
ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ (Corona virus) ਦੇ ਕਹਿਰ ਨਾਲ ਜੂਝ ਰਹੀ ਹੈ।
ਵਾਸ਼ਿੰਗਟਨ: ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ (Corona virus) ਦੇ ਕਹਿਰ ਨਾਲ ਜੂਝ ਰਹੀ ਹੈ। ਅਜਿਹੇ ਵਿਚ ਮਾਈਕਰੋਸਾਫਟ (Microsoft) ਦੇ ਸੰਸਥਾਪਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਉਦਯੋਗਪਤੀਆਂ ਵਿਚੋਂ ਇਕ ਬਿਲ ਗੇਟਸ (Bill Gates) ਨੇ ਇਕ ਵੱਡਾ ਖੁਲਾਸਾ ਕੀਤਾ ਹੈ।
Photo
ਬਿਲ ਗੇਟਸ (Bill Gates) ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਨੇ ਸਾਲ 2016 ਵਿਚ ਹੀ ਅਮਰੀਕੀ ਰਾਸ਼ਟਰਪਤੀ (US President) ਡੋਨਾਲਡ ਟਰੰਪ (Donald Trump) ਨੂੰ ਮਹਾਂਮਾਰੀ ਆਉਣ ਸਬੰਧੀ ਚੇਤਾਵਨੀ ਦਿੱਤੀ ਸੀ। ਉਹਨਾਂ ਦੱਸਿਆ, 'ਮੈਂ ਯੂਰੋਪ ਵਿਚ, ਅਮਰੀਕਾ ਵਿਚ, ਦੁਨੀਆ ਭਰ ਦੇ ਲੋਕਾਂ ਨੂੰ ਮਿਲਿਆ'।
Bill Gates
ਇੱਥੋਂ ਤੱਕ ਕਿ ਸਾਲ 2016 ਵਿਚ ਟਰੰਪ ਟਾਵਰ ਵਿਚ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਬੈਠਕ ਵੀ ਹੋਈ ਸੀ, ਜਿਸ ਵਿਚ ਉਹਨਾਂ ਨੇ ਭਵਿੱਖ ਦੀ ਮਹਾਂਮਾਰੀ ਨੂੰ ਲੈ ਕੇ ਉਹਨਾਂ ਨਾਲ ਗੱਲ ਕੀਤੀ ਸੀ। ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਇਹਨਾਂ ਮੁੱਦਿਆਂ ਨੂੰ ਹੋਰ ਜ਼ੋਰ ਨਾਲ ਚੁੱਕਣਾ ਚਾਹੀਦਾ ਸੀ।
Photo
ਉਹਨਾਂ ਨੇ ਇੰਟਰਵਿਊ ਵਿਚ ਕਿਹਾ, ਇਹ ਭਿਆਨਕ ਲੱਗ ਰਿਹਾ ਹੈ. ਮੈਂ ਇਸ ਬਾਰੇ ਕਹਿ ਸਕਦਾ ਹਾਂ ਕਿ ਜੇਕਰ ਅਸੀਂ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਅਸੀਂ ਨੁਕਸਾਨ ਨੂੰ ਘਟਾ ਸਕਦੇ ਸੀ। ਬਿਲ ਗੇਟਸ ਨੇ ਕਿਹਾ, 'ਕਾਸ਼ ਮੈਂ ਉਸ ਸਮੇਂ ਲੋਕਾਂ ਦਾ ਧਿਆਨ ਇਸ ਖ਼ਤਰੇ ਵੱਲ ਲਿਆਉਣ ਲਈ ਹੋਰ ਕੋਸ਼ਿਸ਼ ਕੀਤੀ ਹੁੰਦੀ, ਤਾਂ ਅਜਿਹੀ ਹਾਲਤ ਨਾ ਹੁੰਦੀ।'
Photo
ਉਹਨਾਂ ਦੱਸਿਆ ਕਿ ਬਹੁਤ ਸਾਰੇ ਗਲੋਬਲ ਨੇਤਾ ਸਿਧਾਂਤਕ ਤੌਰ 'ਤੇ ਉਹਨਾਂ ਦੀ ਸਲਾਹ ਨਾਲ ਸਹਿਮਤ ਸੀ, ਕੁਝ ਨੇ ਇਸ ਦੀ ਤਿਆਰੀ ਲਈ ਕਦਮ ਵੀ ਚੁੱਕੇ। ਕੁਝ ਦੇਸ਼ਾਂ ਨੇ ਅਪਣੇ ਪੱਧਰ 'ਤੇ ਸੰਭਾਵਤ ਹੱਲ ਲੱਭਣੇ ਵੀ ਸ਼ੁਰੂ ਕਰ ਦਿੱਤੇ ਸਨ।