
ਸਰਕਾਰ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਏਅਰ ਇੰਡੀਆ ਦਾ ਕੋਈ ਖਰੀਦਾਦਰ ਨਹੀਂ ਮਿਲਿਆ ਤਾਂ ਇਸ ਨੂੰ ਮਜ਼ਬੂਰਨ ਬੰਦ ਕਰਨਾ ਪਵੇਗਾ
ਨਵੀਂ ਦਿੱਲੀ : ਭਾਰੀ ਕਰਜ਼ ਹੇਠਾ ਦਬੀ ਹੋਈ ਏਅਰ ਇੰਡੀਆ ਨੂੰ ਭਾਰਤ ਸਰਕਾਰ ਨੇ ਵੇਚਣ ਦੀ ਪੂਰੀ ਤਿਆਰੀ ਕਰ ਲਈ ਹੈ ਪਰ ਹੁਣ ਮੋਦੀ ਸਰਕਾਰ ਦੇ ਆਪਣੇ ਹੀ ਲੀਡਰ ਇਸ ਸੋਦੇ ਦੇ ਵਿਰੁੱਧ ਅਵਾਜ਼ ਚੁੱਕਦੇ ਹੋਏ ਨਜ਼ਰ ਆ ਰਹੇ ਹਨ ਦਰਅਸਲ ਭਾਜਪਾ ਦੇ ਸੀਨੀਅਰ ਆਗੂ ਸੁਬਰਮਨੀਅਮ ਸੁਆਮੀ ਨੇ ਇਸ ਪ੍ਰਸਤਾਵ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਹੈ।
File Photo
ਭਾਜਪਾ ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਆਗੂ ਸੁਬਰਮਨੀਅਮ ਸੁਆਮੀ ਨੇ ਕਿਹਾ ਹੈ ਕਿ ''ਏਅਰ ਇੰਡੀਆ ਦਾ ਸੋਦਾ ਕਰਨਾ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ ਅਤੇ ਮੈਨੂੰ ਕੋਰਟ ਜਾਣ ਦੇ ਲਈ ਮਜ਼ਬੂਰ ਹੋਣਾ ਪਵੇਗਾ। ਅਸੀ ਪਰਿਵਾਰ ਦੀ ਬੇਸ਼ਕੀਮਤੀ ਚੀਜ਼ ਨੂੰ ਨਹੀਂ ਵੇਚ ਸਕਦੇ''।
File Photo
ਸੁਬਰਮਨੀਅਮ ਸੁਆਮੀ ਪਹਿਲਾਂ ਵੀ ਏਅਰ ਇੰਡੀਆ ਨੂੰ ਵੇਚਣ ਦੇ ਸਰਕਾਰ ਦੇ ਇਸ ਫੈਸਲੇ ਤੋਂ ਨਰਾਜ਼ਗੀ ਜਤਾ ਚੁੱਕੇ ਹਨ। ਮੰਨਿਆ ਦਾ ਰਿਹਾ ਹੈ ਕਿ ਕੇਂਦਰ ਦੇ ਇਸ ਫ਼ੈਸਲੇ ਨੂੰ ਲੈ ਕੇ ਰਾਜਨੀਤਿਕ ਅਤੇ ਕਾਨੂੰਨੀ ਅੜਚਨ ਪੈਦਾ ਹੋ ਸਕਦੀ ਹੈ। ਸੁਆਮੀ ਏਅਰ ਇੰਡੀਆ ਦੀ ਬੋਲੀ ਪ੍ਰਕਿਰਿਆ ਲਈ ਚੁੱਕੇ ਕਦਮਾਂ ਦੇ ਵਿਰੁੱਧ ਪਹਿਲਾਂ ਵੀ ਚੇਤਾਵਨੀ ਦੇ ਚੁੱਕੇ ਹਨ। ਉਨ੍ਹਾਂ ਨੇ ਇਸ ਦੀ ਨਿਖੇਧੀ ਇਹ ਕਹਿੰਦੇ ਹੋਏ ਕੀਤੀ ਸੀ ਕਿ ਇਸ ਮੁੱਦੇ 'ਤੇ ਫਿਲਹਾਲ ਸੰਸਦ ਦੇ ਪੈਨਲ ਦੁਆਰਾ ਚਰਚਾ ਕੀਤੀ ਜਾ ਰਹੀ ਹੈ।
File Photo
ਦੱਸ ਦਈਏ ਕਿ ਸਰਕਾਰ ਨੇ ਤਾਂ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਜੇਕਰ ਏਅਰ ਇੰਡੀਆ ਦਾ ਕੋਈ ਖਰੀਦਾਦਰ ਨਹੀਂ ਮਿਲਿਆ ਤਾਂ ਇਸ ਨੂੰ ਮਜ਼ਬੂਰਨ ਬੰਦ ਕਰਨਾ ਪਵੇਗਾ ਅਤੇ ਛੋਟੀ-ਛੋਟੀ ਪੂੰਜੀ ਪ੍ਰਣਾਲੀ ਦੀ ਮਦਦ ਨਾਲ ਇਸ ਦੀ ਓਪਰੇਟਿੰਗ ਕਰਨਾ ਮੁਸ਼ਕਿਲ ਹੋ ਰਿਹਾ ਹੈ। ਏਅਰ ਇੰਡੀਆ ਲੰਬੇ ਸਮੇਂ ਤੋਂ ਘਾਟੇ ਵਿਚ ਚੱਲ ਰਹੀ ਹੈ। ਸਾਲ 2018-19 ਵਿਚ ਕੰਪਨੀ ਨੂੰ 8,556.35 ਕਰੋੜ ਰੁਪਏ ਦਾ ਘਾਟਾ ਪਿਆ ਸੀ। ਏਅਰਲਾਈਨ 'ਤੇ 50 ਹਜ਼ਾਰ ਕਰੋੜ ਰੁਪਏ ਤੋ ਵੱਧ ਦਾ ਕਰਜ਼ ਹੈ ਇਸ ਲਈ ਸਰਕਾਰ ਏਅਰ ਇੰਡੀਆਂ ਨੂੰ ਵੇਚਣਾ ਚਾਹੁੰਦੀ ਹੈ।