
ਕਰੋਨਾ ਸੰਕਟ ਦੇ ਵਿਚ ਪਿਛਲੇ ਦਿਨੀਂ ਇਕ ਵਾਰ ਫਿਰ ਭਾਰਤ ਅਤੇ ਚੀਨ ਸੀਮਾਂ ਤੇ ਤਣਾਅ ਦੇਖਣ ਨੂੰ ਮਿਲਿਆ।
ਕਰੋਨਾ ਸੰਕਟ ਦੇ ਵਿਚ ਪਿਛਲੇ ਦਿਨੀਂ ਇਕ ਵਾਰ ਫਿਰ ਭਾਰਤ ਅਤੇ ਚੀਨ ਸੀਮਾਂ ਤੇ ਤਣਾਅ ਦੇਖਣ ਨੂੰ ਮਿਲਿਆ। ਸਿਕਮ ਦੇ ਵਿਚ ਚੀਨ-ਭਾਰਤ ਸੈਨਿਕਾਂ ਵਿਚ ਟਕਰਾਅ ਹੋਇਆ। ਹਾਲਾਂਕਿ ਇਸਨੂੰ ਸਥਾਨਿਕ ਦਖ਼ਲ ਨਾਲ ਸੁਲਝਾ ਦਿੱਤਾ ਗਿਆ। ਬਦਲੇ ਹੋਏ ਇਸ ਮਹੌਲ ਵਿਚ ਚੀਨ ਦੀ ਸੀਮਾਂ ਦੇ ਨਾਲ ਲੱਗਦੇ ਲੱਦਾਖ ਖੇਤਰ ਵੀ ਚਰਚਾ ਵਿਚ ਹੈ। ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਚੀਨ ਦੇ ਪੀਐੱਲਏ ਨੇ 1962 ਦੀ ਜੰਗ ਦੇ ਇਕ ਪੁਰਾਣੇ ਪੜਆ ਗੈਲਵਾਨ ਨਦੀ ਦੇ ਕੋਲ ਟੈਂਟ ਲਗਾਇਆ ਹੈ ਅਤੇ ਨਾਲ ਹੀ ਡੈਮਚੋਕ ਖੇਤਰ ਵਿਚ ਨਿਰਮਾਣ ਸ਼ੁਰੂ ਕੀਤਾ ਹੈ। ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਹਫ਼ਤੇ ਹੋ ਗਏ ਹਨ ਅਤੇ ਇਹ ਖੇਤਰ ਤਣਾਂਪੂਰਨ ਬਣਿਆ ਹੋਇਆ ਹੈ। ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਥਾਪਤ ਚੈਨਲਾਂ ਦੇ ਜ਼ਰੀਏ ਸਥਿਤੀਆਂ ਤੇ ਹੋਲੀ-ਹੋਲੀ ਨਿਰੰਤਰ ਲਿਆਇਆ ਜਾ ਰਿਹਾ ਹੈ।
photo
ਸੈਨਾ ਨੇ ਕਿਹਾ ਕਿ ਛੋਟੇ ਸਮੇਂ ਦੇ ਫੇਸ ਆਫ ਆਉਂਦੇ ਹਨ ਕਿਉਂਕਿ ਭਾਰਤ-ਚੀਨ ਦਾ ਸੀਮਾ ਵਿਵਾਦ ਹਾਲੇ ਤੱਕ ਖਤਮ ਨਹੀਂ ਹੋਇਆ। ਸੁਰੱਖਿਆ ਸੂਤਰਾਂ ਦਾ ਕਹਿਣਾ ਹੈ ਕਿ 1962 ਵਿਚ ਚੀਨ ਹਮਲੇ ਦੇ ਗਵਾਹ ਬਣੇ ਗਲਵਾਨ ਨਦੀਂ ਦੇ ਖੇਤਰ ਵਿਚ ਹਾਲ ਹੀ ਵਿਚ ਭਾਰਤੀ ਅਤੇ ਚੀਨੀ ਸੈਨਿਕ ਆਪਣੇ ਸਾਹਮਣੇ ਹੋਏ ਸਨ। ਜਿਸ ਤੋਂ ਬਾਅਦ ਇਹ ਇਲਾਕਾ ਚਰਚਾ ਵਿਚ ਆਇਆ। ਹਾਲਾਂਕਿ ਕਿ ਹੁਣ ਦੋਵੇਂ ਧਿਰਾਂ ਵੱਲੋਂ ਆਪਣੇ-ਆਪਣੇ ਸੈਨਿਕਾਂ ਨੂੰ ਪਿੱਛੇ ਬੁਲਾਇਆ ਗਿਆ ਹੈ। ਸਬ ਸੈਕਟਰ ਨਾਰਥ ਵਿਚ ਲੰਬੇ ਸਮੇਂ ਤੋਂ ਚੀਨ ਦੀ ਪੀਏਐੱਲ ਗਸ਼ਤ ਕਰਦੀ ਰਹੀ ਹੈ। ਦੋਨਾਂ ਧਿਰਾਂ ਵੱਲ਼ੋਂ ਇੱਥੇ ਗਸ਼ਤ ਕੀਤੀ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੌਜ਼ੂਦਾ ਦੌਰ ਦਾ ਟਕਰਾਅ ਪੈਟਰੋਲ ਪੁਆਇੰਟ – 14 ਵਿਖੇ ਹੋਇਆ ਹੈ, ਜਿਸ ਤੋਂ ਬਾਅਦ ਉਚਿਤ ਕਦਮ ਚੁੱਕੇ ਗਏ।
photo
