੀਪ ਸਿੰਘ ਜਾਲੀ ਨੇ ਕਿਹਾ,''ਕਮਲਾ ਹੈਰਿਸ ਅਪਣੇ ਵਿਰੋਧੀਆਂ ਨੂੰ ਸਿਵਲ ਅਧਿਕਾਰਾਂ 'ਤੇ ਭਾਸ਼ਣ ਦੇ ਰਹੀ ਹੈ ਪਰ ਉਨ੍ਹਾਂ ਨੂੰ ਕੈਲੀਫ਼ੋਰਨੀਆ ਦੀ ਅਟਾਰਨੀ ਜਨਰਲ ਦੇ ਰੂਪ ਵਿਚ ਅਮਰੀਕੀ ਸਿੱਖਾਂ ਦੇ ਅਧਿਕਾਰਾਂ ਨਾਲ ਖੇਡਣ ਲਈ ਮਾਫ਼ੀ ਮੰਗਣੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਹੈਰਿਸ ਨੇ ਉਸ ਸਮੇਂ ਵੀ ਅਮਰੀਕੀ ਸਿੱਖਾਂ ਨੂੰ ਧਾਰਮਕ ਆਜ਼ਾਦੀ ਨਹੀਂ ਦਿਤੀ ਜਦ ਰਾਸ਼ਟਰਪਤੀ ਬਰਾਕ ਓਬਾਮਾ ਇਸ ਦਿਸ਼ਾ ਵਿਚ ਇਤਿਹਾਸਕ ਕਦਮ ਚੁਕਣ 'ਤੇ ਵਿਚਾਰ ਕਰ ਰਹੇ ਸਨ।