
ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਨਿਚਵਾਰ ਰਾਤ ਨੂੰ ਇਕ ਵਿਅਕਤੀ ਨੇ ਰਾਹਗੀਰਾਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਵਿਚ ਇਕ ਵਿਅਕਤੀ...
ਪੈਰਿਸ: ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਸਨਿਚਵਾਰ ਰਾਤ ਨੂੰ ਇਕ ਵਿਅਕਤੀ ਨੇ ਰਾਹਗੀਰਾਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਕੁਝ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਅਤਿਵਾਦੀ ਸੰਗਠਨ ਇਸਲਾਮਕ ਸਟੇਟ (ਆਈਐਸ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਪੁਲਿਸ ਦੀ ਗੋਲੀਬਾਰੀ ਵਿਚ ਹਮਲਾਵਰ ਮਾਰਿਆ ਗਿਆ।
paris 1 killed in knife attack is takes responsibility
ਘਟਨਾ ਮੱਧ ਪੈਰਿਸ ਦੇ ਓਪੇਰਾ ਜ਼ਿਲ੍ਹੇ ਵਿਚ ਵਾਪਰੀ। ਫਰਾਂਸ ਦੇ ਇਕ ਅਖ਼ਬਾਰ ਲੀ ਫਿਗਾਰੋ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਮਲਾਵਰ ਰਾਹਗੀਰਾਂ 'ਤੇ ਚਾਕੂ ਨਾਲ ਹਮਲਾ ਕਰਦੇ ਸਮੇਂ 'ਅੱਲ੍ਹਾ ਹੁ ਅਕਬਰ' ਬੋਲ ਰਿਹਾ ਸੀ।
paris 1 killed in knife attack is takes responsibility
ਫਰਾਂਸ ਦੇ ਗ੍ਰਹਿ ਮੰਤਰੀ ਜੇਰਾਰਡ ਕੋਲੋਂਬ ਨੇ ਇਸ ਘਿਨਾਉਣ ਅਪਰਾਧ ਦੀ ਨਿੰਦਾ ਕੀਤੀ ਅਤੇ ਪੁਲਿਸ ਦੀ ਤੁਰਤ ਕਾਰਵਾਈ ਦੀ ਸ਼ਲਾਘਾ ਕੀਤੀ।
paris 1 killed in knife attack is takes responsibility
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਚਾਕੂ ਹਮਲਾਵਰ ਨੂੰ ਅਤਿਵਾਦੀ ਕਰਾਰ ਦਿਤਾ ਸੀ। ਆਈਐਸ ਦੀ ਮੀਡੀਆ ਵਿੰਗ ਅਮਾਕ ਨਿਊਜ਼ ਏਜੰਸੀ ਨੇ ਕਿਹਾ ਕਿ ਪੈਰਿਸ ਵਿਚ ਲੋਕਾਂ 'ਤੇ ਚਾਕੂ ਨਾਲ ਹਮਲਾ ਕਰਨ ਵਾਲਾ ਵਿਅਕਤੀ ਆਈਐਸ ਦਾ ਲੜਾਕਾ ਹੈ। ਸੀਐਨਐਨ ਦੇ ਮੁਤਾਬਕ ਆਈਐਸ ਨੇ ਅਪਣੇ ਇਸ ਦਾਅਵੇ ਦੇ ਕੋਈ ਸਬੂਤ ਉਪਲਬਧ ਨਹੀਂ ਕਰਵਾਏ।