ਲੱਦਾਖ ਸਰਹੱਦ 'ਤੇ ਤਣਾਅ ਵੱਧ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੈਨਗੋਂਗ ਤਸੋ ਝੀਲ ਦੇ ਨੇੜੇ ਦੋਵਾਂ ਪਾਸਿਆਂ ਦੇ ਸਿਪਾਹੀਆਂ ਵਿਚਾਲੇ ਹਲਕੀ ਝੜਪ ਹੋ ਗਈ। ਖੁਫੀਆ ਰਿਪੋਰਟਾਂ ਦੇ ਅਨੁਸਾਰ, ਉਸਾਰੀ ਦੀਆਂ ਗਤੀਵਿਧੀਆਂ ਲਈ 1000 ਤੋਂ ਵੱਧ ਭਾਰੀ ਵਾਹਨ ਡੈਮਚੋਕ ਵਿੱਚ ਲਿਆਂਦੇ ਗਏ ਹਨ। ਹੁਣ ਇਸ ਇਨਪੁਟ ਤੋਂ ਬਾਅਦ ਨੇਪਾਲ ਸੀਮਾਂ ਤੇ ਵੀ ਕੜੀ ਨਜ਼ਰ ਰੱਖੀ ਜਾ ਰਹੀ ਹੈ। ਲਿਪੁਲੇਖ ਪਾਸੇ ਇਕ ਸੜਕ ਦੇ ਨਿਰਮਾਣ ਵਿਚ ਕੀਤੀ ਤਬਦੀਲੀ ਤੋਂ ਬਾਅਦ ਇੱਥੇ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਦੀ ਤੈਨਾਇਤੀ ਕੀਤੀ ਗਈ ਹੈ। ਗੈਲਵਾਨ ਟਕਰਾਅ ਦੇ ਸੈਨਾ ਨੇ ਕੋਈ ਟਿੱਪਣੀ ਨਹੀਂ ਕੀਤੀ, ਪਰ ਇਹ ਕਿਹਾ ਹੈ ਕਿ ਚੀਨ ਸੀਮਾ ਦੇ ਵਿਵਾਦ ਦਾ ਹੱਲ ਨਾ ਹੋਣਾ ਇਸ ਦਾ ਇਕ ਕਾਰਨ ਹੈ। ਡੈਮਚੋਕ ਵਿਚ ਸੀਮਾ ਪਾਰ ਗਤੀਵਿਧੀਆਂ ਤੇ ਕੜੀ ਨਜ਼ਰ ਰੱਖੀ ਜਾ ਰਹੀ ਹੈ।
file
ਕਿਹਾ ਜਾ ਰਿਹਾ ਹੈ ਕਿ ਚੀਨ ਦੇ ਵੱਲੋਂ ਹਵਾਈ ਖੇਤਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਵਿਵਾਦਤ ਲਾਈਨ ਆਫ ਐਕਚੂਅਲ ਕੰਟਰੋਲ (ਅਸਲ ਕੰਟਰੋਲ ਦੀ ਲਾਈਨ) ਦੇ ਨੇੜੇ ਭਾਰੀ ਉਸਾਰੀ ਨੂੰ ਦੋਵਾਂ ਧਿਰਾਂ ਵਿਚਕਾਰ ਸਮਝੌਤੇ ਦੀ ਉਲੰਘਣਾ ਵਜੋਂ ਦੇਖਿਆ ਜਾ ਰਿਹਾ ਹੈ। ਦੱਸ ਦੱਈਏ ਕਿ ਗਲਵਾਨ ਨਦੀ ਵਿਚ ਚੀਨ ਨਾਲ ਭਾਰਤ ਦਾ ਪੁਰਾਣਾ ਵਿਵਾਦ ਹੈ। ਜੁਲਾਈ 1962 ਵਿਚ ਇੱਥੇ ਬਣਾਈ ਗਈ ਭਾਰਤੀ ਦੇ ਸੈਨਾ ਦੀ ਇਕ ਪੋਸਟ ਨੂੰ ਪੀਐਲਏ ਦੇ ਸੈਨਿਕਾਂ ਨੇ ਹਾਲ ਹੀ ਵਿਚ ਘੇਰ ਲਿਆ ਸੀ। ਇਸੇ ਤਰ੍ਹਾਂ ਸਿੱਕਮ ਦੇ ਨਾਕੂ ਲਾ ਦੇ ਕੋਲ ਵੀ ਇਸੇ ਤਰ੍ਹਾਂ ਦੀ ਇਕ ਝੜਪ ਦੇਖਣ ਨੂੰ ਮਿਲੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਵਿਚ ਦੋਵਾਂ ਧਿਰਾਂ ਦੇ ਕਰੀਬ ਇਕ ਦਰਜ਼ਨ ਸੈਨਿਕ ਜ਼ਖ਼ਮੀ ਹੋਏ। ਪਿਛਲੇ ਦਿਨੀਂ ਡੋਕਲਾਮ ਸੰਕਟ ਤੋਂ ਇਲਾਵਾ, 2017 ਵਿਚ ਪੈਨਗੋਂਗ ਤਸੋ ਝੀਲ ਦੇ ਨੇੜੇ ਸਿਪਾਹੀ ਲਾਠੀਆਂ ਅਤੇ ਪੱਥਰਾਂ ਨਾਲ ਲੜਾਈ ਵਿਚ ਉਲਝਦੇ ਵੇਖੇ ਗਏ ਸਨ।
file
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।