ਲੋਕਾਂ ਦੀ ਸਹੂਲਤ ਨੂੰ ਲੈ ਕੇ ਧੁਰੀ ਦੇ ਜੈ ਸਿੰਘ ਵੱਲੋਂ ਆਪਣੀ ਵਰਕਸ਼ਾਪ ਵਿਚ ਇਕ ਵੈਂਟੀਲੇਟਰ ਮਸ਼ੀਨ ਤਿਆਰ ਕੀਤੀ ਗਈ ਹੈ
ਧੂਰੀ - (ਗੁਰ ਦਰਸ਼ਨ ਸਿੱਧੂ) ਕਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਦੇ ਵਿਚ ਜਿੱਥੇ ਕਈ ਲੋਕ ਬੀਮਾਰ ਅਤੇ ਜ਼ਰੂਰਤ ਮੰਦਾਂ ਲੋਕਾਂ ਦੀ ਸਹਾਇਤਾ ਕਰ ਰਹੇ ਹਨ ਉਥੇ ਹੀ ਲੋਕਾਂ ਦੀ ਸਹੂਲਤ ਨੂੰ ਲੈ ਕੇ ਧੁਰੀ ਦੇ ਜੈ ਸਿੰਘ ਵੱਲੋਂ ਆਪਣੀ ਵਰਕਸ਼ਾਪ ਵਿਚ ਇਕ ਵੈਂਟੀਲੇਟਰ ਮਸ਼ੀਨ ਤਿਆਰ ਕੀਤੀ ਗਈ ਹੈ। ਇਸ ਬਾਰੇ ਉਨ੍ਹਾਂ ਗੱਲ ਕਰਦਿਆਂ ਜੈ ਸਿੰਘ ਨੇ ਥੋੜੀ ਨਰਾਜ਼ਗੀ ਜਤਾਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਸੀ ਤਾਂ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਪਰ ਜਦੋਂ ਹੁਣ ਇਹ ਮਸ਼ੀਨ ਬਣ ਕੇ ਤਿਆਰ ਹੋ ਗਈ ਹੈ ਤਾਂ ਸਿਹਤ ਵਿਭਾਗ ਦਾ ਕੋਈ ਕਰਮਚਾਰੀ ਇਸ ਨੂੰ ਪਰੂਵਲ ਦੇਣ ਲਈ ਇੱਥੇ ਆਉਣ ਨੂੰ ਹੀ ਤਿਆਰ ਨਹੀਂ।
ਇਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਸਿਹਤ ਵਿਭਾਗ ਦੇ ਕਿਸੇ ਡਾਕਟਰ ਨੂੰ ਭੇਜ ਕੇ ਇਸ ਨੂੰ ਚੈੱਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਸਹਾਇਤਾ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਇਸੇ ਨਾਲ ਜੈ ਸਿੰਘ ਨੇ ਕਿਹਾ ਕਿ ਸਾਡੇ ਜ਼ਿਲ੍ਹੇ ਦੇ ਡੀਸੀ ਸਹਿਬਾਨ ਨੇ ਇਸ ਮਸ਼ੀਨ ਨੂੰ ਬਣਾਉਣ ਵਿਚ ਸਾਡੀ ਪੂਰੀ ਮਦਦ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।