
Sandeshkhali Violence Case : ਸੰਦੇਸ਼ਖਾਲੀ ਜਿਨਸੀ ਸ਼ੋਸ਼ਣ ਮਾਮਲੇ ’ਚ ਮੁੱਖ ਦੋਸ਼ੀ ਨਾਮਜ਼ਦ, ਰਿਮਾਂਡ ’ਚ ਦੋ ਦਿਨ ਦਾ ਕੀਤਾ ਵਾਧਾ, ਕਈ ਮਾਮਲੇ ਦਰਜ
Sandeshkhali Violence Case : ਕੋਲਕਾਤਾ, ਪੱਛਮੀ ਬੰਗਾਲ, TMC ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ ਸ਼ਨੀਵਾਰ ਨੂੰ ਕੋਲਕਾਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਮੁਲਜ਼ਮ ਸ਼ੇਖ ਸ਼ਾਹਜਹਾਂ ਨੂੰ 2 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਟੀਐਮਸੀ ਦੇ ਮੁਅੱਤਲ ਆਗੂ ਸ਼ੇਖ ਸ਼ਾਹਜਹਾਂ ਨੂੰ ਸੰਦੇਸ਼ਖਾਲੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਮੁੱਖ ਮੁਲਜ਼ਮ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਮਾਮਲੇ ਵਿਚ ਹੋਰ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜੋ:Lok Sabha Elections 2024: ਚੰਡੀਗੜ੍ਹ ’ਚ ਅਪਰਾਧਿਕ ਰਿਕਾਰਡ ਰੱਖਣ ਵਾਲਿਆਂ ’ਤੇ ਰੱਖੀ ਜਾ ਰਹੀ ਨਜ਼ਰ
ਦਰਅਸਲ, ਸ਼ਾਹਜਹਾਂ ਸ਼ੇਖ ਦੇ ਖ਼ਿਲਾਫ਼ ਬੰਗਾਲ ਵਿਚ ਜ਼ਮੀਨ ਹੜੱਪਣ, ਕੇਂਦਰੀ ਸੁਰੱਖਿਆ ਬਲ ਦੇ ਕਰਮਚਾਰੀਆਂ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ’ਤੇ ਹਮਲੇ ਅਤੇ ਸੰਦੇਸ਼ਖਾਲੀ ਵਿੱਚ ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਸਬੰਧੀ ਮੁਲਜ਼ਮ ਸ਼ੇਖ ਸ਼ਾਹਜਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਮੁਲਜ਼ਮ ਦੀ ਨਿਆਂਇਕ ਹਿਰਾਸਤ ’ਚ ਵਾਧਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦਾ ਦੋਸ਼ੀ ਸ਼ੇਖ ਸ਼ਾਹਜਹਾਂ 55 ਦਿਨਾਂ ਤੋਂ ਫ਼ਰਾਰ ਸੀ। ਉਸਨੂੰ ਪੱਛਮੀ ਬੰਗਾਲ ਪੁਲਿਸ ਨੇ 29 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। 5 ਜਨਵਰੀ ਨੂੰ ਸੰਦੇਸ਼ਖਾਲੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ’ਤੇ ਹਮਲਾ ਕਰਨ ਤੋਂ ਬਾਅਦ ਉਹ ਫ਼ਰਾਰ ਹੋ ਗਿਆ ਸੀ ਦੀ ਟੀਮ ਰਾਸ਼ਨ ਵੰਡ ’ਚ ਘੁਟਾਲੇ ਦੇ ਮਾਮਲੇ ’ਚ ਉਨ੍ਹਾਂ ਦੇ ਸੰਦੇਸ਼ਖਾਲੀ ਸਥਿਤ ਰਿਹਾਇਸ਼ ’ਤੇ ਛਾਪਾ ਮਾਰਨ ਗਈ ਸੀ।
ਇਹ ਵੀ ਪੜੋ:Ludhiana News : ਲੁਧਿਆਣਾ ’ਚ ਘਰ ਦੇ ਬਾਹਰ ਖੜੀ ਐਕਟਿਵਾ ’ਚ ਲੱਗੀ ਅੱਗ
ਇਸ ਦੌਰਾਨ ਸ਼ੇਖ ਸ਼ਾਹਜਹਾਂ ਦੇ ਸਮਰਥਕਾਂ ਨੇ ਈਡੀ ਅਧਿਕਾਰੀਆਂ ’ਤੇ ਹਮਲਾ ਕੀਤਾ ਸੀ। ਜਿਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਹਾਈ ਕੋਰਟ ਨੇ ਰਾਜ ਸਰਕਾਰ ਨੂੰ ਆਦੇਸ਼ ਦਿੱਤਾ ਕਿ ਉਹ ਸੰਦੇਸ਼ਖਾਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਧਿਕਾਰੀਆਂ ਉੱਤੇ ਹੋਏ ਹਮਲੇ ਦਾ ਕੇਸ CBI ਨੂੰ ਤਬਦੀਲ ਕਰਨ ਅਤੇ ਮੁੱਖ ਦੋਸ਼ੀ ਸ਼ਾਹਜਹਾਂ ਸ਼ੇਖ ਨੂੰ ਕੇਂਦਰੀ ਏਜੰਸੀ ਦੇ ਹਵਾਲੇ ਕਰਨ ਦੇ ਆਪਣੇ ਆਦੇਸ਼ ਨੂੰ ਤੁਰੰਤ ਲਾਗੂ ਕਰੇ।
ਇਹ ਵੀ ਪੜੋ:Sonipat News : ਸੋਨੀਪਤ ’ਚ ਚਾਰ ਦਿਨਾਂ ਲਾਪਤਾ ਨੌਜਵਾਨ ਦੀ ਖੰਡਰ ਵਿਚੋਂ ਮਿਲੀ ਲਾਸ਼
(For more news apart from Sheikh Shahjahan sent to judicial custody for 2 days news News in Punjabi, stay tuned to Rozana Spokesman)